LATEST : ਪੰਜਾਬ ਦੇ 2 ਪੀਸੀਐੱਸ (PCS)ਅਧਿਕਾਰੀ ਆਈਏਐੱਸ (IAS) ਬਣੇ

ਚੰਡੀਗੜ੍ਹ : ਪੰਜਾਬ ਦੇ 2 ਪੀਸੀਐੱਸ ਅਧਿਕਾਰੀ ਡਾ. ਸੋਨਾ ਥਿੰਦ ਅਤੇ ਗੁਲਪ੍ਰੀਤ ਸਿੰਘ ਔਲਖ ਆਈਏਐੱਸ ਬਣ ਗਏ ਹਨ। ਜਾਣਕਾਰੀ ਅਨੁਸਾਰ ਪੰਜਾਬ ਸਰਕਾਰ ਨੇ ਕੁਲ 10 ਪੀਸੀਐੱਸ ਅਧਿਕਾਰੀਆਂ ਦੇ ਨਾਂ ਯੂਨੀਅਨ ਪਬਲਿਕ ਸਰਵਿਸ ਕਮਿਸ਼ਨ (UPSC) ਕੋਲ ਭੇਜੇ ਸਨ। ਯੂਪੀਐੱਸਸੀ ਦੇ ਬੋਰਡ ਨੇ ਇੰਟਰਵਿਊ ਤੋਂ ਬਾਅਦ ਦੋ ਅਧਿਕਾਰੀਆਂ ਨੂੰ ਤਰੱਕੀ ਦੇ ਕੇ ਆਈਏਐੱਸ ਬਣਾ ਦਿੱਤਾ ਗਿਆ ਹੈ।

18 ਅਗਸਤ, 1974 ਨੂੰ ਜਨਮੇ 2005 ਬੈਚ ਦੀ ਪੀਸੀਐੱਸ ਅਲਾਇਡ ਅਧਿਕਾਰੀ ਡਾ. ਸੋਨਾ ਥਿੰਦ ਪੰਜਾਬ ਸਰਕਾਰ ਦੇ ਫੂਡ ਸਿਵਲ ਸਪਲਾਈ ਅਤੇ ਖਪਤਕਾਰ ਮਾਮਲੇ ਵਿਭਾਗ ਦੇ ਸੰਯੁਕਤ ਨਿਰਦੇਸ਼ਕ ਸਨ। ਇਨ੍ਹਾਂ ਤੋਂ ਪਹਿਲਾਂ ਵਿਭਾਗ ਦੇ ਡਿਪਟੀ ਡਾਇਰੈਕਟਰ ਕਰਨੇਸ਼ ਸ਼ਰਮਾ 2015 ਅਤੇ ਡਾ. ਭੁਪਿੰਦਰ ਪਾਲ ਜੋ ਵਿਭਾਗ ਦੇ ਐਡੀਸ਼ਨਲ ਡਾਇਰੈਕਟਰ ਸਨ, ਦੀ 2016 ਵਿਚ ਆਈਏਐੱਸ ਵਜੋਂ ਤਰੱਕੀ ਹੋਈ ਸੀ।

Related posts

Leave a Reply