LATEST.. ਪੰਜਾਬ ਸਰਕਾਰ ਵਲੋਂ ਕੀਤਾ ਜਾ ਰਿਹਾ ਕਿਸਾਨਾਂ ਦਾ 40 ਰੁਪਏ ਪ੍ਰਤੀ ਕੁਇੰਟਲ ਦਾ ਨੁਕਸਾਨ : ਇਕਬਾਲ ਜੌਹਲ


ਗੜ੍ਹਦੀਵਾਲਾ 11 ਅਪ੍ਰੈਲ (ਚੌਧਰੀ) : ਸ਼੍ਰੋਮਣੀ ਅਕਾਲੀ ਦਲ(ਬ) ਕਿਸਾਨ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਇਕਬਾਲ ਸਿੰਘ ਜੌਹਲ ਨੇ ਆਪਣੇ ਇੱਕ ਪ੍ਰੈਸ ਬਿਆਨ ਜਾਰੀ ਕਰਦਿਆਂ ਕਿਹਾ ਕਿ ਜਿੰਨਾ ਨੁਕਸਾਨ ਕੈਪਟਨ ਸਰਕਾਰ ਨੇ ਕਿਸਾਨਾਂ ਦਾ ਕੀਤਾ ਹੈ ਕਿ ਪੰਜਾਬ ਦੇ ਕਿਸਾਨਾਂ ਦਾ ਲੱਕ ਹੀ ਤੋੜ ਕੇ ਰੱਖ ਦਿੱਤਾ। ਉਨ੍ਹਾਂ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਪਿਛਲੇ ਚਾਰ ਸਾਲਾਂ ਵਿਚ ਗੰਨੇ ਦੀ ਫਸਲ ਦਾ ਰੇਟ ਇੱਕ ਵਾਰ ਵੀ ਨਹੀਂ ਵਧਾਇਆ ਗਿਆ। ਅੱਜ ਦੀ ਡੇਟ ਵਿੱਚ ਹਰਿਆਣਾ ਸਰਕਾਰ ਵਿੱਚ ਗੰਨੇ ਦਾ ਰੇਟ ਸਾਢੇ ਤਿੰਨ ਸੌ ਰੁਪਏ ਅਤੇ ਯੂਪੀ ਵਿਚ 340 ਰੁਪਏ ਪ੍ਰਤੀ ਕੁਇੰਟਲ ਹੈ। ਪੰਜਾਬ ਸਰਕਾਰ ਨੇ ਪੰਜਾਬ ਦੇ ਕਿਸਾਨਾਂ ਦਾ 40 ਰੁਪਏ ਪ੍ਰਤੀ ਕੁੁਇੰਟਲ ਦਾ ਨੁਕਸਾਨ ਕੀਤਾ ਹੈ। ਪੰਜਾਬ ਸਰਕਾਰ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਆਉਣ ਵਾਲੇ ਸੀਜਨ ਲਈ ਘੱਟੋ ਤੋਂ ਘੱਟ ਪੰਜਾਬ ਨੂੰ ਦੂਜੀਆਂ ਸਟੇਟਾਂ ਦੇ ਬਰਾਬਰ ਗੰਨੇ ਦਾ ਰੇਟ ਦਿੱਤਾ ਜਾਵੇ।

Related posts

Leave a Reply