LATEST : ਬਟਾਲਾ ਸ਼ਹਿਰ ਦਾ ਵਿਕਾਸ ਨਹੀਂ ਵਿਨਾਸ਼ ਹੋ ਰਿਹਾ ਹੈ – ਨੲੀਅਰ (ਸ਼ਿਵ ਸੈਨਾ)

ਬਟਾਲਾ 9ਫਰਵਰੀ (ਸ਼ਰਮਾ, ਸੰਜੀਵ) ਸ਼ਿਵ ਸੈਨਾ ਬਾਲ ਠਾਕਰੇ ਦੀ ਮੀਟਿੰਗ ਪੰਜਾਬ ਓਪ ਪ੍ਰਧਾਨ ਰਮੇਸ਼ ਨੲੀਅਰ ਦੀ ਪ੍ਰਧਾਨਗੀ ਹੇਠ ਸ਼ਿਵ ਸੈਨਾ ਦਫ਼ਤਰ ਸਿਨਮਾ ਰੋਡ ਬਟਾਲਾ ਵਿਖੇ ਹੋਈ । ਮੀਟਿੰਗ ਨੂੰ ਸੰਬੋਧਨ ਕਰਦਿਆਂ ਰਮੇਸ਼ ਨੲੀਅਰ ਨੇ ਕਿਹਾ ਕਿ ਇਸ ਵੇਲੇ ਸ਼ਹਿਰ ਦਾ ਵਿਕਾਸ ਨਹੀਂ ਸਗੋ ਵਿਨਾਸ਼ ਹੋ ਰਿਹਾ ਹੈ।
ਸ਼ਹਿਰ ਦੇ ਹਰ ਪਾਸੇ ਸੜਕਾਂ, ਸੀਵਰੇਜ ਦਾ ਬੁਰਾ ਹਾਲ ਹੈ         ਜਗਾ ਜਗਾ ਗੰਦਗੀ ਦੇ ਢੇਰ ਲੱਗੇ ਹੋਏ ਹਨ। ਡੇਰਾ ਬਾਬਾ ਨਾਨਕ ਰੋਡ ਰੇਲਵੇ ਕਰਾਸਿੰਗ ਤੋਂ ਪਾਰ ਅਲੀਵਾਲ, ਡੇਰਾ ਰੋਡ ਤੇ ਦੋ ਦੋ ਫੁੱਟ ਡੂੰਘੇ ਟੋਏ ਹਨ ਇਸ ਜਗ੍ਹਾ ਤੇ ਕੋਈ ਨਾ ਕੋਈ ਹਾਦਸਾ ਵਾਪਰਦਾ ਰਿੰਹਦਾ ਹੈ।
ਇਹ ਸੜਕ ਫਲਾਈ ਓਵਰ ਬ੍ਰਿਜ ਬਨਣ ਤੋਂ ਪਹਿਲਾਂ ਮੁਰੰਮਤ ਹੋਈ ਸੀ। ਸਭ ਤੋਂ ਸ਼ਰਮ ਦੀ ਗੱਲ ਤਾਂ ਇਹ ਹੈ ਕਿ ਸੜਕ ਗੁਰਦੁਆਰਾ ਕਰਤਾਰਪੁਰ ਸਾਹਿਬ ਨੂੰ ਜਾਂਦੀ ਹੈ। ਰਮੇਸ਼ ਨੲੀਅਰ ਨੇ ਪ੍ਰਸ਼ਾਸਨ ਨੂੰ ਚੇਤਾਵਨੀ ਦਿਤੀ ਹੈ ਕਿ ਜੇਕਰ ਪ੍ਰਸ਼ਾਸਨ ਨੇ ਕੋਈ ਧਿਆਨ ਨਾ ਦਿੱਤਾ ਤਾਂ ਮਜਬੂਰ ਹੋ ਕੇ ਸ਼ਿਵ ਸੈਨਾ ਬਾਲ ਠਾਕਰੇ ਕੋਈ ਸਖਤ ਕਦਮ ਚੁੱਕਣ ਦੇ ਲਈ ਮਜਬੂਰ ਹੋਵੇਗੀ। ਇਸ ਮੌਕੇ ਹੋਰਨਾਂ ਤੋਂ ਇਲਾਵਾ ਜ਼ਿਲ੍ਹਾ ਪ੍ਰਧਾਨ ਵਿਕੀ , ਬਾਬਾ ਪ੍ਰੇਮ, ਹੰਸਾਂ ਫੋਜ਼ੀ, ਸ਼ਮੀ, ਸੰਜੀਵ ਚੀਨੀ,ਗੋਰਵ ,ਕਮਲ ਹਾਡਾ ਹਾਜ਼ਰ ਸਨ।

Related posts

Leave a Reply