LATEST..ਬਾਲਕ੍ਰਿਸ਼ਨ ਘੋਨਾ ਓ ਬੀ ਸੀ ਮੋਰਚਾ ਭਾਜਪਾ ਮੰਡਲ ਦਸੂਹਾ ਦੇ ਪ੍ਰਧਾਨ ਨਿਯੁਕਤ

ਪਾਰਟੀ ਦੇ ਮੇਹਨਤੀ ਤੇ ਇਮਾਨਦਾਰ ਵਰਕਰਾਂ ਨੂੰ ਹਮੇਸ਼ਾ ਭਾਜਪਾ ਵਿੱਚ ਮਾਨ ਸਮਾਨ ਮਿਲ਼ਦਾ : ਸੰਜੀਵ ਮਨਹਾਸ

ਦਸੂਹਾ 21 ਅਪ੍ਰੈਲ (ਚੌਧਰੀ) : ਅੱਜ ਭਾਜਪਾ ਮੰਡਲ ਪ੍ਰਧਾਨ ਕੁੰਦਨ ਲਾਲ ਜੀ ਦੀ ਪ੍ਰਧਾਨਗੀ ਹੇਠ ਦਸੂਹਾ ਵਿੱਖੇ ਮੀਟਿੰਗ ਹੋਈ । ਇਸ ਮੌਕੇ ਰਜਿੰਦਰ ਬਿੱਟਾ ਪ੍ਰਧਾਨ ਓ ਬੀ ਸੀ ਮੋਰਚਾ ਪੰਜਾਬ ਅਤੇ ਭਾਜਪਾ ਜਿਲ੍ਹਾ ਪ੍ਰਧਾਨ ਸੰਜੀਵ ਸਿੰਘ ਮਨਹਾਸ ਵਿਸ਼ੇਸ਼ ਰੂਪ ਵਿੱਚ ਹਾਜਰ ਹੋਏ।ਇਸ ਮੌਕੇ ਬਾਲਕ੍ਰਿਸ਼ਨ ਘੋਨਾ ਨੂੰ ਓ ਬੀ ਸੀ ਮੋਰਚਾ ਦਾ ਮੰਡਲ ਦਸੂਹਾ ਪ੍ਰਧਾਨ ਨਿਯੁਕਤ ਗਿਆ ਅਤੇ ਸਨਮਾਨਿਤ ਕੀਤਾ ਗਿਆ,ਇਸ ਮੌਕੇ ਸੰਜੀਵ ਮਨਹਾਸ ਨੇ ਕਿਹਾ ਕਿ ਮੇਹਨਤੀ ਤੇ ਇਮਾਨਦਾਰ ਪਾਰਟੀ ਦੇ ਵਰਕਰ ਨੂੰ ਹਮੇਸ਼ਾ ਭਾਜਪਾ ਵਿੱਚ ਮਾਨ ਸਮਾਨ ਮਿਲ਼ਦਾ ਹੈ ਉਨ੍ਹਾਂ ਕਿਹਾ ਕੇ ਬਾਲਕ੍ਰਿਸ਼ਨ ਘੋਨਾ ਜੀ ਦੀ ਨਿਯੁਕਤੀ ਨਾਲ਼ ਪਾਰਟੀ ਨੂੰ ਮਜਬੂਤੀ ਮਿਲੇਗੀ।ਇਸ ਮੌਕੇ ਪੰਜਾਬ ਪ੍ਰਧਾਨ ਓ ਬੀ ਸੀ ਮੋਰਚਾ ਰਾਜਿੰਦਰ ਬਿੱਟਾ ਨੇ ਕਿਹਾ ਕੇ ਭਾਜਪਾ ਦੀ ਮਜ਼ਬੂਤੀ ਲਈ ਮੋਰਚਾ ਦਿਨ ਰਾਤ ਮੇਹਨਤ ਕਰੇਗਾ। ਨਵ ਨਿਯੁਕਤ ਬਾਲਕ੍ਰਿਸ਼ਨ ਘੋਨਾ ਨੇ ਕਿਹਾ ਕਿ ਪਾਰਟੀ ਵੱਲੋਂ ਜੋ ਜੁਮੇਵਾਰੀ ਉਨ੍ਹਾਂ ਨੂੰ ਦਿੱਤੀ ਗਈ ਹੈ ਉਹ ਉਸਨੂੰ ਇਮਾਨਦਾਰੀ ਤੇ ਮਿਹਨਤ ਨਾਲ ਨਿਵਾਉਣਗੇ। ਇਸ ਮੌਕੇ ਅਜੈ ਕੋਸ਼ਲ ਸੇਠੁ ਜਿਲ੍ਹਾ ਮਹਾਂਮੰਤ੍ਰੀ,ਪ੍ਰਦੀਪ ਪਲਾਹਾ ਜਨਰਲ ਸਕੱਤਰ ਓ ਬੀ ਸੀ ਮੋਰਚਾ ਆਦਿ ਭਾਜਪਾ ਵਰਕਰ ਹਾਜਿਰ ਸਨ।

Related posts

Leave a Reply