LATEST -ਭਾਰਤੀ ਕੈਨੇਡੀ ਅਕਾਲੀ ਦਲ ਦੀ ਕੌਮੀ ਜਥੇਬੰਦਕ ਸਕੱਤਰ ਨਿਯੁਕਤ

-ਭਾਰਤੀ ਕੈਨੇਡੀ ਅਕਾਲੀ ਦਲ ਦੀ ਕੌਮੀ ਜਥੇਬੰਦਕ ਸਕੱਤਰ ਨਿਯੁਕਤ

ਹੁਸ਼ਿਆਰਪੁਰ :  ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ.ਸੁਖਬੀਰ ਸਿੰਘ ਬਾਦਲ ਵੱਲੋਂ ਭਾਰਤੀ ਕੈਨੇਡੀ ਨੂੰ ਪਾਰਟੀ ਦੀ ਕੌਮੀ ਜਥੇਬੰਦਕ ਸਕੱਤਰ ਨਿਯੁਕਤ ਕੀਤਾ ਗਿਆ ਹੈ ਤੇ ਇਸ ਸਬੰਧੀ ਨਿਯੁਕਤੀ ਪੱਤਰ ਅਕਾਲੀ ਦਲ ਦੇ ਕੌਮੀ ਮੀਤ ਪ੍ਰਧਾਨ ਵਿਜੇ ਦਾਨਵ ਤੋ ਜਿਲ੍ਹਾ ਪ੍ਰਧਾਨ ਜਤਿੰਦਰ ਸਿੰਘ ਲਾਲੀ ਬਾਜਵਾ ਵੱਲੋਂ ਭਾਰਤੀ ਕੈਨੇਡੀ ਨੂੰ ਸੌਂਪਿਆ ਗਿਆ। ਇਸ ਸਮੇਂ ਵਿਜੇ ਦਾਨਵ ਨੇ ਕਿਹਾ ਕਿ ਕੈਨੇਡੀ ਪਰਿਵਾਰ ਵੱਲੋਂ ਪਿਛਲੇ ਲੰਬੇ ਸਮੇਂ ਤੋਂ ਪਾਰਟੀ ਦੀ ਮਜਬੂਤੀ ਲਈ ਨਿਭਾਈਆਂ ਜਾ ਰਹੀਆਂ ਸੇਵਾਵਾਂ ਨੂੰ ਮੱਦੇਨਜਰ ਰੱਖਦੇ ਹੋਏ ਪਾਰਟੀ ਹਾਈਕਮਾਂਡ ਵੱਲੋਂ ਉਨ੍ਹਾਂ ਨੂੰ ਇਹ ਅਹਿਮ ਜਿੰਮੇਵਾਰੀ ਸੌਂਪੀ ਗਈ ਹੈ। ਇਸ ਮੌਕੇ ਅਕਾਲੀ ਦਲ ਦੇ ਜਿਲ੍ਹਾ ਪ੍ਰਧਾਨ ਸ਼ਹਿਰੀ ਸ.ਜਤਿੰਦਰ ਸਿੰਘ ਲਾਲੀ ਬਾਜਵਾ ਨੇ ਕਿਹਾ ਕਿ ਅਕਾਲੀ ਦਲ ਦੀ ਲੀਡਰਸ਼ਿਪ ਵੱਲੋਂ ਹਮੇਸ਼ਾ ਮੇਹਨਤ ਕਰਨ ਵਾਲੇ ਪਾਰਟੀ ਆਗੂਆਂ ਤੇ ਵਰਕਰਾਂ ਦਾ ਮਾਣ-ਸਨਮਾਨ ਕੀਤਾ ਜਾਂਦਾ ਹੈ ਤੇ ਭਾਰਤੀ ਕੈਨੇਡੀ ਵੱਲੋਂ ਕੀਤੀ ਗਈ ਮੇਹਨਤ ਸਭ ਦੇ ਸਾਹਮਣੇ ਹੈ। ਉਨ੍ਹਾਂ ਕਿਹਾ ਕਿ ਇਸਦੇ ਉਲਟ ਦੂਜੀਆਂ ਸਿਆਸੀ ਪਾਰਟੀਆਂ ਦੇ ਅੰਦਰ ਮੇਹਨਤੀ ਵਰਕਰਾਂ ਦੀ ਕਿਤੇ ਵੀ ਪੁੱਛ ਪ੍ਰਤੀਤ ਨਹੀਂ ਹੁੰਦੀ। ਇਸ ਮੌਕੇ ਸਾਬਕਾ ਕੌਂਸਲਰ ਰੂਪ ਲਾਲ ਥਾਪਰ, ਅਨਿਲ ਸੱਭਰਵਾਲ, ਵਿਸ਼ਾਲ ਆਦੀਆ, ਮੁਕੇਸ਼ ਸੂਰੀ, ਵਿਪਨ ਕੁਮਾਰ ਗੱਬਰ, ਰਣਧੀਰ ਸਿੰਘ ਭਾਰਜ, ਮਨਸਾ ਰਾਮ, ਰਵੀ ਕੁਮਾਰ ਬਬਲੂੂ, ਹਰਜਿੰਦਰ ਸਿੰਘ ਵਿਰਦੀ, ਸ਼ਮਸ਼ੇਰ ਸਿੰਘ ਭਾਰਦਵਾਜ, ਕੁਲਦੀਪ ਸਿੰਘ ਬਜਵਾੜਾ, ਪ੍ਰਭਪਾਲ ਬਾਜਵਾ, ਸੁਖਵਿੰਦਰ ਸੁੱਖੀ, ਸਤਵਿੰਦਰ ਸਿੰਘ ਆਹਲੂਵਾਲੀਆ, ਰਵਿੰਦਰਪਾਲ ਮਿੰਟੂ, ਹਰਲਵ ਸਿੰਘ ਪਲਾਹਾ, ਗੁਰਸਾਗਰ ਸਿੰਘ, ਜਪਿੰਦਰ ਅਟਵਾਲ ਆਦਿ ਵੀ ਮੌਜੂਦ ਸਨ।

Related posts

Leave a Reply