LATEST : ਮਾਮਲਾ ਡਾਇਰੈਕਟਰ ਹੈਲਥ ਵਲੋਂ ਸਟਾਫ ਨਰਸ ਨਾਲ ਕਥਿਤ ਬਦਸੂਲੁਕੀ ਦਾ, ਸਟਾਫ ਨਰਸਾਂ ਵੱਲੋ ਕਾਲੇ ਬਿੱਲੇ ਲਗਾਕੇ ਰੋਸ ਪ੍ਰਦਰਸ਼ਨ, ਸੰਘਰਸ਼ ਤੇਜ਼ ਕਾਰਨ ਦੀ ਚੇਤਾਵਨੀ

ਸਟਾਫ ਨਰਸਾ ਵੱਲੋ ਕਾਲੇ ਬਿੱਲੇ ਲਗਾਕੇ ਰੋਸ ਪ੍ਰਦਰਸ਼ਨ

ਹੁਸ਼ਿਆਰਪੁਰ : ਸਿਵਲ ਹਸਪਤਾਲ ਨਰਸਿੰਗ ਐਸੋਸੀਏਸ਼ਨ ਵੱਲੋ ਅੱਜ ਸਿਵਲ ਹਸਪਤਾਲ ਵਿਖੇ ਬੀਤੇ ਦਿਨੇ ਮੁਹਾਲੀ ਦੇ ਹਸਪਤਾਲ ਵਿੱਚ ਡਾਇਰੈਕਟਰ ਸਿਹਤ ਵੱਲੋ ਇਕ ਸਟਾਫ ਨਰਸ ਨਾਲ ਬਦਸੂਲੁਕੀ ਕਰਨ  ਕਰਕੇ  ਕਾਲੇ ਬਿੱਲੇ ਲਾ ਕੇ ਰੋਸ ਵੱਜੋ ਪ੍ਰਦਰਸ਼ਨ ਕੀਤਾ ਗਿਆ ।

ਇਸ ਮੋਕੇ ਸਟਾਫ ਨਰਸ ਗੁਰਜੀਤ ਕੋਰ , ਸਤਨਾਮ ਕੋਰ , ਪਰਮਜੀਤ ਕੋਰ ਹਹਸ ਪ੍ਰਭਾ , ਸਰਬਜੀਤ ਕੋਰ , ਹਰਪ੍ਰੀਤ ਕੋਰ , ਮਨਦੀਪ ਸਿੰਘ ਸੁਰਿੰਦਰ ਕੋਰ ,ਤੇ ਸੁਨੀਤਾ ਰਾਣੀ ਨੇ ਦੱਸਿਆ ਕਿ ਡਾਇਰੈਕਟਰ ਅਦਰਸ਼ ਪਾਲ ਕੋਰ ਵੱਲੋ  ਸਿਵਲ ਹਸਪਤਾਲ ਮੁਹਾਲੀ ਵਿਖੇ ਇਕ ਸਟਾਫ ਨਰਸ਼ ਨਾਲ ਬਦ ਸਲੂਕੀ ਕੀਤੀ ਗਈ ।

ਇਸ ਰੋਸ ਵੱਜੋ ਪੂਰੇ ਪੰਜਾਬ ਦੀਆ ਵੱਖ ਵੱਖ ਮੁਲਾਜਮਾ ਜਥੇਬੰਦੀਆ ਵੱਲੋ ਤੇ ਸਮੂਹ ਸਟਾਫ ਨਰਸਿੰਗ ਵੱਲੋ ਅੱਜ ਕਾਲੇ ਬਿਲੇ ਲਾ ਡਿਉਟੀ ਨਿਭਾ ਰਹੀਆ ਹਨ । ਉਹਨਾਂ ਇਹ ਵੀ ਕਿਹਾ ਕਿ ਪੰਜਾਬ ਦੇ ਸਿਹਤ ਵਿਭਾਗ ਵਿੱਚ ਪੈਰਾ ਮੈਡੀਕਲ ਸਟਾਫ ਦੀ ਬਹੁਤ ਜਿਆਦਾ ਕਮੀ ਹੈ ਫਿਰ ਵੀ ਸਿਹਤ ਵਿਭਾਗ ਦੀ ਰੀੜ ਦੀ ਹੱਡੀ ਕਹੀ ਜਾਣ ਵਾਲੀਆ ਸਟਾਫ ਨਰਸਾ ਪੂਰੀ ਤਨਦੇਹੀ ਨਾਲ ਆਪਣੀ ਡਿਊਟੀ ਨਿਭਾ ਰਹੀਆ ਹਨ ਤੇ ਡਾਇਰੈਕਟ ਸਾਹਿਬ ਵੱਲੋ ਇਹ ਕਹੇ ਜਾਣਾ ਤੁਸੀ ਚਪੇੜਾ ਖਾਣੀਆ  ਇਹ ਬਹੁਤ ਹੀ ਮਾੜੀ ਗੱਲ ਹੈ।

ਉਹਨਾਂ ਕਿਹਾ ਕਿ ਜਦੋ ਤੱਕ ਡਾਇਰੈਕਟਰ ਸਾਹਿਬ ਇਸ ਉਤੇ ਐਸੋਸੀਏਸ਼ਨ ਕੋਲੋ ਮਾਫੀ ਨਹੀ ਮੰਗ ਉਦੋ ਤੱਕ ਸੰਘਰਸ਼ ਜਾਰੀ ਰਹੇਗਾ । ਜੋ ਵੀ ਸੂਬਾ ਕਮੇਟੀ ਵੱਲੋ ਕਾਲ ਆਵੇਗੀ ਉਸ ਨੂੰ ਇਨ ਬਿੰਨ ਲਾਗੂ ਕੀਤਾ ਜਾਵੇਗਾ । ਜੇਕਰ ਡਾਇਰੈਕਟਰ ਸਾਹਿਬ ਮਾਫੀ ਨਹੀ ਮੰਗਦੇ ਤਾ ਸੰਘਰਸ਼ ਹੋਰ ਵੀ ਤੇਜ ਕੀਤਾ ਜਾਵੇਗਾ ਜਿਸ ਜਿਮੇਵਾਰੀ ਪੰਜਾਬ ਸਰਕਾਰ ਤੇ ਸਿਹਤ ਵਿਭਾਗ ਦੇ ਆਲਾ ਅਧਿਕਾਰੀਆਂ ਦੀ ਹੋਵੇਗੀ ।

Related posts

Leave a Reply