LATEST : ਮੁੱਖ ਮੰਤਰੀ ਪੰਜਾਬ ਨੂੰ ਗੁਰਦਾਸਪੁਰ ਤੋਂ ਵਿਧਾਇਕ ਪਾਹੜਾ ਤੇ ਸ੍ਰੀ ਹਰਗੋਬਿੰਦਪੁਰ ਤੋਂ ਵਿਧਾਇਕ ਲਾਡੀ ਨੇ ਕਰਵਾਇਆ ਮੋਜੂਦਾ ਸਥਿਤੀ ਤੋਂ ਜਾਣੂ

ASHWANI
CANADIAN DOABA TIMES

ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਵਲੋਂ ਵਿਧਾਇਕਾਂ ਨਾਲ ਵੀਡੀਓ ਕਾਨਫਰੰਸ ਕਰਕੇ ਕੋਰੋਨਾ ਵਾਇਰਸ ਦੀ ਸਥਿਤੀ ਦਾ ਲਿਆ ਜਾਇਜਾ
ਗੁਰਦਾਸਪੁਰ, 28 ਅਪ੍ਰੈਲ ( ਅਸ਼ਵਨੀ ) :- ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਵੱਲੋਂ ਸੂਬੇ ਭਰ ਦੇ ਸਾਰੇ ਵਿਧਾਇਕਾਂ ਨਾਲ ਅਤੇ ਸਿਹਤ ਮੰਤਰੀ ਪੰਜਾਬ ਨਾਲ ਇੱਕ ਵਿਸ਼ੇਸ ਵੀਡਿਓ ਕਾਂਨਫਰੰਸ ਕੀਤੀ ਗਈ ਅਤੇ ਵੱਖ ਵੱਖ ਜਿਲਿ•ਆਂ ਦੀ ਕੋਰੋਨਾ ਵਾਇਰਸ ਨੂੰ ਲੈ ਕੇ ਸਥਿਤੀ ਦਾ ਜਾਇਜ਼ਾ ਲਿਆ। ਜਿਸ ਤਹਿਤ ਗੁਰਦਾਸਪੁਰ ਤੋਂ ਵਿਧਾਇਕ ਬਰਿੰਦਰਮੀਤ ਸਿੰਘ ਪਾਹੜਾ ਤੇ ਸ੍ਰੀ ਹਰਗੋਬਿੰਦਪੁਰ ਤੋਂ ਵਿਧਾਇਕ ਬਲਵਿੰਦਰ ਸਿੰਘ ਲਾਡੀ ਨੇ ਜਿਲ•ਾ ਪ੍ਰਬੰਧਕੀ ਕੰਪਲੈਕਸ ਗੁਰਦਾਸਪੁਰ ਵਿਖੇ ਵੀ.ਸੀ ਰੂਮ ਵਿੱਚ ਮੁੱਖ ਮੰਤਰੀ ਪੰਜਾਬ ਨਾਲ ਵੀ ਸੀ ਕੀਤੀ ਤੇ ਆਪਣੇ ਸੁਝਾਅ ਦਿੱਤੇ।
ਇਸ ਮੌਕੇ ਜਨਾਬ ਮੁਹੰਮਦ ਇਸ਼ਫਾਕ ਡਿਪਟੀ ਕਮਿਸ਼ਨਰ ਵੀ ਮੋਜੂਦ ਸਨ।

ਮੁੱਖ ਮੰਤਰੀ ਪੰਜਾਬ ਨੇ ਕਾਨਫਰੰਸ ਦੇ ਸ਼ੁਰੂ ਵਿੱਚ ਸਭ ਤੋਂ ਪਹਿਲਾ ਪੰਜਾਬ ਦੇ ਕਿਸਾਨਾ ਨੂੰ ਵੀ ਅਪੀਲ ਕੀਤੀ ਕਿ ਦਾਣਾ ਮੰਡੀਆਂ ਵਿੱਚ ਸਾਰੇ ਕਿਸਾਨ, ਅਧਿਕਾਰੀ, ਕਰਮਚਾਰੀ ,ਵਿਧਾਇਕ ਅਤੇ ਹੋਰ ਪਾਰਟੀ ਵਰਕਰ ਅਗਰ ਮੰਡੀਆਂ ਵਿੱਚ ਜਾਇਜ਼ਾ ਲੈਣ ਜਾਂਦੇ ਹਨ ਤਾਂ ਉਹ ਸਿਹਤ ਵਿਭਾਗ ਵਲੋਂ ਜਾਰੀ ਹਦਾਇਤਾਂ ਦੀ ਪਾਲਣਾ ਨੂੰ ਯਕੀਨੀ ਬਣਾਉਣ। ਹਰੇਕ ਵਿਅਕਤੀ ਮਾਸਕ ਦਾ ਪ੍ਰਯੋਗ ਜਰੂਰੀ ਤੋਰ ਤੇ ਕਰੇ, ਮੰਡੀਆਂ ਵਿੱਚ ਹੱਥ ਧੋਣ ਲਈ ਜਿਹੜੇ ਪੁਆਇੰਟ ਬਣਾਏ ਗਏ ਹਨ ਉਨ•ਾਂ ਦਾ ਪ੍ਰਯੋਗ ਕਰਦਿਆਂ ਹੋਇਆ ਬਾਰ ਬਾਰ ਹੱਥ ਧੋਤੇ ਜਾਣ। ਸਭ ਤੋਂ ਜਰੂਰੀ ਹੈ ਕਿ ਸੋਸਲ ਡਿਸਟੈਂਸ ਬਣਾ ਕੇ ਰੱਖਿਆ ਜਾਵੇ ਤਾਂ ਜੋ ਅਸੀਂ ਕੋਰੋਨਾ ਵਾਇਰਸ ਦੀ ਬੀਮਾਰੀ ਤੇ ਜਿੱਤ ਪ੍ਰਾਪਤ ਕਰ ਸਕੀਏ।
       ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਨੂੰ ਵੀਡੀਓ ਕਾਨਫਰੰਸ ਰਾਹੀਂ ਗੁਰਦਾਸਪੁਰ ਵਿਧਾਨ ਸਭਾ ਹਲਕੇ ਤੋ ਵਿਧਾਇਕ ਬਰਿੰਦਰਮੀਤ ਸਿੰਘ ਪਾਹੜਾ ਨੇ ਦੱਸਿਆ ਕਿ ਜ਼ਿਲਾ ਗੁਰਦਾਸਪੁਰ ਇਸ ਸਮੇਂ ਗਰੀਨ ਜ਼ੋਨ ਵਿਚ ਸ਼ਾਮਿਲ ਹੈ ਅਤੇ ਇਸ ਸਭ ਲਈ ਜਿਲਾ ਡਿਪਟੀ ਕਮਿਸ਼ਨਰ ਦੀ ਅਗਵਾਈ ਵਿਚ ਸਮੁੱਚੀ ਟੀਮ ਵਲੋਂ ਕੀਤੇ ਗਏ ਯਤਨਾਂ ਦਾ ਨਤੀਜਾ ਹੈ ਕਿ ਅਸੀਂ ਕੋਰੋਨਾ ਬਿਮਾਰੀ ਤੋਂ ਬਚੇ ਹੋਏ ਹਾਂ। ਉਨਾਂ ਮੁੱਖ ਮੰਤਰੀ ਪੰਜਾਬ ਨੂੰ ਸੁਝਾਅ ਦਿੰਦਿਆਂ ਕਿਹਾ ਕਿ ਕੋਰੇਨਾ ਵਾਇਰਸ ਦੀ ਟੈਸਟਿੰਗ ਬਲਾਕ ਅਤੇ ਜਿਲਾ ਪੱਧਰ ‘ਤੇ ਕਰਨ ਦੀ ਇਜ਼ਾਜਤ ਦੇਣੀ ਚਾਹੀਦੀ ਹੈ ਤਾਂ ਜੋ ਇਸ ਬਿਮਾਰੀ ਤੋਂ ਪ੍ਰਭਾਵਿਤ ਮਰੀਜਾਂ ਦੀ ਛੇਤੀ ਪਛਾਣ ਹੋਣ ਉਪਰੰਤ ਇਲਾਜ ਸ਼ੁਰੂ ਕੀਤਾ ਜਾ ਸਕੇ। ਉਨਾਂ ਅੱਗੇ ਕਿਹਾ ਕਿ ਕੋਰੋਨਾ ਵਾਇਰਸ ਦੇ ਪ੍ਰਭਾਵ ਕਾਰਨ ਕਈ ਜਿਲੇ ਰੈੱਡ ਔਂਰਜ ਤੇ ਗਰੀਨ ਜੋਨਾਂ ਵਿਚ ਸਾਮਿਲ ਹਨ। ਇਸ ਲਈ ਜ਼ਿਲਿਆਂ ਦੀ ਹੱਦਬੰਦੀ ਪੂਰੀ ਤਰਾਂ ਸੀਲ ਹੋਣੀ ਚਾਹੀਦੀ ਹੈ ਤਾਂ ਜੋ ਇਕ ਦੂਸਰੇ ਜਿਲੇ ਅੰਦਰ ਮੂਵਮੈਂਟ ਹੋਣ ਕਾਰਨ ਕਰੋਨਾ ਵਾਇਰਸ ਬਿਮਾਰੀ ਦੇ ਫੈਲਣ ਦਾ ਖਤਰਾ ਨਾ ਹੋਵੇ। ਉਨਾਂ ਅੱਗੇ ਕਿਹਾ ਮੁੱਖ ਮੰਤਰੀ ਪੰਜਾਬ ਵਲੋਂ ਕੋਰੋਨਾ ਵਾਇਰਸ ਬਿਮਾਰੀ ਨਾਲ ਨਜਿੱਠਣ ਲਈ ਕੀਤੇ ਗਏ ਫੈਸਲਿਆਂ ਦੀ ਦੇਸ਼ ਭਰ ਵਿਚ ਪ੍ਰਸੰਸਾ ਹੋਈ ਹੈ ਅਤੇ ਹਣ ਅਗਰ 3 ਮਈ ਨੂੰ ਉਨਾਂ ਵਲੋਂ ਲੋਕਡਾਊਨ ਵਿਚ ਕੋਈ ਰਾਹਤ ਦਿੱਤੀ ਜਾਂਦੀ ਹੈ ਤਾਂ ਇਕਦਮ ਸਾਰਾ ਬਜ਼ਾਰ ਖੋਲ•ਣ ਦੀ ਬਜਾਇ ਦਿਨਵਾਰ ਵੱਖ-ਵੱਖ ਦੁਕਾਨਾਂ ਖੋਲ•ੀਆਂ ਜਾਣ ਤਾਂ ਜੋ ਬਜਾਰਾਂ ਵਿਚ ਇਕਦਮ ਭੀੜ ਨਾ ਪਵੇ ਤੇ ਲੋਕ ਸ਼ੋਸਲ ਡਿਸਟੈਂਸ ਦੀ ਪਾਲਣਾ ਕਰਦੇ ਹੋਏ ਕੋਰੋਨਾ ਵਾਇਰਸ ਤੋਂ ਮੁਕਤ ਰਹਿਣ। 
ਇਸੇ ਤਰਾਂ ਸ੍ਰੀ ਹਰਗੋਬਿੰਦਪੁਰ ਹਲਕੇ ਤੋਂ ਵਿਧਾਇਕ ਬਲਵਿੰਦਰ ਸਿੰਘ ਲਾਡੀ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਬਹੁਤ ਸਪਚਾਰੂ ਢੰਗ ਨਾਲ ਕਣਕ ਦੀ ਖਰੀਦ ਕੀਤੀ ਜਾ ਰਹੀ ਹੈ ਅਤੇ ਜਿਲਾ ਗੁਰਦਾਸਪੁਰ ਅੰਦਰ ਵੀ ਜ਼ਿਲਾ ਪ੍ਰਸ਼ਾਸਨ ਵਲੋਂ ਕਣਕ ਦੀ ਖਰੀਦ ਤੇ ਚੁਕਾਈ ਦੇ ਪੁਖਤਾ ਪ੍ਰਬੰਧ ਕੀਤੇ ਹਨ ਅਤੇ ਖਰੀਦ ਨਿਰਵਿਘਨ ਜਾਰੀ ਹੈ। ਉਨ•ਾਂ ਮੁੱਖ ਮੰਤਰੀ ਪੰਜਾਬ ਨੂੰ ਬੇਨਤੀ ਕੀਤੀ ਕਿ ਝੋਨੇ ਦੀ ਲਵਾਈ 10 ਜੂਨ ਨੂੰ ਸ਼ੁਰੂ ਕੀਤੀ ਜਾਵੇ ਤਾਂ ਜੋ ਝੋਨਾ ਲਾਉਣ ਸਮੇਂ ਲੇਬਰ ਦੀ ਮੁਸ਼ਕਲ ਨਾ ਆਵੇ। ਪ੍ਰਾਈਵੇਟ ਗੰਨਾ ਮਿੱਲ, ਜਿਨਾਂ ਵੱਲ ਗੰਨਾ ਕਾਸ਼ਤਕਾਰਾਂ ਦੀ ਬਕਾਇਆ ਰਾਸ਼ੀ ਪਈ ਹੈ, ਉਹ ਰਿਲੀਜ਼ ਕਰਵਾਈ ਜਾਵੇ। ਬਟਾਲਾ ਸ਼ਹਿਰ ਅੰਦਰ ਉਦਯੋਗਾਂ ਨੂੰ ਮੁੜ ਕੰਮ ਸ਼ੁਰੂ ਕਰਨ ਦੀ ਮੰਗ ਕਰਦਿਆਂ ਉਨਾਂ ਦੱਸਿਆ ਕਿ ਸਨਅਤੀ ਸ਼ਹਿਰ ਵਿਚ ਕਰੀਬ 4 ਤੋਂ 5 ਹਜਾਰ ਲੇਬਰ ਕੰਮ ਕਰਦੀ ਹੈ। ਖਾਸਕਰਕੇ ਅੰਮ੍ਰਿਤਸਰ ਰੋਡ ਉੱਪਰ ਕਾਫੀ ਇੰਡਸਟਰੀ ਹੈ ਅਤੇ ਇਸਦੇ ਆਸ ਪਾਸ ਰਿਹਾਇਸ਼ ਕਾਫੀ ਘੱਟ ਹੈ। ਇਸ ਲਈ ਇਨਾਂ ਕਾਰੋਬਾਰੀਆਂ ਨੂੰ ਕੰਮ ਸ਼ੁਰੂ ਕਰਨ ਦੀ ਇਜ਼ਾਜ਼ਤ ਦਿੱਤੀ ਜਾਵੇ ਤਾਂ ਜੋ ਲੇਬਰ ਦਾ ਇਥੋ ਜਾਣ ਕਰਕੇ ਇੰਡਸਟਰੀ ਪ੍ਰਭਾਵਿਤ ਨਾ ਹੋਵੇ। ਉਨਾਂ ਅੱਗੇ ਕਿਹਾ ਕਿ ਸਮਰਾਟ ਕਾਰਡ ਧਾਰਕ ਅਤੇ ਗਰੀਬ ਲੋਕਾਂ ਨੂੰ ਸਰਕਾਰ ਵਲੋਂ ਆਟਾ-ਦਾਲ ਆਦਿ ਵੰਡਿਆਂ ਗਿਆ ਹੈ ਅਤੇ ਜਿਵੇਂ ਕਿਰਤੀਆਂ ਜਾਂ ਹੋਰ ਪੈਨਸ਼ਨ ਧਾਰਕਾਂ ਨੂੰ ਵਿੱਤੀ ਮਦਦ ਕੀਤੀ ਗਈ ਹੈ, ਉਸੇ ਤਰਾਂ ਇਨਾਂ ਕਾਰਡ ਧਾਰਕਾਂ/ ਗਰੀਬ ਪਰਿਵਾਰਾਂ ਦੀ ਵਿੱਤੀ ਸਹਾਇਤਾ ਕਰਨੀ ਚਾਹੀਦੀ ਹੈ। ਉਨਾਂ ਦੱਸਿਆ ਕਿ ਬੇਮੋਸਮੀ ਮੀਂਹ ਕਾਰਨ ਕਣਕ ਦੇ ਝਾੜ ਘਟਿਆ ਹੈ, ਇਸ ਲਈ ਕੇਂਦਰ ਸਰਕਾਰ ਕੋਲੋ ਬੋਨਸ ਦੇਣ ਦੀ ਮੰਗ ਕਰਨੀ ਚਾਹੀਦੀ ਹੈ।

Related posts

Leave a Reply