latest : ਰਾਮਪੁਰ ਦੇ ਸਰਕਾਰੀ ਸਕੂਲ ਅਤੇ ਆਂਗਣਵਾੜੀ ਸੈਂਟਰ ਦੀ ਅਚਨਚੇਤ ਚੈਕਿੰਗ

ਬਟਾਲਾ. ਕਾਦੀਆਂ 24 ਜਨਵਰੀ ( NYYAR.  , SHARMA  ) ਜੀਓਜੀ ਟੀਮ ਵੱਲੋਂ ਪਿੰਡ ਰਾਮਪੁਰ ਦੇ ਸਰਕਾਰੀ ਸਕੂਲ ਅਤੇ ਆਂਗਣਵਾੜੀ ਸੈਂਟਰ ਦੀ ਅਚਨਚੇਤ ਚੈਕਿੰਗ ਕੀਤੀ ਗਈ ।ਇਸ ਸਬੰਧੀ ਗੱਲਬਾਤ ਕਰਦੇ ਹੋਏ ਜੀਓ ਦੀ ਟੀਮ ਦੇ ਅਧਿਕਾਰੀ ਹਰਭਜਨ ਸਿੰਘ ਜੈਮਲ ਸਿੰਘ ਅਨੂਪ ਸਿੰਘ ਸੁਖਰਾਜ ਸਿੰਘ ਨੇ ਸਾਂਝੇ ਤੌਰ ਤੇ ਦੱਸਿਆ ਕਿ ਅੱਜ ਉਨ੍ਹਾਂ ਦੀ ਟੀਮ ਨੇ ਸਕੂਲ ਅਤੇ ਆਂਗਣਵਾੜੀ ਸੈਂਟਰ ਦੀ ਚੈਕਿੰਗ ਕੀਤੀ ਹੈ ਜਿਸ ਵਿੱਚ ਉਨ੍ਹਾਂ ਨੂੰ ਕੋਈ ਵੀ ਸਕੂਲ ਅੰਦਰ ਜਾਂ ਆਂਗਨਵਾੜੀ ਸੈਂਟਰ ਅੰਦਰ ਕਮੀ ਨਹੀਂ ਪਾਈ ਗਈ ਉਨ੍ਹਾਂ ਦੱਸਿਆ ਕਿ ਜੇਕਰ ਆਉਣ ਵਾਲੇ ਸਮਿਆਂ ਵਿੱਚ ਸਕੂਲਾਂ ਅਤੇ ਆਂਗਣਵਾੜੀ ਸੈਂਟਰਾਂ ਵਿੱਚ ਜੇਕਰ ਕਿਸੇ ਤਰ੍ਹਾਂ ਦੇ ਕੋਈ ਕਮੀਆਂ ਪਾਈਆਂ ਜਾਂਦੀਆਂ ਹਨ ਤਾਂ ਸਕੂਲ ਅਤੇ ਆਂਗਣਵਾੜੀ ਸੈਂਟਰਾਂ ਵਿਰੁੱਧ ਬਣਦੀ ਕਾਰਵਾਈ ਕੀਤੀ ਜਾਏਗੀ।

ਇਸ ਮੋਕੇ ਜੀਓਜੀ ਟੀਮ ਦੇ ਅਧਿਕਾਰੀ ਹਰਭਜਨ ਸਿੰਘ ਜੈਮਲ ਸਿੰਘ ਅਨੂਪ ਸਿੰਘ ਸੁਖਰਾਜ ਸਿੰਘ ਸਾਹਿਬ ਸਿੰਘ ਤੋਂ ਇਲਾਵਾ ਸਰਪੰਚ ਬਲਜਿੰਦਰ ਕੌਰ ਅਵਤਾਰ ਸਿੰਘ ਸੰਮਤੀ ਮੈਂਬਰ ਅਮਰਪਾਲ ਸਿੰਘ ਮੈਂਬਰ ਦਿਲਬਾਗ ਸਿੰਘ ਜਸਵਿੰਦਰ ਸਿੰਘ ਤਰਸੇਮ ਸਿੰਘ ਕਸ਼ਮੀਰ ਸਿੰਘ ਸਤਨਾਮ ਸਿੰਘ ਜਰਨੈਲ ਸਿੰਘ ਭਗਵੰਤ ਸਿੰਘ ਸੂਰਤਾ ਸਿੰਘ ਨੰਬਰਦਾਰ ਗੁਰਨਾਮ ਸਿੰਘ ਮਹਿੰਦਰ ਸਿੰਘ ਰਾਜਪਾਲ ਸਿੰਘ ਮੰਗਲ ਸਿੰਘ ਜਗਤਾਰ ਸਿੰਘ ਗੁਲਸ਼ਨ ਸਿੰਘ ਆਤਮਾ ਸਿੰਘ ਬਲਵਿੰਦਰ ਸਿੰਘ ਆਦਿ ਹਾਜ਼ਰ ਸਨ

Related posts

Leave a Reply