LATEST: ਲੜਾਈ ਝਗੜਿਆਂ ਦੇ ਮਾਮਲੇ ਵਿੱਚ ਭਗੌੜਾ ਨਾਜਾਇਜ਼ ਪਿਸਤੌਲ ਤੇ ਕਾਰਤੂਸ ਸਮੇਤ ਕਾਬੂ 

ਲੜਾਈ ਝਗੜਿਆਂ ਦੇ ਮਾਮਲੇ ਵਿੱਚ ਭਗੌੜਾ ਨਾਜਾਇਜ਼ ਪਿਸਤੌਲ ਤੇ ਕਾਰਤੂਸ ਸਮੇਤ ਕਾਬੂ
  ਜਲੰਧਰ –  (ਸੰਦੀਪ ਸਿੰਘ  ਵਿਰਦੀ  / ਸੁਖਪਾਲ ਸਿੰਘ /ਗੁਰਪ੍ਰੀਤ ਸਿੰਘ )  – ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸੀਆਈਏ ਸਟਾਫ ਜਲੰਧਰ ਸ਼ਹਿਰੀ ਵੱਲੋਂ ਲੜਾਈ ਝਗੜਿਆਂ ਦੇ ਵੱਖ ਵੱਖ ਮਾਮਲਿਆਂ ਵਿਚ ਲੋੜੀਂਦਾ ਦੋਸ਼ੀ ਨੂੰ ਨਾਜਾਇਜ਼ ਪਿਸਤੌਲ ਤੇ ਜ਼ਿੰਦਾ ਕਾਰਤੂਸ ਸਮੇਤ ਕਾਬੂ ਪੰਜ ਸਫਲਤਾ ਹਾਸਲ ਕੀਤੀ ਹੈ ।
      ਸੀਆਈਏ ਸਟਾਫ ਜਲੰਧਰ ਪੁਲਸ ਵੱਲੋਂ ਗੁਪਤ ਸੂਚਨਾ ਦੇ ਆਧਾਰ ਤੇ ਗਸ਼ਤ ਦੌਰਾਨ ਸਮਾਈਲ ਉਰਫ ਰਜਨੀ ਕਾਂਤ ਪੁੱਤਰ ਮੰਗਤ ਰਾਮ ਵਾਸੀ ਬਸਤੀ ਭੂਰੇ ਖਾਂ ਪ੍ਰੀਤ ਨਗਰ ਸੋਡਲ ਰੋਡ ਜਲੰਧਰ ਨੂੰ ਕਾਬੂ ਕੀਤਾ ਗਿਆ ਹੈ ।ਦੋਸ਼ੀ ਪਾਸੋਂ ਇੱਕ ਬੱਤੀ ਬੋਰ ਦਾ ਪਿਸਤੌਲ ਤੇ ਚਾਰ ਜ਼ਿੰਦਾ ਕਾਰਤੂਸ ਬਰਾਮਦ ਕੀਤੇ ਗਏ ਹਨ ।ਦੋਸ਼ੀ ਤੇ ਵੱਖ ਵੱਖ ਲੜਾਈ ਝਗੜਿਆਂ ਦੇ ਮਾਮਲੇ ਦਰਜ ਹਨ ਜੋ ਕਿ ਉਕਤ ਮਾਮਲਿਆਂ ਵਿੱਚੋਂ ਭਗੌੜਾ ਚੱਲਿਆ ਰਿਹਾ ਹੈ ।
ਪੁਲਸ ਵਿਚ ਦੌਰਾਨ ਦੋਸ਼ੀ ਨੇ ਦੱਸਿਆ ਕਿ ਉਸ ਦੀ ਉਮਰ ਅਠਾਈ ਸਾਲ ਹੈ ਦਸਵੀਂ ਤੱਕ ਪੜ੍ਹਾਈ ਕੀਤੀ ਹੋਈ ਹੈ ਉਹ ਅਜੇ ਤੱਕ ਕੁਆਰਾ ਹੈ । 2014 ਦੇ ਵਿੱਚ ਉਸ ਦਾ ਆਪਣੇ ਸਾਥੀ ਮਨਦੀਪ ਵਾਸੀ ਪ੍ਰੀਤ ਨਗਰ ਨਾਲ ਪੈਸਿਆਂ ਦੇ ਲੈਣ ਦੇਣ ਕਰਕੇ ਝਗੜਾ ਹੋ ਗਿਆ ਸੀ ਇਸ ਸਬੰਧੀ ਥਾਣਾ ਅੱਠ ਵਿਖੇ ਲੜਾਈ ਝਗੜੇ ਸਬੰਧੀ ਮਾਮਲਾ ਦਰਜ ਕੀਤਾ ਗਿਆ ਹੈ ।
2018 ਉਸ ਖ਼ਿਲਾਫ਼ ਖਰਾਬਾ ਕਦਮ ਦੇ ਲੜਾਈ ਝਗੜੇ ਦਾ ਮਾਮਲਾ ਦਰਜ ਕੀਤਾ ਗਿਆ ਹੈ ।ਉਕਤ ਦੋਵੇਂ ਮਾਮਲਿਆਂ ਵਿੱਚ ਦੋਸ਼ੀ ਪੁਲਿਸ ਨੂੰ ਲੋੜੀਂਦਾ ਸੀ ।
 ਦੋਸ਼ੀ ਨੂੰ ਮਾਣਯੋਗ ਅਦਾਲਤ ਵਿਚ ਪੇਸ਼ ਕਰਕੇ ਜੇਲ੍ਹ ਭੇਜ ਦਿੱਤਾ ਗਿਆ ਹੈ।

Related posts

Leave a Reply