LATEST: ਵੱਡੀ ਖ਼ਬਰ : ਕੋਰੋਨਾ ਕਾਰਨ 56 ਸਾਲਾਂ ਦੇ ਕੈਬਨਿਟ ਮੰਤਰੀ ਵਿਜੇ ਕਸ਼ਿਅਪ ਦੀ ਮੌਤ

ਲਖਨਊ, 19 ਮਈ
 ਸੂਬੇ ਦੇ ਫਲੱਡ ਕੰਟਰੋਲ ਅਤੇ ਰੈਵੇਨਿਊ ਸਟੇਟ ਮਿਨਸਟਰ ਵਿਜੇ ਕਸ਼ਿਅਪ
ਦੀ ਕੋਰੋਨਾ ਕਾਰਨ ਮੌਤ ਹੋ ਗਈ।

ਉਤਰ ਪ੍ਰਦੇਸ਼ ਸੂਬੇ ਵਿਚ ਕੋਰੋਨਾ ਲਗਾਤਾਰ ਜਾਰੀ ਹੈ। ਇਥੇ ਕੋਰੋਨਾ ਕਾਰਨ ਆਮ ਲੋਕਾਂ ਦੇ ਨਾਲ-ਨਾਲ 3 ਮੰਤਰੀਆਂ
ਦੀ ਜਾਨ ਵੀ ਜਾ ਚੁੱਕੀ ਹੈ।

56 ਸਾਲਾਂ ਦੇ ਵਿਜੇ ਕਸ਼ਿਅਪ ਦਾ ਗੁੜਗਾਉਂ ਦੇ ਮੇਦਾਂਤਾ ਹਸਪਤਾਲ ਵਿਚ ਇਲਾਜ
ਚੱਲ ਰਿਹਾ ਸੀ। ਮੁੱਜ਼ਫ਼ਰਨਗਰ ਦੇ ਚਰਥਾਵਲ ਵਿਧਾਨ ਸਭਾ ਹਲਕੇ ਤੋਂ ਵਿਧਾਇਕ ਵਿਜੇ ਕਸ਼ਿਅਪ ਪਿਛਲੇ ਹਫ਼ਤੇ
ਹੀ ਕੋਰੋਨਾ ਦੀ ਚਪੇਟ ਵਿਚ ਆਏ ਸਨ। ਮੁੱਖ ਮੰਤਰੀ ਯੋਗੀ ਅਦਿਤਿਆਨਾਥ ਨੇ ਵਿਜੇ ਨੂੰ 2019 ਵਿਚ ਆਪਣੀ
ਕੈਬਨਿਟ ਵਿਚ ਸ਼ਾਮਿਲ ਕੀਤਾ ਸੀ।
 ਇਸ ਤੋਂ ਪਹਿਲਾਂ ਯੂਪੀ ਦੇ 2 ਹੋਰ ਮੰਤਰੀ ਚੇਤਨ ਚੌਹਾਨ ਅਤੇ ਕਮਲ ਰਾਣੀ ਵਰੁਣ ਵੀ ਕੋਰੋਨਾ ਕਾਰਨ ਜਾਂ ਗਵਾ ਚੁਕੇ ਹਨ। 

Related posts

Leave a Reply