LATEST : ਵੱਡੀ ਖ਼ਬਰ : ਹੁਸ਼ਿਆਰਪੁਰ – ਚੰਡੀਗੜ੍ਹ ਰੋਡ ਤੇ ਪਿੰਡ ਬਾਹੋਵਾਲ ਕੋਲ ਇਕ ਟਰੈਕਟਰ ਤੇ ਕਾਰ ਦੀ ਆਪਸ ਵਿਚ ਟੱਕਰ

ਹੁਸ਼ਿਆਰਪੁਰ – ਚੰਡੀਗੜ੍ਹ ਰੋਡ ਤੇ ਪਿੰਡ ਬਾਹੋਵਾਲ ਕੋਲ ਇਕ ਟਰੈਕਟਰ ਤੇ ਕਾਰ ਦੀ ਆਪਸ ਵਿਚ ਟੱਕਰ

ਮਾਹਿਲਪੁਰ 8 ਅਕਤੂਬਰ (ਮੋਹਿਤ ਕੁਮਾਰ) ਹੁਸ਼ਿਆਰਪੁਰ ਚੰਡੀਗੜ੍ਹ ਰੋਡ ਤੇ ਸਥਿਤ ਪਿੰਡ ਬਾਹੋਵਾਲ ਕੋਲ ਇਕ ਟਰੈਕਟਰ ਤੇ ਕਾਰ ਦੀ ਆਪਸ ਵਿਚ ਟੱਕਰ ਵੱਜਣ ਦਾ ਮਾਮਲਾ ਸਾਹਮਣੇ ਆਇਆ ਹੈ। ਚੱਬੇਵਾਲ ਦੀ ਪੁਲਿਸ ਨੇ ਮੌਕੇ ਤੇ ਪੁਹੰਚ ਕੇ ਜਾਂਚ ਪੜਤਾਲ ਕਰਨੀ ਸ਼ੁਰੂ ਕਰ ਦਿੱਤੀ ਹੈ।
ਜਾਣਕਾਰੀ ਅਨੁਸਾਰ ਜਸਪਾਲ ਸਿੰਘ ਪੁੱਤਰ ਰਾਮਲਾਲ ਵਾਸੀ ਚੰਬਲ ਖੁਰਦ ਆਪਣੇ ਟਰੈਕਟਰ ਤੇ ਜੈਤਪੁਰ ਦੇ ਇਕ ਨਿੱਜੀ ਪੈਟਰੋਲ ਪੰਪ ਤੋਂ ਟਰੈਕਟਰ ‛ਚ ਤੇਲ ਪਾਵਾਂ ਕੇ ਜੈਤਪੁਰ ਤੋਂ ਬਾਹੋਵਾਲ ਨੂੰ ਜਾ ਰਿਹਾ ਸੀ। ਜਦੋਂ ਉਹ ਪਿੰਡ ਬਾਹੋਵਾਲ ਨੂੰ ਮੋੜਣ ਲਈ ਲੱਗਾ ਤਾਂ ਮੋਹਾਲੀ ਤੋਂ ਹੁਸ਼ਿਆਰਪੁਰ ਨੂੰ ਜਾ ਰਹੀ ਇਨਣੋਵਾ ਕਾਰ ਪੀ ਬੀ 65 ਐਕਸ 0001 ਅਚਾਨਕ ਟਰੈਕਟਰ ਵਿਚ ਜਾ ਟਕਰਾਈ ਜਿਸ ਨਾਲ ਕਾਰ ਸਵਾਰ ਕਰਨ ਸਿੰਘ ਤੇ ਉਸ ਦੇ ਦੋ ਮੁਲਾਜ਼ਮ ਬੁਰੀ ਤਰ੍ਹਾਂ ਨਾਲ਼ ਜ਼ਖਮੀ ਹੋ ਗਏ। ਕਰਨ ਸਿੰਘ ਆਪਣੀ ਡਿਊਟੀ ਦਾ ਚਾਰਜ ਸੰਭਾਲਣ ਲਈ ਮੋਹਾਲੀ ਤੋਂ ਹੁਸ਼ਿਆਰਪੁਰ ਨੂੰ ਜਾ ਰਿਹਾ ਸੀ।

 ਟਰੈਕਟਰ ਚਲਾਕ ਵੀ ਗੰਭੀਰ ਰੂਪ ਵਿਚ ਜ਼ਖਮੀ ਹੋ ਗਿਆ ਤੇ ਉਸ ਨੂੰ ਮਾਹਿਲਪੁਰ ਸਿਵਲ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਜਿੱਥੇ ਉਸ ਦੀ ਹਾਲਤ ਨਾਜ਼ੁਕ ਦੇਖਦੇ ਹੋਏ ਉਸ ਨੂੰ ਹੁਸ਼ਿਆਰਪੁਰ ਦੇ ਸਿਵਲ ਹਸਪਤਾਲ ਵਿਚ ਰੈਫਰ ਕਰ ਦਿੱਤਾ ਗਿਆ। ਇਸੇ ਤਰ੍ਹਾਂ ਇਕ ਬਜ਼ੁਰਗ ਮਾਤਾ ਅਜਮੇਰ ਕੌਰ ਪਤਨੀ ਦਿਲਵਾਰਾ ਸਿੰਘ ਵਾਸੀ ਖੇੜਾ ਜੋ ਕਿ ਜ਼ਰੂਰੀ ਸਮਾਨ ਲੈਣ ਲਈ ਮਾਹਿਲਪੁਰ ਵਿਖੇ ਆਈ ਹੋਈ ਸੀ।

ਜਦੋਂ ਮਾਤਾ ਸੜਕ ਪਾਰ ਕਰਨ ਲੱਗੀ ਤਾਂ ਇਕ ਉੱਚੀ ਆਵਾਜ਼ ਵਿਚ ਵਸ਼ੀਰ ਅਹਿਮਦ ਪੁੱਤਰ ਨੂਰਮਈ ਵਾਸੀ ਬਿੰਜੋ ਆਪਣੇ ਟਰੈਕਟਰ ਤੇ ਪੀ ਬੀ 07 0772 ਤੇ ਡੈੱਕ ਲੱਗਾ ਕੇ ਮਾਹਿਲਪੁਰ ਤੋਂ ਕੋਟਫ਼ਤੂਹੀ ਨੂੰ ਜਾ ਰਿਹਾ ਸੀ ਨੇ ਮਾਤਾ ਦੇ ਪੈਰ ਤੇ ਆਪਣੇ ਟਰੈਕਟਰ ਦਾ ਅਗਲਾ ਟਾਇਰ ਚਾੜ ਦਿੱਤਾ ਗਿਆ। ਜਿਸ ਕਾਰਨ ਮਾਤਾ ਬੁਰੀ ਤਰ੍ਹਾਂ ਨਾਲ ਜ਼ਖਮੀ ਹੋ ਗਈ। ਮੌਕੇ ਤੇ ਸਥਾਨਕ ਦੁਕਾਨਦਾਰਾਂ ਦੀ ਮੱਦਦ ਨਾਲ ਬਜ਼ੁਰਗ ਮਾਤਾ ਨੂੰ ਸਿਵਲ ਹਸਪਤਾਲ ਮਾਹਿਲਪੁਰ ਵਿਚ ਦਾਖ਼ਲ ਕਰਵਾਇਆ ਗਿਆ ਅਤੇ ਟਰੈਕਟਰ ਚਲਾਕ ਨੂੰ ਕਾਬੂ ਕਰਕੇ ਪੀੜਤ ਪਰਿਵਾਰ ਨੂੰ ਦੱਸ ਦਿੱਤਾ ਗਿਆ।

Related posts

Leave a Reply