LATEST : ਸਰਕਾਰੀ ਐਲੀਮੈਂਟਰੀ ਅਤੇ ਮਿਡਲ ਸਕੂਲ ਕੋਟ ਮੈਰਾ ਦਾ ਸਾਲਾਨਾ ਸਮਾਰੋਹ ਸਰਕਾਰੀ ਸਕੂਲ ਕੋਟ ਮੈਰਾ ਵਿਖੇ ਕਰਵਾਇਆ ਗਿਆ

HOSHIARPUR (ADESH PARMINDER SINGH) ਸਰਕਾਰੀ ਐਲੀਮੈਂਟਰੀ ਅਤੇ ਮਿਡਲ ਸਕੂਲ ਕੋਟ ਮੈਰਾ ਦਾ ਸਾਲਾਨਾ ਸਮਾਰੋਹ ਸਰਕਾਰੀ ਸਕੂਲ ਕੋਟ ਮੈਰਾ ਵਿਖੇ ਕਰਵਾਇਆ ਗਿਆ, ਜਿਸ ਵਿੱਚ ਸ੍ਰੀ ਨਰਿੰਦਰ ਸਿੰਘ ਰੀਹਲ ਪ੍ਰੈਜੀਡੈਂਟ ਲਾਇਨ ਕਲੱਬ ਆਫ਼ ਦਿੱਲੀ ਮੁੱਖ ਮਹਿਮਾਨ ਸਨ ।ਸਾਲਾਨਾ ਸਮਾਗਮ ਵਿੱਚ ਵਿਦਿਆਰਥੀਆਂ ਵੱਲੋਂ ਰੰਗਾਰੰਗ ਪ੍ਰੋਗਰਾਮ ਪੇਸ਼ ਕੀਤਾ ਗਿਆ ।ਇਸ ਮੌਕੇ ਪਿੰਡ ਕੋਟ ਰਾਜਪੂਤ ਬਸਤੀ  ਦੀ ਨਵੀਂ ਪੰਚਾਇਤ ਦੇ  ਮੈਂਬਰਜ਼ ,ਸਕੂਲ ਕਮੇਟੀ ਮੈਂਬਰਜ਼ ਅਤੇ ਬੱਚਿਆਂ ਦੇ ਮਾਪੇ ਹਾਜ਼ਰ ਸਨ ।ਸਕੂਲ ਦੀ ਪ੍ਰਗਤੀ ਰਿਪੋਰਟ ਮੈਡਮ ਕਿਰਨ ਬਾਲਾ ਕੰਵਰ  ਜੀ ਦੁਆਰਾ ਪੇਸ਼ ਕੀਤੀ ਗਈ ।ਸੈਸ਼ਨ 2017-2018 ਵਿੱਚ ਪਹਿਲੀ ਤੋਂ ਅੱਠਵੀਂ ਜਮਾਤ ਤੱਕ ਦੇ ਪਹਿਲਾ ,ਦੂਜਾ, ਅਤੇ ਤੀਜਾ ਸਥਾਨ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਇਨਾਮ ਵੰਡੇ ਗਏ ।ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ  ਗੜ੍ਹਸ਼ੰਕਰ ਤੋਂ ਸ਼੍ਰੀ ਮੂਲ ਰਾਜ ਸਿੰਘ, ਸੁਭਾਸ਼ ਚੰਦਰ  ਰਿਟਾਇਡ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ  ਗੜ੍ਹਸ਼ੰਕਰ ,ਅਨੁਪਮ ਸ਼ਰਮਾ ਬੀ.ਐੱਮ ਸਾਇੰਸ ਜੀ ਵੱਲੋਂ ਵੀ ਬੱਚਿਆਂ ਨੂੰ ਸੰਬੋਧਿਤ ਕੀਤਾ ਗਿਆ। ਇਸ ਮੌਕੇ ਸਕੂਲ ਸਟਾਫ਼ ਵੱਲੋਂ ਸਾਰੇ ਪਿੰਡ ਵਾਸੀਆਂ ਨੂੰ ਬੱਚਿਆਂ ਨੂੰ ਸਰਕਾਰੀ ਸਕੂਲਾਂ ਵਿੱਚ ਪੜ੍ਹਾਉਣ ਲਈ ਪ੍ਰੇਰਿਤ ਕੀਤਾ ਗਿਆ ਅਤੇ ਸਰਕਾਰ ਵੱਲੋਂ ਮੁਫ਼ਤ ਕਿਤਾਬਾਂ, ਮਿਡ -ਡੇ-ਮੀਲ  ,ਬੱਚਿਆਂ ਨੂੰ ਵਜ਼ੀਫ਼ਾ ,ਵਰਦੀਆ ਅਤੇ ਹੋਰ ਸਹੂਲਤਾਂ ਬਾਰੇ ਜਾਣਕਾਰੀ ਦਿੱਤੀ ਗਈ ।ਲਾਇਨ ਕਲੱਬ ਆਫ਼ ਦਿੱਲੀ ਅਤੇ ਪੰਚਾਇਤ ਦੇ ਮੈਂਬਰ ਵੱਲੋਂ ਸਕੂਲ ਦੇ ਬੱਚਿਆਂ ਨੂੰ ਕੋਟੀਆਂ ਵੰਡੀਆਂ  ਗਈਆਂ ।ਮੈਡਮ ਕਮਲਜੀਤ ਹੈੱਡ ਟੀਚਰ ਸਰਕਾਰੀ ਐਲੀਮੈਂਟਰੀ ਸਕੂਲ ਕੋਟ ਮੈਰਾ ਵੱਲੋਂ ਆਏ ਹੋਏ ਮੈਂਬਰਜ਼ ਦਾ ਧੰਨਵਾਦ ਕੀਤਾ ।ਇਸ ਮੌਕੇ ਅਧਿਆਪਕ ਬਲਜੀਤ ਸਿੰਘ, ਦਿਲਦਾਰ ਸਿੰਘ,ਮੈਡਮ  ਰਾਜਵਿੰਦਰ ਕੌਰ ਅਤੇ  ਅਸ਼ਵਨੀ ਕੁਮਾਰ ,ਸੀ.ਆਰ ਚੌਹਾਨ, ਪਵਨ ਕੁਮਾਰ, ਰਜਿੰਦਰ ਕੁਮਾਰ , ਅਸ਼ੋਕ ਕੁਮਾਰ ,ਸੰਦੀਪ ਕੁਮਾਰ, ਰਾਕੇਸ਼ ਕੁਮਾਰ, ਰਾਮ ਕਿਸ਼ਨ, ਲੈਂਬਰ ਸਿੰਘ ,ਬਿੰਦੂ ,ਅਨੀਤਾ, ਮਮਤਾ, ਜੋਤੀ, ਜਸਵੀਰ ਕੌਰ, ਗੀਤਾ ਰਾਣੀ, ਮਨਦੀਪ ਕੌਰ, ਨਿਰਮਲ ਕੌਰ ਆਦਿ ਹਾਜ਼ਰ ਸਨ ।

Related posts

Leave a Reply