LATEST : ਸਿਵਲ ਸਰਜਨ ਡਾ. ਵਿਨੋਦ ਸਰੀਨ ਦੀ ਪ੍ਰਧਾਨਗੀ ਹੇਠ ਐਨ.ਸੀ.ਡੀ.ਪ੍ਰੋਗਰਾਮ ਅਧੀਨ ਕੈਂਪ

ਪਠਾਨਕੋਟ: 10 ਫਰਵਰੀ 2020 (RAJINDER RAJAN BUREAU) ਸਿਵਲ ਸਰਜਨ ਡਾ. ਵਿਨੋਦ ਸਰੀਨ ਦੀ ਪ੍ਰਧਾਨਗੀ ਹੇਠ ਐਨ.ਸੀ.ਡੀ. ਪ੍ਰੋਗਰਾਮ ਅਧੀਨ ਰਾਮ ਸ਼ਰਨਮ ਆਸ਼ਰਮ ਦੌਲਤਪੁਰਾ ਢਾਕੀ ਅਤੇ ਸਬ ਸੈਂਟਰ ਝਾਖੋਲਾੜੀ, ਵਿਖੇ ਕੈਂਪ ਲਗਾਇਆ ਗਿਆ ਹੈ ਇਸ ਕੈਂਪ ਵਿਚ ਮਾਹਿਰ ਡਾਕਟਰਾਂ ਵੱਲੋਂ ਲੋਕਾਂ ਦਾ ਮੁਆਇਨਾ ਕੀਤਾ ਗਿਆ।

ਇਸ ਕੈਂਪ ਵਿਚ ਤੀਹ ਸਾਲ ਤੋਂ ਵੱਧ ਉਮਰ ਦੇ ਲੋਕਾਂ ਦੀ ਸ਼ੂਗਰ,ਬਲੱਡ ਪ੍ਰੈਸ਼ਰ,ਹਿਮੋਗਲੋਬਿਨ,ਸਰਵਿਕਸ ਕੈਂਸਰ, ਬਰੈਸਟ ਕੈਂਸਰ ਅਤੇ ਮੂੰਹ ਦੇ ਕੈਂਸਰ ਦੀ ਜਾਂਚ ਕੀਤੀ ਗਈ। ਜਿਲ•ਾ ਪਰਿਵਾਰ ਭਲਾਈ ਅਫਸਰ ਡਾ. ਰਾਕੇਸ਼ ਸਰਪਾਲ ਨੇ ਦੱਸਿਆ ਕਿ ਰਾਮ ਸਰਨਮ ਆਸ਼ਰਮ ਦੌਲਤਪੁਰ ਢਾਕੀ ਵਿਚ 72 ਅਤੇ ਸਬ ਸੈਂਟਰ ਝਾਖੋਲਾੜੀ ਵਿਖੇ 100 ਲੋਕਾਂ ਦਾ ਚੈੱਕਅਪ ਕੀਤਾ ਗਿਆ  ਇਸ ਕੈਂਪ ਵਿਚ ਸ਼੍ਰੀ ਸ਼ਸ਼ੀ ਸ਼ਰਮਾ ਐਮ.ਸੀ. ਦੌਲਤਪੁਰ ਢਾਕੀ ਵੱਲੋਂ ਕੈਂਪ ਵਿਚ ਬਹੁਤ ਹੀ ਸਹਿਯੋਗ ਦਿੱਤਾ ਗਿਆ। ਉਨ•ਾਂ ਨੇ ਦੱਸਿਆ ਕਿ ਇਸ ਤਰ•ਾਂ ਦੇ ਕੈਂਪ ਲਗਾਉਣਾ ਬੜਾ ਹੀ ਸ਼ਲਾਘਾਯੋਗ ਕਦਮ ਹੈ। ਇਸ ਮੌਕੇ ਮੈਡੀਕਲ ਅਫਸਰ ਡਾ. ਸੁਰਭੀ ਡੋਗਰਾ, ਸਮੀਰਪਾਲ ਐਲ.ਟੀ, ਹਰਪ੍ਰੀਤ ਸੀਮਾ ਏ.ਐਨ.ਐਮ, ਆਸ਼ਾ ਵਰਕਰ ਅਨੂ, ਰੇਨੂ ਪਰਮਜੀਤ ਅਤੇ ਪ੍ਰਿਆ ਜ਼ਿਲ•ਾ ਆਂਕੜਾ ਅਸੀਸਟੈਂਟ ਆਦਿ ਹਾਜ਼ਰ ਹੋਏ।

Related posts

Leave a Reply