LATEST : ਸਿਵਲ ਹਸਪਤਾਲ ਪਠਾਨਕੋਟ ਦੇ ਸੱਤ ਪੀਣ ਵਾਲੇ ਪਾਣੀ ਦੇ ਪਵਾਇੰਟ ਤੇ ਹੈਲਥ ਇੰਸਪੈਕਟਰਾ ਵਲੋਂ ਪਾਣੀ ਦੇ ਸੈਂਪਲ ਲਏ ਗਏ

ਪਠਾਨਕੋਟ 10 ਫਰਵਰੀ (ਰਜਿੰਦਰ ਰਾਜਨ, ਸ਼ਰਮਾ) ਸੀਨੀਅਰ ਮੈਡੀਕਲ ਅਫ਼ਸਰ ਡਾਕਟਰ ਭੁਪਿੰਦਰ ਸਿੰਘ ਅਤੇ ਜ਼ਿਲ੍ਹਾ ਐਪੀਡੀਮੋਲੋਜਿਸਟ ਡਾਕਟਰ ਸਰਬਜੀਤ ਕੌਰ ਦੇ ਦਿਸ਼ਾ ਨਿਰਦੇਸ਼ਾਂ ਤੇ ਸਿਵਲ ਸਰਜਨ ਦਫ਼ਤਰ ਪਠਾਨਕੋਟ ਦੇ ਇੰਸਪੈਕਟਰ ਅਤੇ ਸੀ ਐਚ ਸੀ ਘਰੋਟਾ ਦੇ ਇੰਸਪੈਕਟਰ ਵਲੋਂ ਸਾਂਝੇ ਤੌਰ ਤੇ ਸਿਵਲ ਹਸਪਤਾਲ ਪਠਾਨਕੋਟ ਦੇ ਪਾਣੀ ਦੇ ਸੱਤ ਸੈਂਪਲ ਭਰੇ ਗਏ
ਜਿਸ ਵਿਚ ਪੀ ਪੀ ਯੁਨਿਟ, ਪੀ ਮੇਲ ਵਾਰਡ, ਐਮਰਜੈਂਸੀ ਵਿਭਾਗ, ਕੈਂਟੀਨ, ਸਸਤੀ ਰਸੋਈ, ਨਸ਼ਾ ਛੁਡਾਊ ਕੇਂਦਰ, ਅਤੇ ਨੇੜੇ ਆਫ਼ੀਸਰ ਪੁਆਇੰਟ ਤੇ ਇਕੱਤਰ ਕਰਕੇ ਜਲ ਸਪਲਾਈ ਵਿਭਾਗ ਵਿਖੇ ਕੈਮੀਕਲ ਨਿਰੀਖਣ ਲਈ ਭੇਜੇ ਹਨ ਤਾਂ ਕਿ ਪਾਣੀ ਦੀ ਸ਼ੁੱਧਤਾ ਦਾ ਪਤਾ ਲੱਗ ਸਕੇ। ਟੀਮ ਵਿਚ ਇਸਪੈਕਟਰ ਅਵਿਨਾਸ਼, ਇਸਪੈਕਟਰ ਗੁਰਦੀਪ ਸਿੰਘ, ਇਸਪੈਕਟਰ ਰਜਿੰਦਰ ਅਤੇ ਹੇਮੰਤ ਸ਼ਰਮਾ ਸ਼ਾਮਲ ਸਨ

Related posts

Leave a Reply