LATEST : ਸੀ ਐਚ ਸੀ ਘਰੋਟਾ ਦੇ ਕਰਮਚਾਰੀਆਂ ਵਿੱਚ ਸੋਗ ਦੀ ਲਹਿਰ, ਸੁਨੀਤਾ ਕੁਮਾਰੀ ਦੀ ਨਹਿਰ ਵਿੱਚ ਡਿੱਗਣ ਕਰਕੇ ਮੌਤ 

ਪਠਾਨਕੋਟ 7 ਫਰਵਰੀ (RAJINDER RAJAN BUREAU, SHARMA) ਸੀ ਐਚ ਸੀ ਘਰੋਟਾ ਦੇ ਮੁਲਾਜ਼ਮਾਂ ਵਿੱਚ ਉਸ ਸਮੇਂ ਸੋਗ ਦਾ ਮਾਹੌਲ ਬਣ ਗਿਆ ਜਦੋਂ ਉਹਨਾਂ ਨੂੰ ਇਹ ਪਤਾ ਲੱਗਾ ਕਿ ਸੀ ਐਚ ਸੀ ਘਰੋਟਾ ਵਿੱਚ ਸਬ ਸੈਂਟਰ ਭਨਵਾਲ ਵਿਚਤੈਨਾਤ ਮਲਟੀਪਰਪਜ ਹੈਲਥ ਵਰਕਰ  ਸੁਨੀਤਾ ਕੁਮਾਰੀ ਦੀ ਨਹਿਰ ਵਿੱਚ ਡਿੱਗਣ ਕਰਕੇ ਮੌਤ ਹੋ ਗਈ.
ਇਸ ਸਬੰਧੀ ਜਾਣਕਾਰੀ ਦਿੰਦਿਆਂ ਅਵਿਨਾਸ਼ ਚੰਦਰ ਐਚ ਆਈ ਨੇ ਦੱਸਿਆ ਕਿ ਸ੍ਰੀਮਤੀ ਸੁਨੀਤਾ ਕੁਮਾਰੀ ਆਪਣੇ ਪਤੀ ਨਾਲ ਸਵੇਰੇ ਮੋਪਡ ਤੇ ਡਿਊਟੀ ਜਾ ਰਹੀ ਸੀ ਕਿ ਮਾਧੋਪੁਰ ਨਹਿਰ ਤੇ ਸਕੂਟਰੀ ਸਲਿੱਪ ਹੋਣ ਕਰਕੇ ਨਹਿਰ ਵਿੱਚ ਡਿੱਗ ਗਈ ਇਸ ਮੌਕੇ ਉਹਨਾਂ ਸੀਨੀਅਰ ਮੈਡੀਕਲ ਅਫ਼ਸਰ ਸੀ ਐਚ ਸੀ ਘਰੋਟਾ ਡਾਕਟਰ ਬਿੰਦੂ ਗੁਪਤਾ ਅਤੇ ਸਮੂਹ ਸੀ ਐਚ ਸੀ ਘਰੋਟਾ ਦੇ ਸਟਾਫ ਵੱਲੋਂ ਪਰਿਵਾਰ ਨਾਲ ਦੁਖ ਜ਼ਾਹਰ ਕਰਦਿਆਂ ਪਰਮਾਤਮਾ ਅੱਗੇ ਅਰਦਾਸ ਕੀਤੀ ਕਿ ਉਹ ਵਿਛੜੀ ਰੂਹ ਨੂੰ ਸ਼ਾਂਤੀ ਬਖ਼ਸ਼ੇ

Related posts

Leave a Reply