LATEST..ਖ਼ਾਲਸਾ ਕਾਲਜੀਏਟ ਸੀਨੀਅਰ ਸੈਕੰਡਰੀ ਸਕੂਲ, ਗੜ੍ਹਦੀਵਾਲਾ ਵਿਖੇ ਪ੍ਰਾਸਪੈਕਟਸ ਜਾਰੀ

ਗੜ੍ਹਦੀਵਾਲਾ 6 ਅਪ੍ਰੈਲ (ਚੌਧਰੀ) : ਖ਼ਾਲਸਾ ਕਾਲਜੀਏਟ ਸੀਨੀਅਰ ਸੈਕੰਡਰੀ ਸਕੂਲ, ਗੜ੍ਹਦੀਵਾਲਾ ਵਿਖੇ ਸਾਲ 2021-22 ਦੇ ਪ੍ਰਾਸਪੈਕਟ ਦੀ ਘੁੰਢ ਚੁਕਾਈ ਦਾ ਸਮਾਗਮ ਸਕੂਲ ਇੰਚਾਰਜ ਪ੍ਰੋ. ਅਰਚਨਾ ਠਾਕੁਰ ਦੀ ਅਗਵਾਈ ਹੇਠ ਕਰਵਾਇਆ ਗਿਆ। ਇਸ ਮੌਕੇ ਤੇ ਕਾਲਜ ਪ੍ਰਿੰਸੀਪਲ ਡਾ. ਸਤਵਿੰਦਰ ਸਿੰਘ ਢਿੱਲੋਂ ਵੱਲੋਂ ਆਪਣੇ ਕਰ ਕਮਲਾਂ ਨਾਲ ਘੁੰਢ ਚੁਕਾਈ ਦੀ ਰਸਮ ਅਦਾ ਕੀਤੀ। ਉਹਨਾਂ ਬੀਤੇ ਵਰ੍ਹੇ ਦੌਰਾਨ ਸਕੂਲ ਦੀਆਂ ਪ੍ਰਾਪਤੀਆਂ ਅਤੇ ਆਉਣ ਵਾਲੇ ਵਿਦਿਅਕ ਵਰ੍ਹੇ ਦੌਰਾਨ ਸਕੂਲ ਵਿੱਚ ਕਰਵਾਈਆਂ ਜਾਣ ਵਾਲੀਆਂ ਵਿਦਿਅਕ ਸਰਗਰਮੀਆਂ ਬਾਰੇ ਸਕੂਲ ਅਧਿਆਪਕਾਂ ਨਾਲ ਚਰਚਾ ਵੀ ਕੀਤੀ।ਇਸ ਮੌਕੇ ਤੇ ਸਕੂਲ ਦਾ ਸਾਰਾ ਸਟਾਫ਼ ਪ੍ਰੋ.ਕੁਸ਼ਮਾ,ਪ੍ਰੋ.ਜਸਪ੍ਰੀਤ ਕੌਰ,ਪ੍ਰੋ.ਰਾਬੀਆ,ਡਾ.ਮਨਜੀਤ ਕੌਰ ਬਾਜਵਾ,ਡਾ.ਰਵਿੰਦਰ ਕੌਰ,ਪ੍ਰੋ.ਨਰਿੰਦਰ ਕੌਰ,ਪ੍ਰੋ.ਜਤਿੰਦਰ ਕੌਰ, ਪ੍ਰੋ. ਮੁਨੀਸ਼ ਕੁਮਾਰ, ਪ੍ਰੋ. ਸੀਮਾ ਕੁਮਾਰੀ ਅਤੇ ਪ੍ਰੋ. ਸੁਖਵਿੰਦਰ ਕੁਮਾਰ ਹਾਜ਼ਰ ਸਨ।

Related posts

Leave a Reply