#LATEST_HOSHIARPUR : ਜਲੰਧਰ ਦਵਾਈ ਲੈਣ ਗਈ ਸੀ, ਮਗਰੋਂ ਚੋਰ, ਤਾਲੇ ਤੋੜ ਕੇ 11 ਤੋਲੇ ਸੋਨਾ, ਲੈਪਟਾਪ, ਐਲਈਡੀ ਤੇ 7 ਲੱਖ ਰੁਪਏ ਦਾ ਲੁੱਟ ਕੇ ਲੈ ਗਏ

ਹੁਸ਼ਿਆਰਪੁਰ  : ਨਜਦੀਕੀ ਪਿੰਡ ਖਲਵਾਣਾ ਦੇ ਇਕ ਘਰ ‘ਚੋਂ  ਤਾਲੇ ਤੋੜ ਕੇ 11 ਤੋਲੇ ਸੋਨਾ, ਲੈਪਟਾਪ, ਐਲਈਡੀ ਤੇ ਹੋਰ ਕੀਮਤੀ ਸਾਮਾਨ ਤਕਰੀਬਨ 7 ਲੱਖ ਰੁਪਏ ਦਾ ਚੋਰੀ  ਕਰਨ ਦੀ ਖ਼ਬਰ ਹੈ । ਘਰ ਦੀ ਮਾਲਕਨ  ਮਨਜੀਤ ਕੌਰ ਪਤਨੀ ਕਮਲਜੀਤ ਸਿੰਘ ਨੇ ਦੱਸਿਆ ਕਿ ਉਸਦਾ ਪਤੀ ਕੁਵੈਤ ਗਿਆ ਹੋਇਆ ਹੈ ਤੇ ਉਹ ਆਪਣੀ ਬੇਟੀ ਤੇ ਬੇਟੇ ਨਾਲ ਰਹਿ ਰਹੀ ਸੀ। ਉਸ ਦੀ ਬੇਟੀ ਆਪਣੀ ਮਾਸੀ ਦੇ ਘਰ ਗਈ ਹੋਈ ਸੀ ਤੇ ਉਹ  ਆਪਣੇ ਬੇਟੇ ਨੂੰ ਨਾਲ ਲੈ ਕੇ ਜਲੰਧਰ ਦਵਾਈ ਲੈਣ ਗਈ ਸੀ। ਬੇਟੇ ਦੇ ਚੈਕਅਪ ਦੀਆਂ ਰਿਪੋਰਟਾ ਦੇਰ ਨਾਲ ਮਿਲਣ ਕਰ ਕੇ ਰਾਤ ਉਹ ਆਪਣੇ ਪੇਕੇ ਘਰ ਚਲੀ ਗਈ ਸੀ।

ਅਗਲੇ ਦਿਨ ਸਵੇਰੇ ਜਦ ਆਪਣੇ ਘਰ ਦਾ ਮੇਨ ਗੇਟ ਖੋਲ੍ਹਿਆ ਤਾਂ ਅੰਦਰੋ ਕੁੰਡੀ ਲੱਗੀ ਹੋਣ ਕਰਕੇ ਗੇਟ ਨਹੀਂ ਖੁੱਲ੍ਹ ਰਿਹਾ ਸੀ ਗੁਆਂਢੀਆਂ ਦੇ ਮੁੰਡੇ ਨੂੰ ਕਿਹਾ ਕਿ ਕੰਧ ਟੱਪ ਕੇ ਗੇਟ ਖੋਲ੍ਹਿਆ ਤਾਂ ਦੇਖਿਆ ਕਿ ਅੰਦਰ ਵਰਾਂਡੇ ਦੀ ਗਰਿੱਲ ਦਾ ਤਾਲਾ ਟੁੱਟਿਆ ਹੋਇਆ ਸੀ ਤੇ ਅੰਦਰ ਸਾਮਾਨ ਖਿੱਲਰਿਆ ਹੋਇਆ ਸੀ। ਚੋਰ  ਤਾਲੇ ਤੋੜ ਕੇ 11 ਤੋਲੇ ਸੋਨਾ, ਲੈਪਟਾਪ, ਐਲਈਡੀ ਤੇ ਹੋਰ ਕੀਮਤੀ ਸਾਮਾਨ ਤਕਰੀਬਨ 7 ਲੱਖ ਰੁਪਏ ਦਾ ਲੁੱਟ ਕੇ ਲੈ ਗਏ। 

Related posts

Leave a Reply