#LATEST_PUNJAB :: ਗੁਰਦਵਾਰਾ ਸ਼੍ਰੀ ਕੰਧ ਸਾਹਿਬ ਵਿੱਚ  ਨਿਸ਼ਾਨ ਸਾਹਿਬ ਚੜ੍ਹਾਉਂਦੇ ਸਮੇਂ ਮੌਤ, ਬੇਟਾ ਇੱਕ ਸੜਕ ਹਾਦਸੇ ਦੌਰਾਨ ਪਹਿਲਾਂ ਹੀ ਹੋ ਚੁੱਕਾ ਮੌਤ ਦਾ ਸ਼ਿਕਾਰ CLICK HERE READ MORE

ਬਟਾਲਾ 31 ਜਨਵਰੀ :  ਬਟਾਲਾ ਦੇ ਗੁਰਦਵਾਰਾ ਸ਼੍ਰੀ ਕੰਧ ਸਾਹਿਬ ਵਿੱਚ  ਨਿਸ਼ਾਨ ਸਾਹਿਬ ਚੜ੍ਹਾਉਂਦੇ ਸਮੇਂ  ਗੁਰਦਵਾਰਾ ਸਾਹਿਬ ਵਿਚ ਕੰਮ  ਕਰਦੇ ਇਕ ਵਿਅਕਤੀ ਦੀ ਡਿਗਣ ਨਾਲ ਮੌਕੇ ਤੇ ਮੌਤ ਹੋ ਗਈ। ਮ੍ਰਿਤਕ ਸਤਨਾਮ ਸਿੰਘ ਵਾਸੀ ਬਾਲੇ ਵਾਲ ਪਿਛਲੇ ਕਈ ਸਮੇਂ ਤੋੰ ਗੁਰੁਦ੍ਵਾਰਾ ਸਾਹਿਬ ਵਿਚ ਸੇਵਾ ਨਿਭਾ ਰਿਹਾ ਸੀ। ਮ੍ਰਿਤਕ ਦੀ ਲਾਸ਼ ਸਿਵਲ ਹਸਪਤਾਲ ਭੇਜੀ ਗਈ ਹੈ।

 ਐਸਜੀਪੀਸੀ ਮੈਂਬਰ ਗੁਰਿੰਦਰਪਾਲ ਸਿੰਘ ਅਨੁਸਾਰ  ਗੁਰਦਵਾਰਾ ਸ਼੍ਰੀ ਕੰਧ ਸਾਹਿਬ ਵਿਖੇ ਨਿਸ਼ਾਨ ਸਾਹਿਬ ਦੀ ਸੇਵਾ ਕਰਵਾਈ ਜਾ ਰਹੀ ਸੀ। ਜਿਸ ਦੌਰਾਨ ਸਤਨਾਮ ਸਿੰਘ ਜਦੋਂ ਨਿਸ਼ਾਨ ਸਾਹਿਬ ਚੜ੍ਹਾਉਣ ਲਈ ਸਿਖਰ  ਕਿਨਾਰੇ ਪਹੁੰਚਿਆ ਤਾਂ ਅਚਾਨਕ ਉਹ ਥੱਲੇ ਡਿੱਗ ਗਿਆ । ਜਿਸ ਦੌਰਾਨ ਸਤਨਾਮ ਸਿੰਘ ਦੀ  ਮੌਤ ਹੋ ਗਈ। ਮ੍ਰਿਤਕ ਦਾ  10 ਸਾਲ  ਪਹਿਲਾਂ ਜਵਾਨ ਬੇਟਾ ਇੱਕ ਸੜਕ ਹਾਦਸੇ ਦੌਰਾਨ ਮੌਤ ਦਾ ਸ਼ਿਕਾਰ ਹੋ ਗਿਆ ਸੀ। ਸਤਨਾਮ ਸਿੰਘ ਪਿਛਲੇ ਕਈ ਸਾਲਾਂ ਤੋਂ ਗੁਰਦਵਾਰਾ ਸਾਹਿਬ ਵਿਚ ਆਰਜੀ ਤੋਰ ਤੇ ਬਿਜਲੀ ਦਾ ਕੰਮ ਕਰ ਰਿਹਾ ਸੀ। ਗੁਰਿੰਦਰਪਾਲ ਸਿੰਘ ਗੋਰਾ ਨੇ ਦੱਸਿਆ ਕਿ ਐਸਜੀਪੀਸੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੂੰ ਮਾਮਲੇ ਦੀ ਜਾਣਕਾਰੀ ਦੇ ਦਿਤੀ ਗਈ ਹੈ।

1000

Related posts

Leave a Reply