ਜਿਸ ਰਾਜੇ ਦੇ ਰਾਜ ਕਾਲ ਦੋਰਾਨ ਉਥੋਂ ਦੀ ਪ੍ਰਜਾ ਹੀ ਦੁਖੀ ਹੋਵੇ ਤਾਂ ਉਸ ਰਾਜੇ ਨੂੰ ਆਪਣਾ ਰਾਜਭਾਗ ਛੱਡ ਦੇਣਾ ਚਾਹੀਦਾ : ਖੋਸਲਾ
ਮਨੀਪੁਰ ਸਰਕਾਰ ਨੂੰ ਬਰਖਾਸਤ ਕਰਕੇ ਰਾਸ਼ਟਰਪਤੀ ਰਾਜ ਲਾਗੂ ਕੀਤਾ ਜਾਵੇ : ਪ੍ਰੇਮ ਮਸੀਹ
ਹੁਸ਼ਿਆਰਪੁਰ ( ਤਰਸੇਮ ਦੀਵਾਨਾ ) ਡੇਮੋਕ੍ਰੇਟਿਕ ਭਾਰਤੀ ਲੋਕ ਦਲ (ਯੂਨਿਟ ਪੰਜਾਬ) ਵੱਲੋਂ ਕੇਂਦਰ ਸਰਕਾਰ ਦੇ ਖਿਲਾਫ ਭਾਰੀ ਰੋਸ ਪ੍ਰਦਰਸ਼ਨ ਕੀਤਾ ਗਿਆ ! ਭਾਰਤ ਦੇਸ਼ ਦੇ ਸੂਬਾ ਮਣੀਪੁਰ ਵਿੱਚ ਪਿਛਲੇ ਕਈ ਮਹੀਨਿਆਂ ਤੋਂ ਲਗਾਤਾਰ ਹਿੰਸਾ ਵੱਧਦੀ ਜਾ ਰਹੀ ਹੈ ! ਉਥੋਂ ਦੇ ਐਸਸੀ ਐਸ ਟੀ ਅਤੇ ਘੱਟ ਗਿਣਤੀ ਭੈਣ ਭਰਾਵਾਂ ਤੇ ਹੋ ਰਹੇ ਅੱਤਿਆਚਾਰ ਖਿਲਾਫ ਉਨ੍ਹਾਂ ਪੀੜਤ ਲੋਕਾਂ ਨੂੰ ਇੰਨਸਾਫ ਦਿਵਾਉਣ ਲਈ ਆਪਣੀ ਅਵਾਜ਼ ਨੂੰ ਬੁਲੰਦ ਕਰਦੇ ਹੋਏ ਕੇਂਦਰ ਸਰਕਾਰ ਖਿਲਾਫ ਰੋਸ ਪ੍ਰਦਰਸ਼ਨ ਕਰਦੇ ਹੋਏ ਕੇਂਦਰ ਸਰਕਾਰ ਦਾ ਪੁਤਲਾ ਸਾੜਿਆ ਗਿਆ !
ਇਸ ਰੋਸ ਪ੍ਰਦਰਸ਼ਨ ਦੀ ਅਗਵਾਈ ਡੈਮੋਕ੍ਰੇਟਿਕ ਭਾਰਤੀਯ ਲੋਕ ਦਲ ਦੇ ਪੰਜਾਬ ਪ੍ਰਧਾਨ ਪ੍ਰੇਮ ਮਸੀਹ ਨੇ ਕੀਤੀ ਇਸ ਮੌਕੇ ਡੈਮੋਕ੍ਰੇਟਿਕ ਭਾਰਤੀਯ ਲੋਕ ਦਲ ਦੇ ਰਾਸ਼ਟਰੀ ਪ੍ਰਧਾਨ ਗੁਰਮੁੱਖ ਸਿੰਘ ਖੋਸਲਾ ਵੀ ਉਚੇਚੇ ਤੋਰ ਤੇ ਪਹੁੰਚੇ ਰੋਸ ਪ੍ਰਦਰਸ਼ਨ ਨੂੰ ਸੰਬੋਧਨ ਕਰਦੇ ਹੋਏ ਗੁਰਮੁਖ ਸਿੰਘ ਖੋਸਲਾ ਨੇ ਕਿਹਾ ਕਿ ਮਨੀਪੁਰ ਦੇ ਵਿੱਚ ਹਿੰਸਾ ਰੁਕਣ ਦਾ ਨਾਮ ਨਹੀਂ ਲੈ ਰਹੀ ਦੇਸ਼ ਦਾ ਪ੍ਰਧਾਨ ਮੰਤਰੀ ਇਸ ਤੇ ਕੁਝ ਵੀ ਬੋਲਣ ਲਈ ਤਿਆਰ ਨਹੀਂ ਹੈ। ਜਦੋ ਦੀ ਮੁਨੀਪੁਰ ਵਿੱਚ ਹਿੰਸਾ ਸ਼ੁਰੂ ਹੋਈ ਹੈ ਉਦੋਂ ਤੋਂ ਲੈ ਕੇ ਹੁਣ ਤੱਕ ਪ੍ਰਧਾਨ ਮੰਤਰੀ ਨੇ ਚੁੱਪ ਧਾਰੀ ਹੋਈ ਹੈ।
ਉਹਨਾਂ ਨੇ ਕਿਹਾ ਕਿ ਮਣੀਪੁਰ ਵਿੱਚ ਔਰਤਾਂ ਦੇ ਕੱਪੜੇ ਉਤਾਰ ਕੇ ਉਹਨਾਂ ਨੂੰ ਨੰਗਾ ਕਰ ਘੁੰਮਾਇਆ ਗਿਆ ਜੋ ਬਹੁਤ ਹੀ ਸ਼ਰਮਨਾਕ ਘਟਨਾ ਸੀ! ਗੁਰਮੁਖ ਸਿੰਘ ਖੋਸਲਾ ਨੇ ਕਿਹਾ ਕਿ ਆਰਮੀ ਦੇ ਜਵਾਨ ਦੀ ਪਤਨੀ ਨੂੰ ਨੰਗਾ ਕਰ ਉਸ ਤੋਂ ਪ੍ਰੇਡ ਕਰਵਾਈ ਗਈ। ਜਿਸ ਨਾਲ ਭਾਰਤੀ ਸੈਨਾ ਅਤੇ ਭਾਰਤ ਦੇਸ਼ ਦੇ 140 ਕਰੋੜ ਲੋਕਾਂ ਦਾ ਸਿਰ ਸ਼ਰਮ ਨਾਲ ਝੁਕ ਗਿਆ! ਇਸ ਤੇ ਭਾਰਤ ਦੇਸ਼ ਦਾ ਪ੍ਰਧਾਨ ਮੰਤਰੀ ਕੋਈ ਵੀ ਜਵਾਬ ਦੇਣ ਨੂੰ ਤਿਆਰ ਨਹੀਂ ਹੈ। ਉਨ੍ਹਾਂ ਨੇ ਕਿਹਾ ਕਿ ਜਿਸ ਰਾਜੇ ਦੇ ਰਾਜ ਵਿੱਚ ਪ੍ਰਜਾ ਹੀ ਦੁਖੀ ਹੋਵੇ ਉਸ ਰਾਜੇ ਨੂੰ ਆਪਣਾ ਰਾਜ ਭਾਗ ਹੀ ਛੱਡ ਦੇਣਾ ਚਾਹੀਦਾ ਹੈ!
ਇਸ ਮੌਕੇ ਡੈਮੋਕ੍ਰੇਟਿਕ ਭਾਰਤੀ ਲੋਕ ਦਲ ਦੇ ਰਾਸ਼ਟਰੀ ਪ੍ਰਧਾਨ ਗੁਰਮੁੱਖ ਸਿੰਘ ਖੋਸਲਾ ਅਤੇ ਪੰਜਾਬ ਪ੍ਰਧਾਨ ਪ੍ਰੇਮ ਮਸੀਹ ਵਲੋਂ ਭਾਰਤ ਦੇ ਰਾਸ਼ਟਰਪਤੀ ਦੇ ਨਾਮ ਇੱਕ ਮੰਗ ਪੱਤਰ ਸੌਂਪਦੇ ਹੋਏ ਮੰਗ ਕੀਤੀ ਹੈ ਕਿ ਮਨੀਪੁਰ ਸਰਕਾਰ ਨੂੰ ਤੁਰੰਤ ਬਰਖਾਸਤ ਕਰਕੇ ਰਾਸ਼ਟਰਪਤੀ ਸ਼ਾਸਨ ਲਾਗੂ ਕੀਤਾ ਜਾਵੇ! ਕਿਉਂਕਿ ਮਣੀ ਪੁਰ ਦੀ ਸੂਬਾ ਸਰਕਾਰ ਅਤੇ ਕੇਂਦਰ ਸਰਕਾਰ ਮਨੀਪੁਰ ਵਿੱਚ ਹੋ ਰਹੀ ਹਿੰਸਾ ਨੂੰ ਰੋਕਣ ਲਈ ਨਾਕਾਮ ਸਾਬਤ ਹੋ ਰਹੀ ਹੈ। ਉਨ੍ਹਾਂ ਨੇ ਇਹ ਵੀ ਕਿਹਾ ਕਿ ਮਨੀਪੁਰ ਦੇ ਮੁੱਖ ਮੰਤਰੀ ਨੂੰ ਤੱਤਕਾਲ ਹੀ ਆਪਣਾ ਅਸਤੀਫ਼ਾ ਦੇ ਦੇਣਾ ਚਾਹੀਦਾ ਸੀ।
ਉਹਨਾਂ ਨੇ ਕਿਹਾ ਕਿ ਕੇਂਦਰ ਦੀ ਭਾਜਪਾ ਸਰਕਾਰ ਨੂੰ ਬਦਲਣ ਲਈ ਭਾਰਤ ਦੇਸ਼ ਦੇ ਲੋਕ ਬੇਸਬਰੀ ਨਾਲ ਲੋਕ ਸਭਾ ਦੇ ਚੌਣਾ ਦਾ ਇੰਤਜ਼ਾਰ ਕਰ ਰਹੇ ਹਨ! ਇਸ ਮੌਕੇ ਹੋਰਨਾਂ ਤੋਂ ਇਲਾਵਾ ਰੂੜਾ ਰਾਮ ਗਿੱਲ ਰਾਸ਼ਟਰੀ ਸਕੱਤਰ, ਗੁਰਦੇਵ ਮਾਲੜੀ ਰਾਸ਼ਟਰੀ ਸਕੱਤਰ,ਮੰਗਤ ਰਾਮ ਕਲਿਆਣ ਰਾਸ਼ਟਰੀ ਸਕੱਤਰ, ਪ੍ਰੇਮ ਮਸੀਹ ਪ੍ਰਧਾਨ ਪੰਜਾਬ, ਰੇਸ਼ਮ ਸਿੰਘ ਭੱਟੀ ਚੇਅਰਮੈਨ ਕ੍ਰਿਸਚੀਅਨ ਵਿੰਗ ਪੰਜਾਬ,ਹਰਵਿੰਦਰ ਮਾਨ ਉੱਪ ਪ੍ਰਧਾਨ ਪੰਜਾਬ,ਸੁਨੀਲ ਮਸੀਹ (ਕਾਕਾ) ਪ੍ਰਧਾਨ ਦੁਆਬਾ ਯੋਨ, ਨੀਲਮ ਗਿੱਲ ਜਨਰਲ ਸਕੱਤਰ ਮਹਿਲਾ ਵਿੰਗ ਪੰਜਾਬ,ਸੁੱਖਵੀਰ ਸਿੰਘ ਸਹੋਤਾ ਪ੍ਰਧਾਨ ਜਿਲ੍ਹਾ ਜਲੰਧਰ, ਸਤਨਾਮ ਸਿੰਘ ਬੁਲੋਵਾਲ ਪ੍ਰਧਾਨ ਕਿਸਾਨ ਵਿੰਗ ਜਲੰਧਰ,ਕੁਲਜੀਤ ਸਿੰਘ ਸੀਨੀਅਰ ਆਗੂ,ਸੁਮਾਈ ਰਾਮ ਪਟੇਲ ਸੀਨੀਅਰ ਆਗੂ, ਹਮੀਦ ਮਸੀਹ ਪ੍ਰਧਾਨ ਕ੍ਰਿਸਚੀਅਨ ਮੂਵਮੈਂਟ ਪੰਜਾਬ, ਡਾ. ਤਰਸੇਮ ਸਹੋਤਾ ਹੋਸਨਾ ਮਨਿਸਟਰੀ ਪੰਜਾਬ, ਸੰਤ ਵਿਜੇ , ਸਨਾਵਰ ਭੱਟੀ ਯੂਨਾਇਟਡ ਪੀਪਲਜ ਲੀਗ ਪ੍ਰਧਾਨ ਪੰਜਾਬ, ਆਰ.ਐਮ ਜੋਹਨ ਸੀਨੀਅਰ ਆਗੂ ਪੰਜਾਬ ਮਰਕੁਸ ਹੰਸ , ਪਾਸਟਰ ਮਨੋਜ ਕੁਮਾਰ, ਕੇ.ਕੇ ਸੱਭਰਵਾਲ, ਜਸਪਾਲ ਬੱਗਣ ਪਾਸਟਰ ਸੰਦੀਪ ਅਦਮਪੁਰ,ਪਾਸਟਰ ਦਵਿੰਦਰ ਮਸੀਹ ਕੁਲੀਆ,ਪਾਸਟਰ ਮੁਲਖ ਰਾਜ ਜੰਡੂ ਸਿੰਘਾਂ,ਪਾਸਟਰ ਜਤਿੰਦਰ ਜਡਿਆਲਾ,ਪਾਸਟਰ ਰਾਮ ਚੋਟਾਲਾ,ਪਾਸਟਰ ਸਤਵੀਰ ਕਾਲਾ ਬੱਕਰਾ,ਕੁਲਜੀਤ ਪੰਡੋਰੀ,ਰਾਜ ਕੁਮਾਰ ਕਸਬਾ,ਸ਼ੈਰੀ ਟਾਂਡਾ,ਮੰਗੀ ਸੱਗਰਾ ਵਾਲੀ, ਰਾਜੂ ਕੋਟਲਾ, ਅਸ਼ੌਕ ਕੋਟਲੀ, ਅਮਰਜੀਤ ਝਾਵਾਂ,ਦਲੇਰ ਮਿਰਜਾ ਪੁਰ,ਚਰਨਜੀਤ ਕਸਬਾ ਅਦਿ ਮੌਜੂਦ ਸਨ।
News
- ਜ਼ਮੀਨੀ ਕਬਜ਼ੇ ਨੂੰ ਲੈ ਕੇ ਝਗੜਾ: ਦੋ ਧਿਰਾਂ ਵਿਚਕਾਰ ਗੋਲੀਬਾਰੀ, ਤਿੰਨ ਜ਼ਖ਼ਮੀ
- ਪੰਜਾਬ ਸਰਕਾਰ ਨੇ ਬੁਢਾਪਾ ਸਕੀਮ ਵਾਸਤੇ 4000 ਕਰੋੜ ਰੁਪਏ ਦਾ ਰੱਖਿਆ ਬਜਟ
- ਮਹਾਰਾਸ਼ਟਰ ਵਿੱਚ ਵੋਟਰ ਲਿਸਟ ਵਿੱਚ ਗੜਬੜੀ ਦੀ ਜਾਂਚ ਕਰਨ ਲਈ ਵਿਸ਼ੇਸ਼ ਟੀਮ ਬਣਾਈ
- 5 ਫਰਵਰੀ ਨੂੰ ਛੁੱਟੀ ਸਰਕਾਰੀ ਛੁੱਟੀ ਘੋਸ਼ਿਤ
- Punjab Police Promotions : 727 Personnel Elevated by DIG Sidhu
- ਵੱਡੀ ਖਬਰ :: ਅਨੁਸੂਚਿਤ ਜਾਤੀਆਂ ਦੇ ਵਿਦਿਆਰਥੀਆਂ ਲਈ 55.45 ਕਰੋੜ ਰੁਪਏ ਦੀ ਰਾਸ਼ੀ ਜਾਰੀ, 86583 ਵਿਦਿਆਰਥੀਆਂ ਨੂੰ ਮਿਲੇਗਾ ਲਾਭ
News
- ਜ਼ਮੀਨੀ ਕਬਜ਼ੇ ਨੂੰ ਲੈ ਕੇ ਝਗੜਾ: ਦੋ ਧਿਰਾਂ ਵਿਚਕਾਰ ਗੋਲੀਬਾਰੀ, ਤਿੰਨ ਜ਼ਖ਼ਮੀ
- ਪੰਜਾਬ ਸਰਕਾਰ ਨੇ ਬੁਢਾਪਾ ਸਕੀਮ ਵਾਸਤੇ 4000 ਕਰੋੜ ਰੁਪਏ ਦਾ ਰੱਖਿਆ ਬਜਟ
- ਮਹਾਰਾਸ਼ਟਰ ਵਿੱਚ ਵੋਟਰ ਲਿਸਟ ਵਿੱਚ ਗੜਬੜੀ ਦੀ ਜਾਂਚ ਕਰਨ ਲਈ ਵਿਸ਼ੇਸ਼ ਟੀਮ ਬਣਾਈ
- 5 ਫਰਵਰੀ ਨੂੰ ਛੁੱਟੀ ਸਰਕਾਰੀ ਛੁੱਟੀ ਘੋਸ਼ਿਤ
- Punjab Police Promotions : 727 Personnel Elevated by DIG Sidhu
- ਵੱਡੀ ਖਬਰ :: ਅਨੁਸੂਚਿਤ ਜਾਤੀਆਂ ਦੇ ਵਿਦਿਆਰਥੀਆਂ ਲਈ 55.45 ਕਰੋੜ ਰੁਪਏ ਦੀ ਰਾਸ਼ੀ ਜਾਰੀ, 86583 ਵਿਦਿਆਰਥੀਆਂ ਨੂੰ ਮਿਲੇਗਾ ਲਾਭ
EDITOR
CANADIAN DOABA TIMES
Email: editor@doabatimes.com
Mob:. 98146-40032 whtsapp
Advertisements
Advertisements
Advertisements
Advertisements
Advertisements
Advertisements
Advertisements