LATEST…ਗੜ੍ਹਦੀਵਾਲਾ ਦੇ ਪਿੰਡ ਮਸਤੀਵਾਲ ਗੁਜਰਾਂ ਦੇ ਡੇਰੇ ਤੇ ਪਰਾਲੀ ਨੂੰ ਲੱਗੀ ਭਿਆਨਕ ਅੱਗ,ਪਰਾਲੀ ਸੜ ਕੇ ਹੋਈ ਸੁਆਹ


ਗੜ੍ਹਦੀਵਾਲਾ 10 ਅਪ੍ਰੈਲ (ਚੌਧਰੀ) : ਗੜ੍ਹਦੀਵਾਲਾ ਦੇ ਪਿੰਡ ਮਸਤੀਵਾਲ ਵਿਖੇ ਅੱਜ ਸਵੇਰੇ ਉਸ ਸਮੇਂ ਹਫੜਾ ਦਫੜੀ ਵਾਲਾ ਮਾਹੌਲ ਬਣ ਗਿਆ ਜਦੋਂ ਗੁਜਰਾਂ ਦੇ ਡੇਰੇ ਤੈਅ ਲਾ ਕੇ ਰੱਖੀ ਪਰਾਲੀ ਨੂੰ ਅਚਾਨਕ ਅੱਗ ਪੈ ਗਈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਪਰਾਲੀ ਮਾਲਕ ਪੱਪੀ ਨੇ ਦੱਸਿਆ ਕਿ ਅਸੀਂ ਪਰਿਵਾਰ ਸਮੇਤ ਖਾਣਾ ਖਾ ਰਹੇ ਸੀ ਤਾਂ ਸਾਥੀ ਰਹਿੰਦੇ ਦੋ ਔਰਤਾਂ ਨੇ ਰੌਲਾ ਪਾਇਆ ਕਿ ਬਾਹਰ ਪਰਾਲੀ ਨੂੰ ਅੱਗ ਲੱਗੀ ਹੋਈ ਹੈ।

ਜਦੋਂ ਤੱਕ ਮੈਂ ਬਾਹਰ ਨਿਕਲਿਆ ਤਾਂ ਉੱਨੀ ਦੇ ਤੱਕ ਅੱਗ ਪਰਾਲੀ ਦੇ ਲਗੇ ਤੈਅ ਦੇ ਚਾਰੋਂ ਪਾਸੇ ਲੱਗ ਚੁੱਕੀ ਸੀ। ਅੱਗ ਲੱਗਣ ਦੇ ਸਹੀ ਕਾਰਨਾਂ ਦਾ ਪਤਾ ਨਹੀਂ ਚੱਲ ਸਕਿਆ। ਉਸ ਨੇ ਦੱਸਿਆ ਇਸ ਮੌਕੇ ਸਾਬਕਾ ਸਰਪੰਚ ਪਵਨ ਕੁਮਾਰ ਅਤੇ ਮੌਜੂਦਾ ਸਰਪੰਚ ਵੀ ਮੌਕੇ ਤੇ ਪਹੁੰਚੇ ਤੇ ਉਨਾਂ ਨੇ ਫਾਇਰ ਬ੍ਰਿਗੇਡ ਵਿਭਾਗ ਨੂੰ ਤੁਰੰਤ ਫੋਨ ਕੀਤਾ। ਹੁਸ਼ਿਆਰਪੁਰ ਫਾਇਰ ਬ੍ਰਿਗੇਡ ਵਿਭਾਗ ਦੀ ਦੋ ਗੱਡੀਆਂ ਘਟਨਾ ਵਾਲੀ ਥਾਂ ਤੇ ਪੁੱਜੀਆਂ। ਜਦੋਂ ਤੱਕ ਫਾਇਰ ਬ੍ਰਿਗੇਡ ਦੀ ਗੱਡੀਆਂ ਪਹੁੰਚਿਆਂ ਉਦੋ ਤੱਕ ਕਾਫੀ ਮਾਤਰਾ ਵਿਚ ਪਰਾਲੀ ਸੜ ਕੇ ਸੁਆਹ ਹੋ ਚੁੱਕੀ ਸੀ। ਜਾਨੀ ਨੁਕਸਾਨ ਤੋਂਂ ਬਚਾਅ ਹੈ।

ਫਾਇਰ ਬ੍ਰਿਗੇਡ ਦੇ ਕਰਮਚਾਰੀਆਂ ਨੇ ਪਹੁੰਚ ਕੇ ਅੱਗ ਨੂੰ ਆਲੇ-ਦੁਆਲੇ ਫੈਲਣ ਤੇ ਕਾਬੂ ਪਾਇਆ। ਇਸ ਮੌਕੇ ਪੀੜਤ ਪੱਪੀ ਨੇ ਦੱਸਿਆ ਕਿ ਮੈਂ ਇਹ ਪਰਾਲੀ ਇੱਕ ਜਿੰਮੀਦਾਰ ਤੇ ਖਰੀਦੀ ਸੀ। ਇਸ ਅੱਗ ਲਗਣ ਨਾਲ ਮੇਰਾ ਕਰੀਬ 75 ਹਜਾਰ ਰੁਪਏ ਦਾ ਨੁਕਸਾਨ ਹੋਇਆ ਹੈ। ਇਸ ਮੌਕੇ ਭਾਰੀ ਗਿਣਤੀ ਵਿਚ ਪਿੰਡ ਦੇ ਲੋਕ ਹਾਜਰ ਸਨ। 

Related posts

Leave a Reply