LATEST NEWS: ਇਸ ਵਾਰ ਕਾਂਗਰਸ ਅਤੇ ਭਾਜਪਾ ਦਾ ਪੱਤਾ ਸਾਫ ਕਰ ਦਿਓ, ਏਨਾ ਨੇ ਸਾਰਾ ਸ਼ਹਿਰ ਪੁੱਟ  ਮਾਰਿਆ- ਆਜ਼ਾਦ ਉਮੀਦਵਾਰ ਸੰਜੇ ਸ਼ਰਮਾ

ਹੁਸ਼ਿਆਰਪੁਰ (ਆਦੇਸ਼ , ਕਰਨ ਲਾਖਾ ) ਵਾਰਡ ਨੰਬਰ 24 ਤੋਂ ਆਜ਼ਾਦ ਉਮੀਦਵਾਰ ਸੰਜੇ ਸ਼ਰਮਾ ਦਾ ਪ੍ਰਚਾਰ ਤੇਜੀ ਫੜਦਾ ਜਾ ਰਿਹਾ ਹੈ। 

ਜਾਣਕਾਰੀ ਅਨੁਸਾਰ ਵਾਰਡ ਨਿਵਾਸੀ ਓਹਨਾ ਨੂੰ ਭਰਪੂਰ ਸਮਰਥਨ ਦੇ ਰਹੇ ਹਨ। 

ਇਸ ਦੌਰਾਨ ਸੰਜੇ ਸ਼ਰਮਾ ਨੇ ਕਿਹਾ ਕਿ ਲੋਕ ਭਾਜਪਾ ਅਤੇ ਕਾਂਗਰਸ ਤੇ ਅਕਾਲੀ ਦਲ ਦੀਆਂ ਨੀਤੀਆਂ ਤੋਂ ਦੁਖੀ ਹਨ।  ਓਹਨਾ ਕਿਹਾ ਕਿ ਨਗਰ ਨਿਗਮ ਚੋਣਾਂ ਨੇੜੇ ਆਉਂਦੀਆਂ ਵੇਖਕੇ ਵਿਕਾਸ ਦੇ ਨਾਂਅ ਤੇ ਏਨਾ ਨੇ ਸਾਰਾ ਸ਼ਹਿਰ ਪੁੱਟ  ਮਾਰਿਆ ਹੈ। 

ਓਹਨਾ ਕਿਹਾ ਕਿ ਰਲ ਮਿਲ ਕੇ ਹੰਬਲਾ ਮਾਰੋ ਤੇ ਇਸ ਵਾਰ ਭਾਜਪਾ ਅਤੇ ਕਾਂਗਰਸ ਦਾ ਪੱਤਾ ਸਾਫ ਕਰ ਦਿਓ। ਇਸ ਦੌਰਾਨ ਓਨਾ ਨਾਲ ਕਾਫੀ ਮੋਹੱਲਾ ਨਿਵਾਸੀ ਹਾਜ਼ਿਰ ਸਨ। 

Related posts

Leave a Reply