ਜ਼ਿਲ੍ਹਾ ਸਿਹਤ ਅਫ਼ਸਰ ਡਾ. ਲਖਵੀਰ ਸਿੰਘ ਵਲੋਂ ਵੱਡੀ ਛਾਪੇਮਾਰੀ -ਪਨੀਰ, ਦੇਸੀ ਘਿਓ ਤੇ ਕਰੀਮ ਦੇ ਲਏ ਸੈਂਪਲ, ਕਿਹਾ ਗੜਬੜੀ ਪਾਈ ਗਈ ਤਾਂ ਹੋਵੇਗੀ ਸਖ਼ਤ ਕਾਰਵਾਈਜ਼ਿਲ੍ਹਾ ਸਿਹਤ ਅਫ਼ਸਰ ਵਲੋਂ ਤੜਕਸਾਰ ਚੈਕਿੰਗ-ਪਨੀਰ, ਦੇਸੀ ਘਿਓ ਤੇ ਕਰੀਮ ਦੇ ਲਏ ਸੈਂਪਲ
ਗੜਬੜੀ ਪਾਈ ਗਈ ਤਾਂ ਫੂਡ ਸੇਫਟੀ ਅਤੇ ਸਟੈਂਡਰਡ ਐਕਟ-2006 ਤਹਿਤ ਹੋਵੇਗੀ ਕਾਰਵਾਈ : ਡਾ. ਲਖਵੀਰ ਸਿੰਘ
ਲੋਕਾਂ ਨੂੰ ਦੁੱਧ ਜਾਂ ਦੁੱਧ ਤੋਂ ਬਣੇ ਪਦਾਰਥਾਂ ਪ੍ਰਤੀ ਸੁਚੇਤ ਰਹਿਣ ਦੀ ਅਪੀਲ
ਹੁਸ਼ਿਆਰਪੁਰ, 1 ਫਰਵਰੀ (ਆਦੇਸ਼ , ਕਰਨ ਲਾਖਾ ): ਮਿਸ਼ਨ ‘ਤੰਦਰੁਸਤ ਪੰਜਾਬ’ ਤਹਿਤ ਸ਼ੁੱਧ ਅਤੇ ਮਿਆਰੀ ਖਾਣ-ਪੀਣ ਵਾਲੇ ਪਦਾਰਥਾਂ ਦੀ ਉਪਲਬੱਧਤਾ ਨੂੰ ਯਕੀਨੀ ਬਣਾਉਣ ਦੇ ਮਕਸਦ ਨਾਲ ਜ਼ਿਲ੍ਹਾ ਸਿਹਤ ਅਫ਼ਸਰ ਡਾ.ਲਖਵੀਰ ਸਿੰਘ ਦੀ ਅਗਵਾਈ ’ਚ ਟੀਮ ਨੇ ਅੱਜ ਤੜਕਸਾਰ ਗੁਰਦਾਸਪੁਰ-ਮੁਕੇਰੀਆਂ ਰੋਡ ’ਤੇ ਚੈਕਿੰਗ ਕਰਦਿਆਂ ਪਨੀਰ, ਦੇਸੀ ਘਿਓ ਅਤੇ ਕਰੀਮ ਦੇ ਸੈਂਪਲ ਲਏ।
ਜ਼ਿਲ੍ਹਾ ਸਿਹਤ ਅਫ਼ਸਰ ਡਾ. ਲਖਵੀਰ ਸਿੰਘ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਿਛਲੇ ਕੁਝ ਦਿਨਾਂ ਤੋਂ ਮਿਲ ਰਹੀਆਂ ਸੂਚਨਾਵਾਂ ਦੇ ਆਧਾਰ ’ਤੇ ਅੱਜ ਵਿਸ਼ੇਸ਼ ਚੈਕਿੰਗ ਕੀਤੀ ਗਈ। ਉਨ੍ਹਾਂ ਦੱਸਿਆ ਕਿ ਚੈਕਿੰਗ ਦੌਰਾਨ ਪਹਿਲੇ ਵਾਹਨ, ਜਿਸ ਵਿੱਚ ਦੋ ਕੁਇੰਟਲ ਦੇ ਕਰੀਬ ਪਨੀਰ ਪਲਾਸਟਿਕ ਦੇ ਵੱਡੇ ਡਰੰਮਾਂ ਵਿੱਚ ਰੱਖਿਆ ਗਿਆ ਸੀ, ਦੇ ਦੋ ਸੈਂਪਲ ਲਏ ਗਏ। ਇਸ ਤਰ੍ਹਾਂ ਦੂਸਰੇ ਵਾਹਨ ਵਿੱਚ ਪਏ 3 ਕੁਇੰਟਲ ਦੇ ਕਰੀਬ ਦੇਸੀ ਘਿਓ ਅਤੇ 80 ਕਿਲੋ ਦੇ ਕਰੀਬ ਪਨੀਰ ਦੇ ¬ਕ੍ਰਮਵਾਰ 2 ਅਤੇ ਇਕ ਸੈਂਪਲ ਲਿਆ ਗਿਆ। ਉਨ੍ਹਾਂ ਦੱਸਿਆ ਕਿ ਇਕ ਹੋਰ ਵਾਹਨ ਦੀ ਚੈਕਿੰਗ ਕੀਤੀ ਗਈ ਜਿਸ ਵਿੱਚ ਦੋ ਕੁਇੰਟਲ ਦੇ ਕਰੀਬ ਪਨੀਰ ਖੁੱਲ੍ਹੇ ਟੱਬਾਂ ਵਿੱਚ ਰੱਖਿਆ ਗਿਆ ਸੀ ਅਤੇ ਦੋ ਡਰੰਮ ਕਰੀਮ ਦੇ ਸਨ। ਉਨ੍ਹਾਂ ਦੱਸਿਆ ਕਿ ਇਸ ਵਾਹਨ ’ਚੋਂ ਦੋਵਾਂ ਪਦਾਰਥਾਂ ਦਾ ਇਕ-ਇਕ ਸੈਂਪਲ ਲਿਆ ਗਿਆ।
ਡਾ. ਲਖਵੀਰ ਸਿੰਘ ਨੇ ਦੱਸਿਆ ਕਿ ਲਏ ਗਏ ਸੈਂਪਲ ਫੂਡ ਟੈਸਟਿੰਗ ਲੈਬੋਰਟਰੀ ਖਰੜ ਨੂੰ ਭੇਜੇ ਜਾ ਰਹੇ ਹਨ ਅਤੇ ਜੇਕਰ ਰਿਪੋਰਟ ਵਿੱਚ ਕੋਈ ਗੜਬੜ ਪਾਈ ਗਈ ਤਾਂ ਫੂਡ ਸੇਫਟੀ ਅਤੇ ਸਟੈਂਡਰਡ ਐਕਟ-2006 ਤਹਿਤ ਬਣਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਦੁੱਧ ਜਾਂ ਦੁੱਧ ਤੋਂ ਬਨਣ ਵਾਲੇ ਪਦਾਰਥਾਂ ਦੀ ਖਰੀਦ ਵੇਲੇ ਪੂਰੇ ਸੁਚੇਤ ਰਹਿਣ ਅਤੇ ਹਮੇਸ਼ਾਂ ਸ਼ੁੱਧ ਤੇ ਮਿਆਰੀ ਪਦਾਰਥਾਂ ਨੂੰ ਤਰਜ਼ੀਹ ਦੇਣ। ਉਨ੍ਹਾਂ ਕਿਹਾ ਕਿ ਦੁੱਧ ਦੀ ਪੈਦਾਵਾਰ ਦੇ ਮੁਕਾਬਲੇ ਦੁੱਧ ਅਤੇ ਇਸ ਤੋਂ ਬਨਣ ਵਾਲੇ ਪਦਾਰਥ ਜਿਵੇਂ ਕਿ ਪਨੀਰ ਆਦਿ ਦੀ ਮੰਗ ਕਿਤੇ ਜ਼ਿਆਦਾ ਹੈ ਜਿਸ ਪ੍ਰਤੀ ਲੋਕ ਪੂਰੀ ਤਰ੍ਹਾਂ ਚੌਕਸ ਰਹਿਣ ਤਾਂ ਜੋ ਮਿਲਾਵਟਖੋਰੀ ਦੀ ਕੋਈ ਗੁੰਜਾਇਸ਼ ਨਾ ਰਹੇ।

EDITOR
CANADIAN DOABA TIMES
Email: editor@doabatimes.com
Mob:. 98146-40032 whtsapp