ਨੇਤਾ ਜੀ ਸੁਭਾਸ਼ ਚੰਦਰ ਬੋਸ ਜੀ ਦਾ 125 ਵਾਂ ਜਨਮ ਦਿਵਸ ਕੇ.ਐੱਮ.ਐਸ ਕਾਲਜ ਵਿਖੇ ਮਨਾਇਆ ਜਾਵੇਗਾ : ਪ੍ਰਿੰਸੀਪਲ ਡਾ.ਸ਼ਬਨਮ ਕੌਰ


ਦਸੂਹਾ 15 ਜਨਵਰੀ (ਚੌਧਰੀ) : ਆਈ.ਕੇ.ਗੁਜਰਾਲ ਪੰਜਾਬ ਟੈਕਨੀਕਲ ਯੂਨੀਵਰਸਿਟੀ ਜਲੰਧਰ ਦੇ ਅਧੀਨ ਬੀਬੀ ਅਮਰ ਕੌਰ ਜੀ ਐਜੂਕੇਸ਼ਨਲ ਸੁਸਾਇਟੀ ਵੱਲੋਂ ਸਥਾਪਿਤ ਕੇ.ਐੱਮ.ਐਸ ਕਾਲਜ ਆਫ ਆਈ.ਟੀ. ਐਂਡ ਮੈਨੇਜਮੈਂਟ ਚੌ. ਬੰਤਾ ਸਿੰਘ ਕਲੋਨੀ ਦਸੂਹਾ ਦੇ ਪ੍ਰਿੰੰ. ਡਾ. ਸ਼ਬਨਮ ਕੌਰ ਨੇ ਦੱਸਿਆ ਕਿ ਨੇਤਾ ਜੀ ਸੁਭਾਸ਼ ਚੰਦਰ ਬੋਸ ਜੀ ਦਾ 125ਵਾਂ ਜਨਮ ਦਿਵਸ ਮਿਤੀ 23 ਜਨਵਰੀ ਨੂੰ ਸਵੇਰੇ 11 ਵਜੇ ਕੇ.ਐੱਮ.ਐਸ ਕਾਲਜ ਦੇ ਨਵ ਨਿਰਮਾਣ ਕੁਮਾਰ ਆਡੀਟੋਰੀਅਮ ਵਿਖੇ ਮਨਾਇਆ ਜਾਵੇਗਾ। ਇਸੇ ਹੀ ਦਿਨ ਚੌਧਰੀ ਮੈਮੋਰੀਅਲ ਟਰੱਸਟ ਵੱਲੋ ਕੇ.ਐੱਮ.ਐਸ ਕਾਲਜ ਨੂੰ ਸਮਰਪਿਤ ਕੀਤੇ ਕੁਮਾਰ ਆਡੀਟੋਰੀਅਮ ਦਾ ਉਦਘਾਟਨ ਵੀ ਕੀਤਾ ਜਾਵੇਗਾ। ਇਸ ਉਦਘਾਟਨ ਸਮਾਰੋਹ ਵਿੱਚ ਚੇਅਰਮੈਨ ਚੌ. ਕੁਮਾਰ ਸੈਣੀ ਜੀ ਦੀ ਪ੍ਰਧਾਨਗੀ ਹੇਠ ਮੁੱਖ ਮਹਿਮਾਨ ਵਜੋਂ ਨਿਰਮਲੀਏ ਮਹੰਤ ਤੇਜਾ ਸਿੰਘ ਜੀ ਖੁੱਡੇ ਵਾਲੇ, ਕਮਾਹੀ ਦੇਵੀ ਮੰਦਰ ਦੇ ਮਹੰਤ ਸ਼੍ਰੀ ਰਾਜ ਗਿਰੀ ਅਤੇ ਸ਼ੇਰਾਂ ਵਾਲੀ ਕੁਟੀਆ ਦੇ ਸਵਾਮੀ ਸ਼ਬਦ ਸ਼੍ਰੀ ਪ੍ਰੇਮਾ ਨੰਦ ਜੀ ਸ਼ਾਮਲ ਹੋਣਗੇ। ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਡਾਇਰੈਕਟਰ ਡਾ.ਮਾਨਵ ਸੈਣੀ, ਐਚ ਓ ਡੀ ਰਾਜੇਸ਼ ਕੁਮਾਰ, ਲਖਵਿੰਦਰ ਕੌਰ (ਪਿੰਕੀ), ਕੁਸਮ ਲਤਾ, ਰਾਕੇਸ਼ ਕੁਮਾਰ, ਗੁਰਪ੍ਰੀਤ ਸਿੰਘ, ਨਵਿੰਦਰ ਸਿੰਘ, ਸੰਦੀਪ ਸਿੰਘ, ਲਖਵਿੰਦਰ ਕੌਰ (ਬੇਬੀ), ਮਨਪ੍ਰੀਤ ਕੌਰ ਆਦਿ ਹਾਜ਼ਰ ਸਨ।

Related posts

Leave a Reply