ਸ.ਹਰਮੀਤ ਸਿੰਘ ਔਲਖ ਦੀ ਅਗਵਾਈ ਵਿੱਚ ਪਿੰਡ ਜਮਸ਼ੇਰ ਚਠਿਆਲ ਦੇ ਅਨੇਕਾਂ ਵਿਅਕਤੀਆਂ ਵਲੋਂ ਆਪ’ ਚ ਸ਼ਾਮਲ ਹੋਣ ਦਾ ਐਲਾਨ


ਗੜ੍ਹਦੀਵਾਲਾ 10 ਸਤੰਬਰ (ਚੌਧਰੀ) : ਆਮ ਆਦਮੀ ਪਾਰਟੀ ਦੀਆਂ ਭ੍ਰਿਸ਼ਟਾਚਾਰ ਵਿਰੋਧੀ ਨੀਤੀਆਂ ਤੇ ਕੇਜਰੀਵਾਲ ਸਰਕਾਰ ਦੇ ਅਗਾਂਹਵਧੂ ਸੋਚ ਵਾਲੇ ਕੰਮਾਂ ਨੂੰ ਨਿਹਾਰਦੇ ਹੋਏ ਹਲਕਾ ਉੜਮੁੜ ਟਾਂਡਾ ਦੇ ਕਸਬਾ ਗੜ੍ਹਦੀਵਾਲਾ ਦੇ ਅਧੀਨ ਪੈਂਦੇ ਪਿੰਡ ਜਮਸ਼ੇਰ ਚਠਿਆਲ  ਵਿਖੇ ਸਤਪਾਲ ਸਿੰਘ,ਦਿਲਪ੍ਰੀਤ ਸਿੰਘ,ਸੋਮਨਾਥ,ਮਲਕੀਤ ਸਿੰਘ, ਰਤਨ ਸਿੰਘ,ਰਾਹੁਲ ਕੁਮਾਰ,ਦਵਿੰਦਰ ਸਿੰਘ,ਸੰਸਾਰ ਸਿੰਘ ਆਦਿ ਵਲੋਂ ਆਮ ਆਦਮੀ ਪਾਰਟੀ ਵਿੱਚ ਸਾਮਿਲ ਹੋਣ ਦੇ ਐਲਾਨ ਕੀਤਾ ਗਿਆ।

ਇਸ ਮੌਕੇ ਪਾਰਟੀ ਦੇ ਸੀਨੀਅਰ ਆਗੂ ਹਰਮੀਤ ਸਿੰਘ ਔਲਖ ਵਲੋਂ ਪਾਰਟੀ ਵਿੱਚ ਸਾਮਿਲ ਹੋਏ ਨੌਜਵਾਨਾਂ ਨੂੰ ਵਿਸ਼ੇਸ ਤੌਰ ਤੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਹਰਮੀਤ ਸਿੰਘ ਔਲਖ ਨੇ ਸਾਰੇ ਪਰਿਵਾਰਾਂ ਦਾ ਪਾਰਟੀ ਵਿਚ ਸਵਾਗਤ ਕੀਤਾ ਅਤੇ ਉਨ੍ਹਾਂ ਨੂੰ ਵਧਾਈ ਦਿੱਤੀ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਦੱਸਿਆ ਕਿ ਇਹ ਸਾਰੇ ਪਰਿਵਾਰ ਕੇਜਰੀਵਾਲ ਸਰਕਾਰ ਦੇ ਦਿੱਲੀ ਵਿਖੇ ਲੋਕਾਂ ਦੇ ਲਈ ਕੀਤੇ ਜਾ ਰਹੇ ਕੰਮਾਂ ਨੂੰ ਦੇਖਦੇ ਹੋਏ ਉਨ੍ਹਾਂ ਤੋਂ ਪ੍ਰਭਾਵਿਤ ਹੋ ਕੇ ਹੀ ਪਾਰਟੀ ਚ ਆਏ ਹਨ ।

ਇਸ ਮੌਕੇ ਔਲਖ ਨੇ ਇਨ੍ਹਾਂ ਪਰਿਵਾਰਾਂ ਦਾ ਧੰਨਵਾਦ ਕਰਦੇ ਹੋਏ ਹੋਰਨਾਂ ਲੋਕਾਂ ਨੂੰ ਵੀ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਣ ਦੀ ਅਪੀਲ ਕੀਤੀ ਤਾਂ ਜੋ ਕੇਜਰੀਵਾਲ ਤੇ ਭਗਵੰਤ ਮਾਨ ਦੀ ਸੋਚ ਅਨੁਸਾਰ ਪੰਜਾਬ ਵਿੱਚ ਆਮ ਲੋਕਾਂ ਦੀ ਸਰਕਾਰ ਬਣਾਈ ਜਾਵੇ ਅਤੇ ਰਵਾਇਤੀ ਪਾਰਟੀਆਂ ਜੋ ਕਿ ਭ੍ਰਿਸ਼ਟਾਚਾਰ ਵਿੱਚ ਡੁੱਬ ਚੁੱਕੀਆਂ ਹਨ ਨੂੰ ਚੱਲਦਾ ਕੀਤਾ ਜਾ ਸਕੇ ।ਇਸ ਮੌਕੇ ਰਮੇਸ਼ ਮਸਤੀਵਾਲ ਸਮੇਤ ਪਿੰਡ ਵਾਸੀ ਹਾਜ਼ਰ ਸਨ।

Related posts

Leave a Reply