LETEST..ਉਪ ਜਿਲਾ ਸਿੱਖਿਆ ਅਫਸਰ ਸੁਖਵਿੰਦਰ ਸਿੰਘ ਵਲੋਂ ਸਰਕਾਰੀ ਮਿਡਲ ਸਕੂਲ ਮਸਤੀਵਾਲ ਦਾ ਅਚਨਚੇਤ ਨਿਰੀਖਣ

(ਸਮੂਹ ਸਟਾਫ ਨਾਲ ਗੱਲਬਾਤ ਕਰਦੇ ਹੋਏ ਉਪ ਜਿਲਾ ਸਿੱਖਿਆ ਅਫਸਰ ਸੁਖਵਿੰਦਰ ਸਿੰਘ)

ਗੜ੍ਹਦੀਵਾਲਾ 3 ਅਪ੍ਰੈਲ (ਚੌਧਰੀ)  ਅੱਜ ਸ਼ਹੀਦ ਕਾਂਸਟੇਬਲ  ਨਰਿੰਦਰ ਸਿੰਘ ਸਰਕਾਰੀ ਮਿਡਲ ਸਕੂਲ ਮਸਤੀਵਾਲ ਵਿਖੇ ਸੁਖਵਿੰਦਰ ਸਿੰਘ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਵੱਲੋਂ ਸਕੂਲ ਦਾ ਅਚਨਚੇਤ ਨਿਰੀਖਣ ਕੀਤਾ ਗਿਆ। ਇਸ ਮੌਕੇ ਉਨ੍ਹਾਂ ਨੇ ਸਕੂਲ ਦੇ ਸਟਾਫ਼ ਨਾਲ ਮੀਟਿੰਗ ਕਰਕੇ ਨਵੇਂ ਵਿਦਿਅਕ ਵਰ੍ਹੇ ਦੌਰਾਨ ਨਵੀਂ ਇਨਰੋਲਮੈਂਟ ਸਬੰਧੀ ਸਕੂਲ ਸਟਾਫ਼ ਕੋਲੋ ਜਾਣਕਾਰੀ ਲਈ ਅਤੇ ਸਟਾਫ ਨੂੰ ਵੱਧ ਤੋਂ ਵੱਧ ਇਨਰੋਲਮੈਂਟ ਕਰਨ ਲਈ ਪ੍ਰੇਰਿਤ ਕੀਤਾ।ਇਸ ਮੌਕੇ ਉਪ ਸਿੱਖਿਆ ਅਫ਼ਸਰ ਵੱਲੋਂ ਸਕੂਲ ਵਿੱਚ ਬਣੀ ਹੋਈ ਕੰਪਿਊਟਰ ਲੈਬ,ਅਧੁਨਿਕ ਤਕਨੀਕਾਂ ਨਾਲ ਲੈਸ ਸਪੋਰਟਸ ਰੂਮ ਦਾ ਵੀ ਨਰੀਖਣ ਕੀਤਾ। ਸਪੋਰਟਸ ਰੂਮ ਬਹੁਤ ਵਧੀਆ ਸਮਾਨ ਨਾਲ ਲੈਸ ਸੀ। ਇਸ ਮੌਕੇ ਜ਼ਿਲ੍ਹਾ ਉੱਪ ਸਿੱਖਿਆ ਅਫ਼ਸਰ ਵੱਲੋਂ ਪੀ ਟੀ ਆਈ ਰਛਪਾਲ ਸਿੰਘ ਦੀ ਵੀ ਪ੍ਰਸੰਸਾ ਕੀਤੀ ਗਈ ਅਤੇ ਅੱਗੇ ਤੋਂ ਹੋਰ ਮਿਹਨਤ ਕਰਨ ਲਈ ਪ੍ਰੇਰਿਤ ਕੀਤਾ। ਜ਼ਿਕਰਯੋਗ ਹੈ ਕਿ ਮਸਤੀਵਾਲ ਸਕੂਲ ਦੇ ਬੱਚੇ ਹਰ ਸਾਲ  ਜਿਲਾ ਪੱਧਰੀ, ਰਾਜ ਪੱਧਰੀ ,ਰਾਸ਼ਟਰ ਪੱਧਰੀ,ਸਕੂਲ ਖੇਡਾਂ ਵਿੱਚ ਬਹੁਤ ਵਧੀਆ ਪ੍ਰਦਰਸ਼ਨ ਕਰਦੇ ਹਨ। ਇਸ ਮੌਕੇ ਪੀ ਟੀ ਆਈ ਰਛਪਾਲ ਸਿੰਘ,ਪੰਜਾਬੀ ਟੀਚਰ ਰਛਪਾਲ ਸਿੰਘ, ਹਰਭਜਨ ਕੌਰ, ਰਾਜ ਕੁਮਾਰ, ਅੰਜੂ ਬਾਲਾ, ਅਮਨ ਪ੍ਰੀਤ ਸਿੰਘ, ਅਤੇ ਬਾਕੀ ਸਟਾਫ਼ ਮੈਂਬਰ ਹਾਜ਼ਰ ਸਨ।

Related posts

Leave a Reply