LETEST…ਕੈਂਬਰਿਜ ਇੰਟਰਨੈਸ਼ਨਲ ਸਕੂਲ ਦਸੂਹਾ ਨੂੰ ਮਿਲਿਆ ਐਜੂਕੇਸ਼ਨ ਵਰਲਡ ਵਲੋਂ ਜਿਲੇ ਵਿੱਚੋਂ ਪਹਿਲਾ ਤੇ ਪੰਜਾਬ ਚੋਂ ਤੀਸਰਾ ਸਥਾਨ

ਸਕੂਲ ਨੇ ਪ੍ਰਾਪਤ ਕੀਤਾ ‘ਇੰਡੀਆ ਸਕੂਲ ਰੈਕਿੰਗ ਅਵਾਰਡ
2020-21 ਤਹਿਤ ‘ਡੇ-ਕਮ-ਬੋਰਡਿੰਗ ਸਕੂਲ ਪੁਰਸਕਾਰ


ਦਸੂਹਾ 15 ਮਾਰਚ (ਚੌਧਰੀ ) : ਕੈਂਬਰਿਜ ਇੰਟਰਨੈਸ਼ਨਲ ਸਕੂਲ ਦਸੂਹਾ ਬੱਚਿਆਂ ਦੇ ਵਿਕਾਸ ਨੂੰ ਹਰ ਪਲ ਧਿਆਨ ਵਿਚ ਰੱਖਦਾ ਹੈ। ਇਸ ਦੇ ਨਾਲ-ਨਾਲ ਕੈਂਬਰਿਜ ਇੰਟਰਨੈਸ਼ਨਲ ਸਕੂਲ ਦਸੂਹਾ ਆਪਣੀਆਂ ਪ੍ਰਾਪਤੀਆਂ ਅਤੇ ਵਧੀਆ ਸਿੱਖਿਆ ਪ੍ਰਣਾਲੀ ਕਾਰਨ ਦਿਨੋਂ-ਦਿਨ ਸਫਲਤਾ ਦੀਆਂ ਪੌੜੀਆਂ ਚੜ੍ਹਦਾ ਜਾ ਰਿਹਾ ਹੈ।ਦਸੂਹਾ ਕੈਂਬਰਿਜ ਇੰਟਰਨੈਸ਼ਨਲ ਸਕੂਲ ਨੇ ਐਜੂਕੇਸ਼ਨ ਵਰਲਡ ਵਲੋਂ ਇੰਡੀਆ ਸਕੂਲ ਰੈਕਿੰਗ ਐਵਾਰਡ 2020-21 ਤਹਿਤ ‘ਡੇ-ਕਮ-ਬੋਰਡਿੰਗ ਸਕੂਲ` ਅਵਾਰਡ ਪ੍ਰਾਪਤ ਕੀਤਾ ਹੈ। ਕੈਂਬਰਿਜ ਇੰਟਰਨੈਸ਼ਨਲ ਸਕੂਲ ਦਸੂਹਾ ਨੇ ਰੈਕਿੰਗ ਦੇ ਹਿਸਾਬ ਨਾਲ ਹੁਸ਼ਿਆਰਪੁਰ ਵਿਚੋਂ ਪਹਿਲਾ ਅਤੇ ਪੰਜਾਬ ਵਿਚੋਂ ਤੀਸਰਾ ਸਥਾਨ ਪ੍ਰਾਪਤ ਕੀਤਾ ਹੈ।ਇਹ ਅਵਾਰਡ ਐਜੂਕੇਸ਼ਨ ਵਰਲਡ ਵਲੋਂ ਦੇਸ਼ ਦੇ ਟਾਪ 2000 ਸਕੂਲਾਂ ਦਾ 14 ਵੱਖ-ਵੱਖ ਤੱਥਾਂ ਦੇ ਆਧਾਰ ‘ਤੇ ਸਰਵੇ ਕਰਨ ਉਪਰੰਤ ਦਿੱਤਾ ਗਿਆ ਹੈ।

ਐਜੂਕੇਸ਼ਨ ਵਰਲਡ ਵਲੋਂ ਵੱਖ-ਵੱਖ ਮਾਪਦੰਡਾਂ ਦੇ ਆਧਾਰ ਜਿਵੇਂ ਸਰਵਸ਼ਰੇਸ਼ਠ ਸਿੱਖਿਆ,ਫੈਕਲਟੀ ਕੰਪੀਟੈਂਸ,ਲੀਡਰਸ਼ਿਪ ਕੁਆਲਿਟੀ ਅਤੇ ਸਪੋਰਟਸ ਐਜੂਕੇਸ਼ਨ ਆਦਿ ਤੱਥਾਂ ਨੂੰ ਧਿਆਨ ਵਿਚ ਰੱਖਦਿਆਂ ਕੈਂਬਰਿਜ ਇੰਟਰਨੈਸ਼ਨਲ ਸਕੂਲ ਦਸੂਹਾ ਨੇ ਇਹ ਸਨਮਾਨ ਪ੍ਰਾਪਤ ਕਰਕੇ ਸਭ ਨੂੰ ਮਾਣ ਮਹਿਸੂਸ ਕਰਨ ਦਾ ਮੌਕਾ ਪ੍ਰਦਾਨ ਕੀਤਾ ਹੈ। ਇਹ ਐਜੂਕੇਸ਼ਨ ਵਰਲਡ ਵਲੋਂ ਸਕੂਲਾਂ ਦਾ ਸਭ ਤੋਂ ਵੱਧਵਿਆਪਕ ਅਤੇ ਪੂਰਨ ਤੌਰ ‘ਤੇ ਡੂੰਘਾਈ ਨਾਲ ਵੱਡੇ ਪੈਮਾਨੇ ‘ਤੇ ਕੀਤਾ ਜਾਣ ਵਾਲਾ ਮੁਲਾਂਕਣ ਸਰਵੇਖਣ ਹੈ।ਸਕੂਲ ਦੇ ਪ੍ਰਿੰਸੀ.ਅਨਿਤ ਅਰੋੜਾ ਨੇ ਸਕੂਲ ਦੀ ਇਸ ਉਪਲਬੱਧੀ ਤੇ ਖੁਸ਼ੀ ਪ੍ਰਗਟ ਕਰਦਿਆਂ ਕਿਹਾਕਿ ਇਹ ਕਥਨ ਬਿਲਕੁਲ ਸੱਚ ਹੈ ਕਿ ਸਕੂਲ ਬੱਚਿਆਂ ਦੇ ਸਰਵਪੱਖੀ ਵਿਕਾਸ ‘ਚ ਅਹਿਮ ਭੂਮਿਕਾ ਨਿਭਾਉਂਦਾ ਹੈ।ਜੇਕਰ ਹਰੇਕ ਵਿਦਿਆਰਥੀ ਦਾ ਉਚਿਤ ਮਾਰਗਦਰਸ਼ਨ ਕੀਤਾ ਜਾਵੇ ਤਾਂ ਹਰ ਵਿਦਿਆਰਥੀ ਸਫਲਤਾ ਦੀਆਂ ਬੁਲੰਦੀਆਂ ਨੂੰ ਜ਼ਰੂਰ ਛੂੰਹਦਾ ਹੈ ਤੇ ਆਪਣੇ ਜੀਵਨ ਵਿਚ ਸਖਤ ਮਿਹਨਤ ਤੇ ਲਗਨ ਨਾਲ ਕੋਈ ਵੀ ਮੁਕਾਮ ਹਾਸਿਲ ਕੀਤਾ ਜਾ ਸਕਦਾ ਹੈ।

ਇਸ ਮੌਕੇ ਵਾਂਸਲ ਐਜੂਕੇਸ਼ਨਲ ਗਰੁੱਪ ਦੇ ਪ੍ਰਧਾਨ ਕੇ.ਕੇ.ਵਾਂਸਲ,ਸਕੂਲ ਦੇ ਚੇਅਰਮੈਨ ਸੰਜੀਵ ਵਾਂਸਲ, ਡਾਇਰੈਕਟਰ ਮੈਡਮ ਈਨਾ ਵਾਂਸਲ ਅਤੇ ਸੀ ਈ ਓ ਰਾਘਵ ਵਾਂਸਲ ਨੇ ਸਕੂਲ ਦੇ ਪ੍ਰਿੰਸੀਪਲ ਅਤੇ ਸਮੂਹ ਸਕੂਲ ਸਟਾਫ ਨੂੰ ਵਧਾਈ ਦਿੰਦਿਆਂ ਸਕੂਲ ਦੀ ਤਰੱਕੀ ਲਈ ਕਾਮਨਾ ਕੀਤੀ। ਉਨ੍ਹਾਂ ਕਿਹਾ ਕਿ ਸਕੂਲ ਆਪਣੀ ਨਿਰੰਤਰ ਅਗਾਂਹਵਧੂ ਸੋਚ ਅਤੇ ਸੰਗਠਿਤ ਸਾਮੂਹਿਕ ਕੰਮ ਨਾਲ ਵਿਕਾਸ ਲਈ ਲਗਾਤਾਰ ਕੋਸ਼ਿਸ਼ਾਂ ਕਰਦਾ ਰਹੇਗਾ ਤੇ ਇਸੇ ਮਿਹਨਤ ਅਤੇ ਲਗਨ ਨਾਲ ਹੀ ਉਨ੍ਹਾਂ ਇਸ ਮੁਕਾਮ ਨੂੰ ਹਾਸਿਲ ਕੀਤਾ ਹੈ। ਕੈਂਬਰਿਜ ਇੰਟਰਨੈਸ਼ਨਲ ਸਕੂਲ ਦਸੂਹਾ ਸਮੇਂ-ਸਮੇਂ ‘ਤੇ ਅਜਿਹੀਆਂ ਪ੍ਰਾਪਤੀਆਂ ਹਾਸਿਲ ਕਰਦਾ ਰਹੇਗਾ ਤਾਂ ਜੋ ਉਨ੍ਹਾਂ ਦਾ ਸਕੂਲ ਹਮੇਸ਼ਾ ਬੁਲੰਦੀਆਂ ਨੂੰ ਛੂਹ ਸਕੇ ਤੇ ਇਲਾਕੇ ਦਾ ਨਾਂ ਰੋਸ਼ਨ ਕਰ ਸਕੇ।

Related posts

Leave a Reply