LETEST…ਗੜ੍ਹਦੀਵਾਲਾ ਦੇ ਪਿੰਡ ਜੌਹਲਾਂ ਚ ਆਬਕਾਰੀ ਵਿਭਾਗ ਵਲੋਂ ਛਾਪੇਮਾਰੀ ਦੌਰਾਨ 380 ਕਿੱਲੋ ਲਾਹਣ ਬਰਾਮਦ

ਗੜ੍ਹਦੀਵਾਲਾ,20 ਮਾਰਚ (ਚੌਧਰੀ ) : ਪਿੰਡ ਜੌਹਲਾਂ ਵਿੱਚ ਆਬਕਾਰੀ ਵਿਭਾਗ ਦੀ ਟੀਮ ਵਲੋਂ ਛਾਪੇਮਾਰੀ ਕਰਕੇ ਕਿਸੇ ਤਸਕਰ ਵੱਲੋਂ ਛੱਪੜ ਵਿੱਚ ਲੁਕੋ ਕੇ ਰੱਖੀ ਵੱਡੀ ਮਾਤਰਾ ਵਿੱਚ ਲਾਹਣ ਬਰਾਮਦ ਕੀਤੀ ਹੈ।ਆਬਕਾਰੀ ਕਮਿਸ਼ਨਰ ਅਵਤਾਰ ਸਿੰਘ ਕੰਗ ਅਤੇ ਈ ਟੀ ਓ ਬ੍ਰਿਜਮੋਹਨ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਅਧੀਨ ਇਹ ਕਾਰਵਾਈ ਇੰਸਪੈਕਟਰ ਤਰਲੋਚਨ ਸਿੰਘ, ਮਹਿੰਦਰ ਸਿੰਘ, ਮੁਸ਼ਤਾਕ,ਕਸ਼ਮੀਰ ਸਿੰਘ, ਮੁਸ਼ਤਾਕ, ਹਰਪਾਲ ਸਿੰਘ, ਮਨਜਿੰਦਰ ਸਿੰਘ, ਗੁਰਤੇਜ
ਸਿੰਘ, ਠੇਕੇਦਾਰ ਸਰਬਜੀਤ ਸਿੰਘ ਬਿੱਟੂ ,ਦਵਿੰਦਰ ਸਿੰਘ, ਰਮੇਸ਼ ਕੁਮਾਰ ਅਤੇ ਗੁੱਗਲੀ ਦੀ ਟੀਮ ਨੇ ਕੀਤੀ ਹੈ। ਟੀਮ ਨੇ ਸੂਚਨਾ ਦੇ ਅਧਾਰ ਤੇ ਕੀਤੇ ਇਸ ਸਰਚ ਅਪ੍ਰੇਸ਼ਨ ਦੌਰਾਨ ਕਿਸੇ ਅਣਪਛਾਤੇ ਤਸਕਰ ਵੱਲੋਂ ਛੱਪੜ ਵਿੱਚ ਲੁਕੋ ਕੇ ਰੱਖੀ 380 ਕਿੱਲੋ ਲਾਹਣ ਨੂੰ
ਬਰਾਮਦ ਕਰਕੇ ਉਸ ਨੂੰ ਮੌਕੇ ‘ਤੇ ਹੀ ਨਸ਼ਟ ਕਰਵਾਇਆ।

Related posts

Leave a Reply