LETEST.. ਜੇ ਸੀ ਡੀ ਏ ਵੀ ਕਾਲਜ ਦਸੂਹਾ ਦੇ ਬਾਇਓਟਿਕ ਵਿਭਾਗ ਵਲੋਂ ਬੋਧਿਕ ਸੰਪਤੀ ਦਾ ਅਧਿਕਾਰ’ ਵਿਸ਼ੇ ਉੱਤੇ ਰਾਸ਼ਟਰੀ ਵੈਬੀਨਾਰ


ਦਸੂਹਾ 3 ਅਪ੍ਰੈਲ (ਚੌਧਰੀ) : ਜੇ ਸੀ ਡੀ ਏ ਵੀ ਕਾਲਜ ਦਸੂਹਾ ਦੇ ਬਾਇਓਟਿਕ ਵਿਭਾਗ ਵਲੋਂ ‘ਬੋਧਿਕ ਸੰਪਤੀ ਦਾ ਅਧਿਕਾਰ’ ਵਿਸ਼ੇ ਉੱਤੇ ਰਾਸ਼ਟਰੀ ਵੈਬੀਨਾਰ
ਕਰਵਾਇਆ ਗਿਆ ਜਿਸ ਦੇ ਮੁੱਖ ਵਕਤਾ ਸ੍ਰੀਮਤੀ ਦਿਵਿਆ ਕੋਸ਼ਿਕ, ਸਾਇੰਟਿਸ ਪੰਜਾਬ ਸਟੇਟ ਕੌਂਸਲ ਫਾਰ ਸਾਇੰਸ ਐਂਡ ਟੈਕਨਾਲੋਜੀ ਚੰਡੀਗੜ੍ਹ ਸਨ। ਪ੍ਰਿੰਸੀਪਲ ਡਾ ਅਮਰਦੀਪ ਗੁਪਤਾ ਨੇ ਪ੍ਰਮੁੱਖ ਵਕਤਾ ਸ੍ਰੀਮਤੀ ਦਿਵਿਆ ਕੋਸ਼ਿਕ ਨੂੰ ਜੀ ਆਇਆ ਕਹਿੰਦਿਆਂ ਅਜੋਕੇ ਸਮੇਂ ਵਿੱਚ ਬੋਧਿਕ ਸੰਪਤੀ ਦੇ ਅਧਿਕਾਰ ਦੀ ਪ੍ਰਸੰਗਿਕਤਾ ਬਾਰੇ ਚਰਚਾ ਕੀਤੀ। ਸ੍ਰੀਮਤੀ ਦਿਵਿਆ ਕੋਸ਼ਿਕ ਨੇ ਬੋਧਿਕ ਸੰਪਤੀ ਦੇ ਅਧਿਕਾਰ ਦੀਆਂ ਕਾਨੂੰਨੀ ਮਾਨਤਾਵਾਂ ਬਾਰੇ ਚਰਚਾ ਕਰਦਿਆਂ ਅਜੋਕੇ ਸਮੇਂ ਵਿੱਚ ਪੇਟੈਂਟ, ਟਰੇਡ ਮਾਰਕ ਤੇੇ ਕਾਪੀ ਰਾਈਟ ਆਦਿ ਪ੍ਰਾਪਤ ਕਰਨ ਦੀ ਵਿਧੀ ਲਾਭ ਤੇ ਇਸ ਦੀਆਂ ਸੀਮਾਵਾਂ ਬਾਰੇ ਚਰਚਾ ਕੀਤੀ। ਭਾਗੀਦਾਰਾਂ ਦੇ ਪੁੱਛੇ ਪ੍ਰਸ਼ਨਾਂ ਦੇ
ਜਵਾਬ ਸ੍ਰੀਮਤੀ ਦਿਵਿਆ ਕੋਸ਼ਿਕ ਨੇ ਬਾਖੂਬੀ ਦਿੱਤੇ। ਵਿਭਾਗ ਦੇ ਮੁਖੀ ਖੋ ਦੀਪਕ ਕੁਮਾਰ ਨੇ ਮੁੱਖ ਵਕਤਾ ਸ੍ਰੀਮਤੀ ਦਿਵਿਆ ਕੋਸ਼ਿਕ ਤੇ ਵੈਬੀਨਾਰ ਵਿੱਚ ਸ਼ਾਮਿਲ ਹੋਣ ਵਾਲੇ ਭਾਗੀਦਾਰਾਂ ਦਾ ਧੰਨਵਾਦ ਕੀਤਾ। ਇਸ ਵੈਬੀਨਾਰ ਵਿੱਚ 60 ਭਾਗੀਦਾਰਾਂ ਨੇ ਹਿੱਸਾਾ ਲਿਆ। ਇਸ ਵੈਬੀਨਾਰ ਨੂੰ ਸਫਲ ਬਣਾਉਣ ਵਿਚ ਪ੍ਰੋ ਸੰਜੀਤ ਕੌਰ ਅਤੇ ਖੋ ਲਵਲੀ ਸ਼ਰਮਾ ਦਾ ਯੋਗਦਾਨ ਰਿਹਾ।

Related posts

Leave a Reply