LETEST.. ਨਗਰ ਕੌਂਸਲ ਗੜਦੀਵਾਲਾ, ਟਾਂਡਾ ਅਤੇ ਦਸੂਹਾ ਦੀ ਬਾਗਡੋਰ ਜਨਰਲ ਕੈਟਾਗਰੀ ਦੇ ਹੱਥਾਂ ‘ਚ, ਮੁਕੇਰੀਆਂ ਐਸ ਸੀ ਰਿਜਰਵ

ਗੜ੍ਹਦੀਵਾਲਾ 2 ਅਪ੍ਰੈਲ(ਚੌਧਰੀ) : ਪੰਜਾਬ ਸਰਕਾਰ ਵਲੋਂ ਨਗਰ ਕੌਂਸਲ ਪ੍ਰਧਾਨਾਂ ਦੀ ਜਾਰੀ ਕੀਤੀ ਨੋਟੀਫਿਕੇਸ਼ਨ ਮੁਤਾਬਕ ਨਗਰ ਕੌਂਸਲ ਗੜਦੀਵਾਲਾ, ਟਾਂਡਾ ਦਸੂਹਾ ਦੀ ਬਾਗਡੋਰ ਜਨਰਲ ਕੈਟਾਗਰੀ ਦੇ ਹੱਥਾਂ ਵਿਚ ਅਤੇ ਮੁਕੇਰੀਆਂ, ਹੁਸ਼ਿਆਰਪੁਰ ਦੀ ਐਸ ਸੀ ਰਿਜਰਵ ਦੇ ਹੱਥਾਂ ਵਿਚ ਬਾਗਡੋਰ ਸੌਂਪੀ ਜਾਵੇਗੀ। ਹਾਲਾਂਕਿ ਦਸੂਹਾ ਵਿਚ ਕੋਈ ਵੀ ਕਾਂਗਰਸ ਦਾ ਲੀਡਰ ਇਸ ਸਬੰਧੀ ਜਾਣਕਾਰੀ ਦੇਣ ਤੋਂ ਇਨਕਾਰ ਕਰ ਰਿਹਾ ਹੈ ਕਿਉਂਕਿ ਦਸੂਹਾ ਦੇ ਵਿਧਾਇਕ ਅਪਣੀ ਧਰਮ ਪਤਨੀ ਦੇ ਇਲਾਜ ਲਈ ਦਸੂਹਾ ਤੋਂ ਬਾਹਰ ਹਨ ਅਤੇ ਹੋਰ ਕੋਈ ਵੀ ਲੀਡਰ ਕੁੱਝ ਬੋਲਣ ਨੂੰ ਤਿਆਰ ਨਹੀਂ ਹਨ। ਜਦਕਿ ਅੱਜ ਜਦੋਂ ਟਾਂਡਾ ਹਲਕੇ ਦੇ ਵਿਧਾਇਕ ਸੰਗਤ ਸਿੰਘ ਗਿਲਜੀਆਂ ਦੇ ਭਰਾ ਜੋਗਿੰਦਰ ਸਿੰਘ ਗਿਲਜੀਆਂ ਜੋ ਕਿ ਕਾਂਗਰਸ ਕੌਰ ਕਮੇਟੀ ਦੇ ਮੈਂਬਰ ਹਨ ਨੇ ਨੋਟੀਫਿਕੇਸ਼ਨ ਹੋਣ ਦੀ ਪੁਸ਼ਟੀ ਕੀਤੀ ਹੈ ਅਤੇ ਇਹ ਜਾਣਕਾਰੀ ਵੀ ਦਿੱਤੀ ਕਿ ਗੜ੍ਹਦੀਵਾਲਾ ਅਤੇ ਟਾਂਡਾ ਵਿਖੇ ਜਨਰਲ ਕੈਟਾਗਰੀ ਦੇ ਉਮੀਦਵਾਰ ਹੀ ਨਗਰ ਕੌਂਸਲ ਦੇ ਪ੍ਰਧਾਨ ਬਣਨਗੇ। ਇੱਥੇ ਇਹ ਵੀ ਵਰਨਣਯੋਗ ਹੈ ਕਿ ਪ੍ਰਧਾਨਗੀ ਇਸ ਤੋਂ ਇਲਾਵਾਂ ਵੀ ਕਿਸੀ ਨੂੰ ਦਿੱਤੀ ਜਾ ਸਕਦੀ ਹੈ। ਦਸੂਹਾ ਦੇ ਵਿਚ ਰਾਕੇਸ਼ ਬੱਸੀ,ਚੰਦਰਸ਼ੇਖਰ ਬੰਟੀ ਅਤੇ ਜੋਬਨ ਬੱਸੀ ਤਿੰਨ ਜਨਰਲ ਕੈਟਾਗਰੀ ਦੇ ਉਮੀਦਵਾਰ ਜੇਤੂ ਰਹੇ ਸਨ ਇਸਦੇ ਤਰਾਂ ਗੜ੍ਹਦੀਵਾਲਾ ਵਿਚ ‘ਚ ਵਾਰਡ 1 ਤੋਂ ਮਹਿਲਾ ਸ਼ਹਿਰੀ ਪ੍ਰਧਾਨ ਕਾਂਗਰਸ ਸਰੋਜ ਮਿਨਹਾਸ,  ਵਾਰਡ 2 ਤੋਂ ਸੁਦੇਸ਼ ਕੁਮਾਰ ਟੋਨੀ,,ਵਾਰਡ 5 ਤੋਂ ਅਨੁਰਾਧਾ ਸ਼ਰਮਾ, ਵਾਰਡ  6 ਤੋਂ ਕਾਂਗਰਸ ਦੇ ਸਹਿਰੀ ਪ੍ਰਧਾਨ ਜਸਵਿੰਦਰ ਸਿੰਘ ਜੱਸਾ, ,ਵਾਰਡ 8 ਤੋਂ ਐਡਵੋਕੇਟ ਸੰਦੀਪ ਕੁਮਾਰ ਜੈਨ, ਵਾਰਡ 9 ਤੋਂ ਵਾਈਸ ਪ੍ਰਧਾਨ ਅਜੀਤ ਕੁਮਾਰ ਦੇ ਪਤਨੀ ਸੁਨੀਤਾ ਇਸ ਦੌੜ ਵਿਚ ਸ਼ਾਮਲ ਹੋ ਗਏ ਹਨ। ਹੁਣ ਦੇਖਣਾ ਹੋਵੇਗਾ ਕਿ  ਨਗਰ ਕੌਂਸਲ ਪ੍ਰਧਾਨ ਦਾ ਕਿਸ ਦੇ ਸਿਰ ਤੇ ਤਾਜ ਸੱਜੇਗਾ।

Related posts

Leave a Reply