LETEST…ਨਿੱਜੀਕਰਨ ਤੇ ਕਾਰਪੋਰੇਟ ਵਿਰੋਧੀ ਦਿਵਸ ਤੇ ਕਿਸਾਨਾਂ ਵਲੋਂ ਪ੍ਰਧਾਨ ਮੰਤਰੀ ਦੇ ਨਾਂ ਐਸ ਡੀ ਐਮ ਦਸੂਹਾ ਨੂੰ ਸੌਂਪਿਆ ਮੰਗ ਪੱਤਰ

ਗੜਦੀਵਾਲਾ 15 ਮਾਰਚ (ਚੌਧਰੀ) : ਡੀਜ਼ਲ, ਪੈਟਰੋਲ ਤੇ ਰਸੋਈ ਗੈਸ ਦੀਆਂ ਵਧੀਆਂ ਕੀਮਤਾਂ ਨੂੰ ਕੰਟਰੋਲ ਕਰਨ ,ਕਿਸਾਨ ਵਿਰੋਧੀ ਬਣਾਏ ਕਾਲੇ ਕਾਨੂੰਨਾਂ ਨੂੰ ਰੱਦ ਕਰਵਾਉਣ ਅਤੇ ਐੱਮ ਐੱਸ ਪੀ ਦੀ  ਕਾਨੂੰਨੀ ਗਰੰਟੀ ਨੂੰ ਯਕੀਨੀ ਬਣਾਉਣ  ਲਈ ਐੱਸਡੀਐੱਮ ਦਸੂਹਾ ਰਣਦੀਪ ਸਿੰਘ ਹੀਰ ਨੂੰ ਕਿਸਾਨ ਸੰਯੁਕਤ ਮੋਰਚੇ ਵਲੋਂ ਇੱਕ ਮੰਗ ਪੱਤਰ ਸੌਂਪਿਆ ਗਿਆ।

ਉਨ੍ਹਾਂ ਦਫਤਰ ਮੂਹਰੇ ਜ਼ੋਰਦਾਰ ਨਾਅਰੇ ਲਗਾਉਂਦਿਆਂ ਮੰਗ ਕੀਤੀ  ਕਿ ਜਨਤਕ ਖੇਤਰ ਦੇ ਅਦਾਰਿਆਂਂ ਦਾ ਨਿੱਜੀਕਰਨ ਬੰਦ ਕੀਤਾ ਜਾਵੇ ਤੇ ਭਾਰਤੀ ਖੇਤੀਬਾੜੀ ਦੀ ਕਾਰਪੋਰੇਟਾਈਜੇਸ਼ਨ ਨੂੰ ਰੋਕਣ ਲਈ ਨੀਤੀ ਜਾਰੀ ਕੀਤੀ ਜਾਵੇ ।ਉਨਾਂ ਕਿਹਾ ਕਿ ਡੀਜ਼ਲ, ਪੈਟਰੋਲ ਅਤੇ ਰਸੋਈ ਗੈਸ ਦੀਆਂ ਕੀਮਤਾਂ ਨੂੰ ਜਲਦੀ ਤੋਂ ਜਲਦੀ ਘਟਾਇਆ ਜਾਵੇ। ਅੱਜ ਦੇ ਇਸ ਇਕੱਠ ਵਿੱਚ ਗੰਨਾ ਸੰਘਰਸ਼ ਕਮੇਟੀ ਰੰਧਾਵਾ (ਦਸੂਹਾ) ਦੇ ਪ੍ਰਧਾਨ ਸੁਖਪਾਲ ਸਿੰਘ ਡੱਫਰ, ਹਰਵਿੰਦਰ ਸਿੰਘ ਥੇਂਦਾ,ਅਵਤਾਰ ਸਿੰਘ ਸੁਖਦੇਵ ਸਿੰਘ,ਪੰਜਾਬ ਸਿੰਘ,ਹਰਪਾਲ ਸਿੰਘ,ਗੁਰਪ੍ਰੀਤ ਹੀਰਾਹਾਰ ਚਰਨਜੀਤ ਸਿੰਘ ਚਠਿਆਲ,ਰਣਜੀਤ ਸਿੰਘ,ਕਰਮਜੀਤ ਸਿੰਘ ਕੱਲੋਵਾਲ,ਚਰਨ ਸਿੰਘ ਗੜ੍ਹਦੀਵਾਲਾ ,ਰਘਵੀਰ ਸਿੰਘ ਗੁਰਦੀਪ ਸਿੰਘ ਆਦਿ ਮੈਂਬਰ ਹਾਜ਼ਰ ਸਨ। 

Related posts

Leave a Reply