LETEST…ਬਾਬਾ ਦੀਪ ਸਿੰਘ ਸੇਵਾ ਦਲ ਵਲੋਂ ਕੀਤਾ ਵਾਅਦਾ ਲਿਆਇਆ ਰੰਗ, ਪੀੜਤ ਬਲਕਾਰ ਸਿੰਘ ਨੂੰ ਸਾਰਾ ਸਮਾਨ ਨਵਾਂ ਕੀਤਾ ਭੇਂਟ

ਗੜ੍ਹਦੀਵਾਲਾ 28 ਮਾਰਚ (ਚੌਧਰੀ) : ਅੱਜ ਬਾਬਾ ਦੀਪ ਸਿੰਘ ਸੇਵਾ ਦਲ ਗੜਦੀਵਾਲਾ ਅਤੇ ਵੈਲਫੇਅਰ ਸੁਸਾਇਟੀ ਗੜ੍ਹਦੀਵਾਲਾ ਵਲੋਂ ਆਪਣੀਆਂ ਸਮਾਜ ਭਲਾਈ ਕੰਮਾਂ ਨੂੰ ਅੱਗੇ ਵਧਾਉਂਦੇ ਹੋਏ ਬਲਕਾਰ ਸਿੰਘ ਪੁੱਤਰ ਦੀਦਾਰ ਸਿੰਘ ਵਾਸੀ ਕੇਸੋਪੁਰ ਟੁੰਡ ਜੋਕਿ ਮੇਨ ਰੋੋੜ ਦਸੂਹਾ ਗੜ੍ਹਦੀਵਾਲਾ ਦੇ ਕਿਨਾਰੇ ਨਜਦੀਕ ਖਾਲਸਾ ਕਾਲਜ ਗੜ੍ਹਦੀਵਾਲਾ ਵਿਖੇ ਖਾਣ ਪੀਣ ਦਾ ਸਮਾਨ ਵੇਚਦਾ ਸੀ ਨੂੰ ਸਾਰਾ ਨਵਾਂ ਸਾਮਾਨ ਨਵਾਂ ਲੈ ਕੇ ਦਿੱਤਾ ਹੈ। ਜਿਕਰਯੋਗ ਹੈ ਕਿ 22 ਮਾਰਚ ਨੂੰ ਸੜਕ ਕਿਨਾਰੇ ਕਾਉਂਟਰ ਲਗਾ ਕੇ ਰੋਜ਼ੀ-ਰੋਟੀ ਕਮਾ ਰਹੇ ਬਲਕਾਰ ਸਿੰਘ ਦੇ ਕਾਉੰਟਰ ਨਾਲ ਰਖੇ ਸਿਲੰਡਰ ਨੂੰ ਅਚਾਨਕ ਅੱਗ ਪੈ ਗਈ ਸੀ ਜਿਸਦੇ ਨਾਲ ਉਸਦਾ ਕਾਊਂਟਰ ਅਤੇ ਬਾਕੀ ਸਾਰਾ ਸਮਾਨ ਸੜ ਕੇ ਸੁਆਹ ਹੋ ਗਿਆ ਅਤੇ ਜਾਨੀ ਨੁਕਸਾਨ ਹੋਣ ਤੋਂ ਬੱਚ ਗਿਆ ਸੀ।

ਉਸ ਸਮੇਂ ਬਾਬਾ ਦੀਪ ਸਿੰਘ ਸੇਵਾ ਦਲ ਸੁਸਾਇਟੀ ਦੇ ਮੁੱਖ ਸੇਵਾਦਾਰ ਮਨਜੋਤ ਸਿੰਘ ਤਲਵੰਡੀ ਵੀ ਉਥੋਂ ਅਪਣੀ ਗੱਡ ਵਿਚ ਲੰਘ ਰਹੇ ਸਨ ਨੇ ਰੁੱਕ ਕੇ ਦੁਕਾਨਦਾਰ ਨੂੰ ਹੌਂਸਲਾ ਦਿੰਦੇ ਹੋਏ ਉਸ ਨੂੰ ਦੁਕਾਨ ਦਾ ਸਾਰਾ ਸਮਾਨ ਨਵਾਂ ਲੈ ਕੇ ਦੇਣ ਦਾ ਵਾਅਦਾ ਕੀਤਾ ਸੀ ਅਤੇ ਅੱਜ ਉਸ ਵਾਅਦੇ ਨੂੰ ਪੂਰਾ ਕਰਦੇ ਹੋਏ ਪੀੜਤ ਬਲਕਾਰ ਸਿੰਘ ਨੂੰ ਸਾਰਾ ਸਮਾਨ ਜਿਸ ਵਿਚ ਕਾਊਂਟਰ,ਵਰਤਨ ਅਤੇ ਹੋਰ ਸਮਾਨ ਲੈ ਕੇ ਦਿੱਤਾ ਹੈ ਤਾਂਕਿ ਉਹ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰ ਸਕੇ। ਇਸ ਸੁਸਾਇਟੀ ਮੈਂਬਰਾਂ ਨੇ ਸੰਧੂ ਗੈਸ ਅਜੈਂਸੀ ਦਾ ਵੀ ਧੰਨਵਾਦ ਕੀਤਾ ਹੈ ਜਿਨਾਂ ਨੇ ਜਲੇ ਹੋਏ ਸਿਲੰਡਰ ਦੇ ਬਦਲੇ ਨਵਾਂ ਸਿਲੰਡਰ ਦਿੱਤਾ ਹੈ। ਇਸ ਮੌਕੇ ਸੁਸਾਇਟੀ ਦੇ ਮੁੱਖ ਸੇਵਾਦਾਰ ਸਰਦਾਰ ਮਨਜੋਤ ਸਿੰਘ ਤਲਵੰਡੀ,ਕੈਸ਼ੀਅਰ ਪਰਸ਼ੋਤਮ ਸਿੰਘ ਬਾਹਗਾ,ਮਨਿੰਦਰ ਸਿੰਘ,ਅਮਨਦੀਪ ਸਿੰਘ ਸੰਧੂ (ਸੰਧੂ ਗੈਸ ਸਰਵਿਸ), ਸਾਬੀ ਕਾਰਪੇਂਟਰ ਸਮੇਤ ਸੁਸਾਇਟੀ ਦੇ ਹੋਰ ਮੈਂਬਰ ਹਾਜਰ ਸਨ। 

Related posts

Leave a Reply