LETEST.. ਰੋਹਨ ਰਾਜਦੀਪ ਟੋਲ ਪਲਾਜ਼ਾ ਕੰਪਨੀ ਅਤੇ ਵਰਕਰ ਯੂਨੀਅਨ ‘ਚ ਹੋਇਆ ਸਮਝੌਤਾ,ਵਰਕਰਾਂ ਨੂੰ ਘਰ ਬੈਠਿਆਂ ਮਿਲੇਗੀ 45 ਪ੍ਰਤੀਸ਼ਤ ਤਨਖਾਹ



ਗੜ੍ਹਦੀਵਾਲਾ 21 ਮਾਰਚ (ਚੌਧਰੀ) :  4 ਦਿਨ ਪਹਿਲਾਂ ਰੋਹਨ ਰਾਜਦੀਪ ਕੰਪਨੀ ਵਲੋਂ ਪੰਜਾਬ ਦੇ 9 ਟੋਲਪਲਾਜਾ ਜੋ ਕਿ ਕਿਸਾਨਾਂ ਦੇ ਸੰਘਰਸ਼ ਦੇ ਚਲਦਿਆਂ ਬੰਦ ਪਏ ਹੋਣ ਕਾਰਣ ਹੋ ਰਹੇ ਨੁਕਸਾਨ ਸਬੰਧੀ ਸਰਕਾਰ ਅਤੇ ਕਿਸਾਨ ਭਰਾਵਾਂ ਅੱਗੇ ਟੋਲ ਪਲਾਜ਼ਾ ਨੂੰ ਚਾਲੂ ਕਰਨ ਦੀ ਮੰਗ ਕੀਤੀ ਗਈ ਸੀ। ਕਿਸਾਨ ਅੰਦੋਲਨ ਦੇ ਚਲਦਿਆਂ ਪੰਜਾਬ ਭਰ ਵਿਚ ਰੋਹਨ ਰਾਜਦੀਪ ਕੰਪਨੀ ਦੇ 9 ਟੋਲਪਲਾਜਾ 1 ਅਕਤੂਬਰ 2020 ਤੋਂ ਪੂਰਨ ਤੌਰ ਤੇ ਬੰਦ ਪਏ ਹੋਏ ਹਨ। ਜਿਸ ਕਾਰਨ ਕੰਪਨੀ ਨੂੰ ਹਰ ਰੋਜ 50 ਲੱਖ ਤੋਂ ਵੱਧ ਦਾ ਨੁਕਸਾਨ ਹੋ ਰਿਹਾ ਹੈ। ਇਸ ਵਿੱਚ ਸੜਕਾਂ ਦੀ ਮੁਰੰਮਤ ਅਤੇ ਕਈ ਹੋਰ ਖਰਚ ਜੋ ਕਿ ਲਗਾਤਾਰ ਚੱਲ ਰਹੇ ਹਨ ਅਤੇ ਸਾਰੇ 9 ਟੋਲਪਲਾਜਾ ਤੇ ਕੰਮ ਕਰ ਰਹੇ ਵਰਕਰਾਂ ਨੂੰ ਹੁਣ ਤੱਕ ਪੂਰੀਆਂ ਤਨਖਾਹਾਂ ਦਿੱਤੀਆਂ ਗਈਆਂ ਹਨ। ਪਿਛਲੇ ਦਿਨੀ ਕੰਪਨੀ ਨੇ ਟੋਲਪਲਾਜਾ ਵਰਕਰ ਯੂਨੀਅਨ ਦੀ ਸਹਿਮਤੀ ਨਾਲ ਬੈਠਕ ਕਰਕੇ ਇਹ ਸਮਝੌਤਾ ਕੀਤਾ ਕਿ 19 ਮਾਰਚ ਤੋਂ ਸਾਰੇ ਸਟਾਫ ਨੂੰ ਛੁੱਟੀ ਦਿੱਤੀ ਜਾਵੇਗੀ ਅਤੇ ਜੋ ਸਟਾਫ ਘਰ ਬੈਠਾ ਹੈ ਉਸ ਨੂੰ 45 ਪ੍ਰਤੀਸ਼ਤ ਤਨਖਾਹ ਦਿੱਤੀ ਜਾਵੇਗੀ। ਜਿਵੇਂ ਹੀ ਟੋਲਪਲਾਜਾ ਦੁਆਰਾ ਚਾਲੂ ਹੋਣਗੇ ਤਾਂ ਸਾਰੇ ਵਰਕਰਾਂ ਨੂੰ ਡਿਊਟੀ ਤੇ ਆਉਣ ਲਈ ਸੂਚਿਤ ਕੀਤਾ ਜਾਵੇਗਾ। ਇਹ ਸਮਝੌਤਾ ਅਤੇ ਸਹਿਮਤੀ ਲਿਖਤੀ ਰੂਪ ਵਿਚ ਕੰਪਨੀ ਅਤੇ ਵਰਕਰਾਂ ਨੂੰ ਦਿੱਤਾ ਹੈ। ਪਰ ਕੁੱਝ ਲੋਕ ਰੋਹਨ ਰਾਜਦੀਪ ਕੰਪਨੀ ਨੂੰ ਬਦਨਾਮ ਕਰ ਰਹੇ ਹਨ ਕਿ ਕੰਪਨੀ ਟੋਲਪਲਾਜਾ ਬੰਦ ਕਰਕੇ ਭੱਜ ਰਹੀ ਹੈ। ਜੋ ਬਿਲਕੁਲ ਅਫਵਾਹ ਹੈ। ਇਹ ਸਾਰਾ ਸਮਝੌਤਾ ਕੰਪਨੀ ਨੇ ਟੋਲ ਵਰਕਰ ਯੂਨੀਅਨ ਅਤੇ ਸਰਕਾਰੀ ਕਾਨੂੰਨਾਂ ਮੁਤਾਬਕ ਹੀ ਕੀਤਾ ਹੈ। 

Related posts

Leave a Reply