LETEST.. ਸੂਬੇਦਾਰ ਰਾਜੇਸ਼ ਕੁਮਾਰ ਕਿਸਾਨ ਮੋਰਚਾ ਅਤੇ ਦਲੇਰ ਸਿੰਘ ਓ ਬੀ ਸੀ ਦੇ ਮੰਡਲ ਪ੍ਰਧਾਨ ਬਣੇ

ਦਸੂਹਾ 11 ਮਾਰਚ (ਚੌਧਰੀ) : ਅੱਜ ਭਾਜਪਾ ਮੰਡਲ ਪ੍ਰਧਾਨ ਵਿਪਨ ਕੁਮਾਰ ਦੀ ਪ੍ਰਧਾਨਗੀ ਹੇਠ ਪਿੰਡ ਸਵਾਰ ਵਿੱਖੇ ਮੀਟਿੰਗ ਹੋਈ ।ਇਸ ਮੌਕੇ ਭਾਜਪਾ ਜਿਲ੍ਹਾ ਪ੍ਰਧਾਨ ਸੰਜੀਵ ਮਨਹਾਸ ਵਿਸ਼ੇਸ਼ ਰੂਪ ਵਿੱਚ ਹਾਜਰ ਹੋਏ।ਇਸ ਮੌਕੇ ਸੂਬੇਦਾਰ ਰਾਜੇਸ਼ ਕੁਮਾਰ ਨੂੰ ਕਿਸਾਨ ਮੋਰਚਾ ਦਾ ਮੰਡਲ ਪ੍ਰਧਾਨ ਬਣਾਇਆ ਗਿਆ ਅਤੇ ਓ ਬੀ ਸੀ ਮੋਰਚਾ ਦਾ ਦਲੇਰ ਸਿੰਘ ਜੀ ਨੂੰ ਮੰਡਲ ਪ੍ਰਧਾਨ ਨਿਯੁਕਤ ਕੀਤਾ ਗਿਆ।ਇਸ ਮੋਕੇ ਸੰਜੀਵ ਮਨਹਾਸ ਨੇ ਕਿਹਾ ਕਿ ਮੇਹਨਤੀ ਤੇ ਇਮਾਨਦਾਰ ਪਾਰਟੀ ਦੇ ਵਰਕਰ ਨੂੰ ਹਮੇਸ਼ਾ ਭਾਜਪਾ ਵਿੱਚ ਮਾਨ ਸਮਾਨ ਮਿਲ਼ਦਾ ਹੈ ਉਨ੍ਹਾਂ ਕਿਹਾ ਕੇ ਸੂਬੇਦਾਰ ਰਾਜੇਸ਼ ਕੁਮਾਰ ਅਤੇ ਦਲੇਰ ਸਿੰਘ ਜੀ ਦੀ ਨਿਯੁਕਤੀ ਨਾਲ਼ ਪਾਰਟੀ ਨੂੰ ਮਜਬੂਤੀ ਮਿਲੇਗੀ।ਨਵ ਨਿਯੁਕਤ ਅਹੁਦੇਦਾਰਾਂ ਨੇ ਕਿਹਾ ਕਿ ਪਾਰਟੀ ਵੱਲੋਂ ਜੋ ਜੁਮੇਵਾਰੀ ਉਨ੍ਹਾਂ ਨੂੰ ਦਿੱਤੀ ਗਈ ਹੈ ਉਹ ਉਸਨੂੰ ਇਮਾਨਦਾਰੀ ਤੇ ਮਿਹਨਤ ਨਾਲ ਨਿਵਾਉਣਗੇ। ਇਸ ਮੌਕੇ ਸਤਪਾਲ ਸ਼ਾਸਤਰੀ ,ਕੈਪਟਨ ਰਵਿੰਦਰ ਸ਼ਰਮਾ,ਪੁਸ਼ਪਿੰਦਰ ਸਿੰਘ,ਸ਼ਾਮ ਸਿੰਘ,ਕਰਨੈਲ ਸਿੰਘ,ਕੈਪਟਨ ਕਰਨ ਸਿੰਘ,ਕੈਪਟਨ ਮੁਖਤਿਆਰ ਸਿੰਘ,ਕੈਪਟਨ ਸਰੂਪ ਸਿੰਘ,ਸਤੀਸ਼ ਕੁਮਾਰ,ਮੁਲਤਾਨ ਸਿੰਘ,ਅਵਤਾਰ ਸਿੰਘ,ਰੋਹਿਤ ਕੁਮਾਰ,ਲੰਬੜਦਾਰ, ਰਾਜ ਕੁਮਾਰ,ਧਰਮ ਸਿੰਘ,ਮਨੋਹਰ ਲਾਲ ,ਬਲਬੀਰ ਸਿੰਘ,ਗਿਆਨ ਚੰਦ,ਜੋਗਿੰਦਰ ਸਿੰਘ,ਕੈਪਟਨ ਭੁਪਿੰਦਰ ਸਿੰਘ ਆਦਿ ਭਾਜਪਾ ਵਰਕਰ ਹਾਜਿਰ ਸਨ।

Related posts

Leave a Reply