LETEST.. ਸ.ਲਖਵਿੰਦਰ ਸਿੰਘ ਗਿਲਜੀਆਂ ਨੇ ਗੜ੍ਹਦੀਵਾਲਾ ਦੇ ਕੰਢੀ ਵਾਸੀਆਂ ਦੀਆਂ ਸੁਣੀਆਂ ਮੁਸ਼ਕਿਲਾਂ


ਕੈਪਟਨ ਸਰਕਾਰ ਪੂਰੀ ਤਰਾਂ ਫੇਲ੍ਹ ਸਾਬਿਤ ਹੋਈ : ਲੱਖੀ ਗਿਲਜੀਆਂ

(ਕੰਢੀ ਵਾਸੀਆਂ ਦੀਆਂ ਮੁਸ਼ਕਲਾਂ ਸੁਣਦੇ ਹੋਏ ਸ. ਲਖਵਿੰਦਰ ਸਿੰਘ ਲੱਖੀ ਗਿਲਜੀਆਂ ਅਤੇ ਹੋਰ)

ਗੜ੍ਹਦੀਵਾਲਾ 29 ਮਾਰਚ (ਚੌਧਰੀ) : ਅੱਜ ਗੜਦੀਵਾਲਾ ਦਫ਼ਤਰ ਵਿਖੇ ਸ.ਲਖਵਿੰਦਰ ਸਿੰਘ ਲੱਖੀ ਗਿਲਜੀਆਂ ਮੈਂਬਰ ਵਰਕਿੰਗ ਕਮੇਟੀ ਸ਼੍ਰੋਮਣੀ ਅਕਾਲੀ ਦਲ(ਬ) ਪੰਜਾਬ ਨੇ ਗੜ੍ਹਦੀਵਾਲਾ ਦੇ ਕੰਢੀ ਵਾਸੀਆਂ ਦੀਆਂ ਸਮਸਿਆਵਾਂ ਸੁਣੀਆਂ ਅਤੇ ਉਨ੍ਹਾਂ ਨੇ ਸਰੀਆਂ ਮੁਸ਼ਕਲਾਂ ਨੂੰ ਬਹੁਤ ਜਲਦ ਹੱਲ ਕਰਵਾਉਣ ਦਾ ਭਰੋਸਾ ਦਿੱਤਾ। ਉਨਾਂ ਕਿਹਾ ਕਿਹਾ ਕਿ ਇਸ ਦੇ ਬਾਵਜੂਦ ਵੀ ਕੰਢੀ ਖੇਤਰ ਵਿੱਚ ਕੋਈ ਵੀ ਸਮੱਸਿਆ ਨਹੀਂ ਆਉਣ ਦਿੱਤੀ ਜਾਵੇਗੀ ਹਾਂ ਅਗਰ ਜੇ ਕੋਈ ਸਮੱਸਿਆ ਆਉਂਦੀ ਹੈ ਤਾਂ ਉਸ ਦਾ ਪਹਿਲ ਦੇ ਅਧਾਰ ਤੇ ਨਿਪਟਾਰਾ ਕੀਤਾ ਜਾਵੇਗਾ।ਇਸ ਮੌਕੇ ਉਨਾਂ ਨੇ ਕਾਂਗਰਸ ਦੀ ਅਲੋਚਨਾ ਕਰਦਿਆਂ ਕਿਹਾ ਕਿ ਪੰਜਾਬ ‘ਚ ਕਾਂਗਰਸ ਸਰਕਾਰ ਪੂਰੀ ਤਰ੍ਹਾਂ ਫੇਲ ਸਾਬਤ ਹੋਈ ਹੈ। ਪੰਜਾਬ ਚ ਹਰ ਵਰਗ ਕਾਂਗਰਸ ਸਰਕਾਰ ਤੋਂ ਪ੍ਰੇਸ਼ਾਨ ਹੈ।ਬੇਰੋਜਗਾਰੀ ਪੂਰੇ ਜੋਰਾਂ ਤੇ ਹੈ,ਬੇਰੁਜ਼ਗਾਰ ਅਧਿਆਪਕਾਂ ਤੇ ਹਰਰੋਜ ਲਾਠੀਚਾਰਜ ਹੋ ਰਿਹਾ ਹੈ।ਪੰਜਾਬ ਵਿਚ ਹਰ ਵਿਭਾਗ ਦਾ ਮੁਲਾਜ਼ਮ ਵਰਗ ਵੀ ਇਸ ਸਰਕਾਰ ਤੋਂ ਨਾਖੁਸ਼ ਹੈ। ਉਨਾਂ ਕਿਹਾ ਕਿ ਕੈਪਟਨ ਸਰਕਾਰ ਨੇ ਮੁਲਾਜ਼ਮਾਂ ਨੂੰ ਤਨਖਾਹਾਂ ਤਾਂ ਕੀ ਦੇਣੀਆਂ ਉਲਟਾ ਲਗਭਗ ਚਾਰ ਲੱਖ ਮੁਲਾਜ਼ਮਾਂ ਤੇ ਡਬੈਲਪਮੈਂਟ ਟੈਕਸ ਜਬਰਦਸਤੀ ਥੋਪ ਕੇ ਕਰੋੜਾਂ ਰੁਪਏ ਇਕੱਠੇ ਕੀਤੇ ਹਨ।ਇਸ ਤੋਂ ਇਲਾਵਾ ਹਰ ਵਿਭਾਗ ਵਿਚ ਠੇਕਾ ਮੁਲਾਜ਼ਮ ਪਿਛਲੇ ਚਾਰ ਸਾਲਾਂ ਤੋਂ ਪੱਕੇ ਹੋਣ ਦੀ ਉਡੀਕ ਵਿੱਚ ਥਾਹਾ ਮਾਰ ਮਾਰ ਕੈਪਟਨ ਸਰਕਾਰ ਅੱਗੇ ਥੱਕ ਚੁੱਕੇ ਹਨ ਪਰ ਉਨ੍ਹਾਂ ਨੂੰ ਲਾਰਿਆਂ ਤੋਂ ਇਲਾਵਾ ਕੁਝ ਪ੍ਰਾਪਤ ਨਹੀਂ ਹੋਇਆ। ਇਸ ਮੌਕੇ ਤੇ ਰਮਨ ਗੜ੍ਹਦੀਵਾਲਾ,ਬਿਕਰਮਜੀਤ ਸਿੰਘ ਡੀਸੀ,ਸੁਰਜੀਤ ਸਿੰਘ ਸਰਪੰਚ ਮੱਲੇਵਾਲ਼,ਨਿਰਮਲ ਸਿੰਘ ਕਾਕਾ,ਰਾਜੂ ਗੁਪਤਾ,ਗੁਰਦੇਵ ਸਿੰਘ,ਨਰਿੰਦਰ ਸਿੰਘ ਫੌਜੀ ਖੁਰਦਾਂ ਆਦਿ ਹਾਜ਼ਰ ਸਨ।

Related posts

Leave a Reply