LETEST… ਹੁਣ ਅਨਾਥ ਬਲਵੀਰ ਸਿੰਘ ਦੇ ਇਲਾਜ ਅਤੇ ਸਾਂਭ ਸੰਭਾਲ ਦਾ ਬਾਬਾ ਦੀਪ ਸਿੰਘ ਸੇਵਾ ਦਲ ਗੜਦੀਵਾਲਾ ਨੇ ਚੁੱਕਿਆ ਬੀੜਾ

ਗੜ੍ਹਦੀਵਾਲਾ 15 ਮਾਰਚ (ਚੌਧਰੀ) : ਅੱਜ ਬਾਬਾ ਦੀਪ ਸਿੰਘ ਸੇਵਾ ਦਲ ਅਤੇ ਵੈਲਫੇਅਰ ਸੁਸਾਇਟੀ ਗੜ੍ਹਦੀਵਾਲਾ ਵਲੋਂ ਆਪਣੇ ਸਮਾਜ ਭਲਾਈ ਕਾਰਜਾਂ ਨੂੰ ਅੱਗੇ ਵਧਾਉਂਦੇ ਹੋਏ ਇੱਕ ਹੋਰ ਵੀਰ ਨੂੰ ਪਿੰਡ ਲੱਬਰ ਪੁਹਾਰੀ ਤੋਂ ਬਹੁਤ ਹੀ ਮਾੜੀ ਹਾਲਤ ਵਿਚ ਲਿਆਂਦਾ ਗਿਆ। ਇਸ ਸਬੰਧੀ ਸੁਸਾਇਟੀ ਦੇ ਪ੍ਰਧਾਨ ਸਰਦਾਰ ਮਨਜੋਤ ਸਿੰਘ ਤਲਵੰਡੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਵਿਅਕਤੀ ਘਰ ਵਿਚ ਇਕੱਲਾ ਹੀ ਰਹਿੰਦਾ ਸੀ। ਇਸ ਵੀਰ ਦੀਆਂ ਦੋਵੇਂ ਲੱਤਾਂ ਵਿਚ ਪੀਕ ਭਰੀ ਹੋਈ ਹੈ। ਕਿਸੇ ਵੀਰ ਵਲੋਂ ਦਿੱਤੀ ਜਾਣਕਾਰੀ ਤੋਂ ਇਸ ਵੀਰ ਬਾਰੇ ਪਤਾ ਲੱਗਾ ਸੀ। ਜੱਥੇਬੰਦੀ ਵਲੋਂ ਉਸੇ ਹੀ ਸਮੇਂ ਕਾਰਵਾਈ ਕਰਦੇ ਹੋਏ ਇਸ ਵੀਰ ਨੂੰ ਉਸਦੇ ਘਰ ਚੋਂ ਲਿਆਂਦਾ ਗਿਆ ਅਤੇ ਇਲਾਜ ਦੇ ਲਈ ਟਾਂਡਾ ਦੇ ਵੇਵਜ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ।ਉਨਾਂ ਦੱਸਿਆ ਕਿ ਇਸ ਵੀਰ ਨੇ ਵਿਆਹ ਨਹੀਂ ਕਰਵਾਇਆ। ਇਸ ਦੇ ਨਾ ਹੀ ਮਾਤਾ ਪਿਤਾ ਅਤੇ ਨਾ ਹੀ ਕੋਈ ਭੈਣ ਭਰਾ ਹੈ। ਇਸ ਵੀਰ ਨੂੰ ਸਹਾਰੇ ਦੀ ਲੋੜ ਸੀ। ਇਸ ਵੀਰ ਦਾ ਨਾਂ ਬਲਵੀਰ ਸਿੰਘ ਪੁੱਤਰ ਮੱਸਾ ਰਾਮ ਨਿਵਾਸੀ ਲੱਬਰ ਪੁਹਾਰੀ ਤਹਿਸੀਲ ਦਸੂਹਾ ਜਿਲਾ ਹੁਸ਼ਿਆਰਪੁਰ ਹੈ। ਇਸ ਵੀਰ ਨੂੰ ਨਿਖਲ ਹਿਊਮਨਟੀ ਕਲੱਬ ਵਲੋਂ ਇਲਾਜ ਲਈ ਸਿਵਲ ਹਸਪਤਾਲ ਦਸੂਹਾ ਵਿਖੇ ਦਾਖਲ ਕਰਵਾਇਆ ਗਿਆ ਅਤੇ ਨਾ ਠੀਕ ਹੋਣ ਤੇ ਬਾਬਾ ਦੀਪ ਸਿੰਘ ਸੇਵਾ ਦਲ ਅਤੇ ਵੈਲਫੇਅਰ ਸੁਸਾਇਟੀ ਗੜ੍ਹਦੀਵਾਲਾ ਨਾਲ ਗੱਲਬਾਤ ਕੀਤੀ। ਹੁਣ ਸੁਸਾਇਟੀ ਇਸ ਵੀਰ ਨੂੰ ਗੁਰ ਆਸਰਾ ਸੇਵਾ ਘਰ ਬਾਹਗਾ ਵਿਖੇ ਲਿਆਂਦਾ ਗਿਆ ਅਤੇ ਇਸ ਦਾ ਇਲਾਜ ਸੁਸਾਇਟੀ ਵਲੋਂ ਕੀਤਾ ਜਾਵੇਗਾ। ਇਸ ਮੌਕੇ ਸੁਸਾਇਟੀ ਦੇ ਪ੍ਰਧਾਨ ਸਰਦਾਰ ਸਿੰਘ ਤਲਵੰਡੀ,ਕੈਸ਼ੀਅਰ ਪ੍ਰਸ਼ੋਤਮ ਸਿੰਘ ਬਾਹਗਾ,ਮਨਿੰਦਰ ਸਿੰਘ,ਭਲਵਾਨ ਅਤੇ ਜਸਵਿੰਦਰ ਸਿੰਘ ਹਾਜਰ ਸਨ। 

Related posts

Leave a Reply