LETEST..26 ਮਾਰਚ ਨੂੰ ਸੰਯੁਕਤ ਕਿਸਾਨ ਮੋਰਚਾ ਦਿੱਲੀ ਵੱਲੋਂ ਭਾਰਤ ਬੰਦ ਦੇ ਐਲਾਨ ਦੇ ਸਮਰਥਨ ‘ਚ ਸਰਹਾਲਾ ਰੋਡ ਗੜ੍ਹਦੀਵਾਲਾ ਵਿਖੇ ਕੀਤਾ ਜਾਵੇਗਾ ਚੱਕਾ ਜਾਮ

(26 ਮਾਰਚ ਨੂੰ ਭਾਰਤ ਬੰਦ ਦੇ ਐਲਾਨ ਸਬੰਧੀ ਵਿਚਾਰ ਵਟਾਂਦਰਾ ਕਰਦੇ ਹੋਏ ਕਿਸਾਨ)

ਗੜ੍ਹਦੀਵਾਲਾ 24 ਮਾਰਚ (ਚੌਧਰੀ) : ਅੱਜ ਸੰਯੁਕਤ ਕਿਸਾਨ ਮਜਦੂਰ ਯੂਨੀਅਨ ਗੜ੍ਹਦੀਵਾਲਾ ਦੀ ਇੱਕ ਵਿਸ਼ੇਸ਼ ਮੀਟਿੰਗ ਪ੍ਰਧਾਨ ਜੁਝਾਰ ਸਿੰਘ ਕੇਸੋਪੁਰ ਦੀ ਅਗਵਾਈ ਵਿਚ ਗੜ੍ਹਦੀਵਾਲਾ ਵਿਖੇ ਹੋਈ।ਉਨਾਂ ਦੱਸਿਆ ਕਿ 26 ਮਾਰਚ ਨੂੰ ਸੰਯੁਕਤ ਕਿਸਾਨ ਮੋਰਚਾ ਦਿੱਲੀ ਵੱਲੋਂ ਭਾਰਤ ਬੰਦ ਦਾ ਸੱਦਾ ਦਿੱਤਾ ਗਿਆ ਹੈ। ਉਸ ਨੂੰ ਸਫ਼ਲ ਬਣਾਉਣ ਲਈ ਵਿਚਾਰ ਵਟਾਂਦਰਾ ਕੀਤਾ ਗਿਆ। ਜਿਸ ਵਿੱਚ ਕਿਸਾਨ ਜਥੇਬੰਦੀ ਵੱਲੋਂ ਸਰਹਾਲਾ ਮੋੜ ਗੜ੍ਹਦੀਵਾਲਾ ਵਿਖੇ ਸੰਤ ਬਾਬਾ ਸੇਵਾ ਸਿੰਘ ਗੁਰਦੁਆਰਾ ਰਾਮਪੁਰ ਖੇੜਾ ਸਾਹਿਬ ਵਾਲਿਆਂ ਦੇ ਸਹਿਯੋਗ ਨਾਲ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਧਰਨਾ ਲਗਾਉਣ ਦੀ ਸਹਿਮਤੀ ਹੋਈ। ਜਿਸ ਵਿੱਚ ਕਿਸਾਨ,ਮਜ਼ਦੂਰ ਅਤੇ ਹਰ ਵਰਗ ਦੇ ਲੋਕਾਂ ਨੂੰ ਸ਼ਾਮਲ ਹੋਣ ਦੀ ਅਪੀਲ ਕੀਤੀ ਗਈ ਤਾਂਕਿ ਕੇਂਦਰ ਸਰਕਾਰ ਵੱਲੋਂ ਕਿਸਾਨਾਂ ਤੇ ਥੋਪੇ ਗਏ ਤਿੰਨੋਂ ਕਾਲੇ ਕਨੂੰਨ ਰਦ ਕਰਵਾਉਣ ਵਿਚ ਸਫ਼ਲ ਹੋ ਸਕੀਏ। ਇਸ ਮੀਟਿੰਗ ਵਿਚ ਪ੍ਰੀਤ ਮੋਹਨ ਸਿੰਘ ਝੱਜੀ ਪਿੰਡ,ਵਾਈਸ ਪ੍ਰਧਾਨ ਗੁਰਦੀਪ ਸਿੰਘ ਬਰਿਆਣਾ,ਹਰਜੀਤ ਸਿੰਘ ਧੁੱਗਾ, ਲਖਵਿੰਦਰ ਸਿੰਘ ਚੱਕ ਬਾਮੁ, ਵਿਕਰਮ ਸਿੰਘ ਅਰਗੋਵਾਲ, ਹਰਮਨਜੀਤ ਸਿੰਘ ਸਹੋਤਾ,ਲੰਬੜਦਾਰ ਹਰਵਿੰਦਰ ਸਿੰਘ ਥੇਂਦਾ,ਨੀਲਾ ਕੁਰਾਲਾ,ਅਵਤਾਰ ਸਿੰਘ,ਗੱਗਾ ਮਾਨਗੜ੍ਹ,ਅਮਰਜੀਤ ਸਮਰਾ,ਗੁਰਮੀਤ ਸਿੰਘ, ਸੁਖਵਿੰਦਰ ਸਿੰਘ, ਉਪਕਾਰ ਸਿੰਘ,ਰਵੀ ,ਰਾਜਾ, ਕਸ਼ਮੀਰ ਸਿੰਘ, ਸੋਨੂੰ, ਗੋਲਡੀ, ਸਿਮਰਨਜੀਤ ਸਿੰਘ, ਹੈਪੀ, ਅਤੇ ਹਨੀ ਹਾਜਰ ਸਨ।

Related posts

Leave a Reply