LETEST..ਸੰਯੁਕਤ ਮੋਰਚੇ ਦੇ ਸੱਦੇ ਤੇ ਕਿਸਾਨਾਂ ਜੱਥੇਬੰਦੀਆਂ ਵਲੋਂ ਗਰਨਾ ਸਾਹਿਬ ਰੇਲਵੇ ਟਰੈਕ ਤੇ 4 ਘੰਟੇ ਮੁਕੰਮਲ ਜਾਮ,ਰੇਲ ਆਵਾਜਾਈ ਰਹੀ ਠੱਪ


ਗੜ੍ਹਦੀਵਾਲਾ 18 ਫਰਵਰੀ (CHOUDHARY ) : ਅੱਜ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ ਰੇਲਵੇ ਟਰੈਕ ਜਲੰਧਰ ਪਠਾਨਕੋਟ ਦੇ ਗਰਨਾ ਸਾਹਿਬ ਵਿਖੇ 12 ਤੋਂ 4 ਵਜੇ ਤੱਕ ਕਿਸਾਨ ਜੱਥੇਬੰਦੀਆਂ ਵਲੋਂ 4 ਘੰਟੇ ਮੁਕੰਮਲ ਜਾਮ ਲਗਾਇਆ ਗਿਆ। ਇਸ ਮੌਕੇ ਕੇਂਦਰ ਦੀ ਮੋਦੀ ਸਰਕਾਰ ਵਲੋਂ ਖੇਤੀ ਸਬੰਧੀ ਬਣਾਏ ਕਾਲੇ ਕਾਨੂੰਨਾਂ ਦੇ ਵਿਰੋਧ ਵਿਚ ਕਿਸਾਨਾਂ ਵਲੋਂ ਕੇਂਦਰ ਸਰਕਾਰ ਦੇ ਖਿਲਾਫ਼ ਜਮਕੇ ਨਾਹਰੇਬਾਜ਼ੀ ਕੀਤੀ ਗਈ।

(ਗਰਨਾ ਸਾਹਿਬ ਰੇਲਵੇ ਟਰੈਕ ਤੇ ਬੈਠੇ ਭਾਰੀ ਗਿਣਤੀ ‘ਚ ਕਿਸਾਨ)

ਇਸ ਮੌਕੇ ਤੇ ਕਿਸਾਨ ਆਗੂਆਂ ਆਗੂਆਂ ਵਿੱਚ ਅਮਰਜੀਤ ਸਿੰਘ ਮਾਹਲ, ਗੰਨਾ ਸੰਘਰਸ਼ ਕਮੇਟੀ ਰੰਧਾਵਾ ਪ੍ਰਧਾਨ ਸੁਖਪਾਲ ਸਿੰਘ ਸਹੋਤਾ,ਮੈਨੇਜਰ ਫਕੀਰ ਸਿੰਘ ਸਹੋਤਾ,ਡਾ.ਮੁਝੈਲ ਸਿੰਘ, ਹਰਵੰਸ ਸਿੰਘ ਧੂਤ, ਸਰਬਜੀਤ ਸਿੰਘ ਕੱਕੋਂ,ਕਾਮਰੇਡ ਚਰਨਜੀਤ ਚਠਿਆਲ,ਮਾਸਟਰ ਗੁਰਚਰਨ ਸਿੰਘ ਕਾਲਰਾ,ਜਗਦੀਸ਼ ਸਿੰਘ ਚੌਹਕਾ, ਰਾਜਵੰਤ ਕੌਰ ਗੜ੍ਹਦੀਵਾਲਾ, ਗੰਗਾ ਪ੍ਰਸਾਦ, ਜਗਤਾਰ ਸਿੰਘ ਭਿੰਡਰ, ਕਾਮਰੇਡ ਗੁਰਮੇਸ਼ ਸਿੰਘ, ਕਾਮਰੇਡ ਰਜਿੰਦਰ ਕੌਰ ਚੌਹਕਾ, ਦਵਿੰਦਰ ਸਿੰਘ ਕੱਕੋਂ, ਮਨਦੀਪ ਸਿੰਘ ਭਾਨਾ, ਭੁਪਿੰਦਰ ਸਿੰਘ ਭੂੰਗਾ, ਚੈਂਚਲ ਸਿੰਘ ਪਵਾ ਆਦਿ ਨੇ ਜੋਰਦਾਰ ਕੇਂਦਰ ਸਰਕਾਰ ਦੀ ਨਿਖੇਧੀ ਕਰਦੇ ਹੋਏ ਕਿਹਾ ਕਿ ਇਹ ਸੰਘਰਸ਼ ਇਨਾਂ ਕਾਲੇ ਕਾਨੂੰਨਾਂ ਦੇ ਰੱਦ ਹੋਣ ਤੱਕ ਜਾਰੀ ਰਹੇਗਾ।

ਇਸ ਮੌਕੇ ਸਾਰੇ ਬੁਲਾਰਿਆਂ ਨੇ ਹਰ ਵਰਗ ਦੇ ਲੋਕਾਂ ਨੂੰ ਇਸ ਸੰਘਰਸ਼ ਵਿੱਚ ਸ਼ਾਮਲ ਹੋਣ ਲਈ ਸੱਦਾ ਵੀ ਦਿੱਤਾ ਅਤੇ ਕਿਸਾਨੀ ਸੰਘਰਸ਼ ਨੂੰ ਡਾਹ ਲਾਉਣ ਵਾਲੀਆਂ ਝੂਠੀਆਂ ਅਫਵਾਹਾਂ ਤੋਂ ਬੱਚਣ ਲਈ ਅਪੀਲ ਕੀਤੀ। ਉਨਾਂ ਨੇ ਕਿਹਾ ਹਰ ਪਰਿਵਾਰ ਦੇ ਮੈਂਬਰ ਦਿੱਲੀ ਵਿਖੇ ਚੱਲ ਰਹੇ ਕਿਸਾਨਾਂ ਦੇ ਜਰੂਰ ਸ਼ਾਮਲ ਹੋਣ ਤਾਂਕਿ ਇਹ ਸੰਘਰਸ਼ ਦੇਸ਼ ਵਿਆਪੀ ਰੂਪ ਧਾਰ ਕੇ ਜਿੱਤ ਵੱਲ ਵੱਧ ਸਕੇ।ਇਸ ਮੌਕੇ ਕਮਲਜੀਤ ਸਿੰਘ ਰਾਜਪੁਰ ਭਾਈਆਂ, ਮਲਕੀਤ ਸਿੰਘ, ਬਲਵਿੰਦਰ ਸਿੰਘ, ਧਰਮਵੀਰ ਸਿੰਘ ਸਤੋਰ, ਤੀਰਥ ਸਿੰਘ, ਪ੍ਰੇਮ ਲਤਾ, ਸੁਰਿੰਦਰ ਕੌਰ, ਗੁਰਦੀਪ ਸਿੰਘ, ਸੁੱਖਾ ਸਿੰਘ ਕੋਲੀਆਂ, ਮਾਸਟਰ ਜਗਤਾਰ ਸਿੰਘ, ਰਘਬੀਰ ਸਿੰਘ ਸਰਾਂਈ, ਕਮਲਜੀਤ ਸਿੰਘ, ਕੁਲਵਿੰਦਰ ਸਿੰਘ, ਭੁਪਿੰਦਰ ਸਿੰਘ, ਧਰਮ ਸਿੰਘ ਸ਼ੇਖਾ, ਭਿੰਦਾ ਸਮੇਤ ਭਾਰੀ ਗਿਣਤੀ ਵਿੱਚ ਕਿਸਾਨ ਹਾਜਰ ਸਨ। 

Related posts

Leave a Reply