LETEST.. 45 ਸਾਲ ਤੋਂ ਵੱਧ ਉਮਰ ਵਾਲਿਆਂ ਲਈ ਸਿਵਲ ਡਿਸਪੈਂਸਰੀ ਗੜ੍ਹਦੀਵਾਲਾ ’ਚ ਕੋਵਿਡ-19 ਟੀਕਾਕਰਣ ਦੀ ਸ਼ੁਰੂਆਤ

ਗੜ੍ਹਦੀਵਾਲਾ,16 ਮਾਰਚ (ਚੌਧਰੀ ) : ਪੰਜਾਬ ਸਰਕਾਰ ਅਤੇ ਸਿਵਲ ਸਰਜਨ ਰਣਜੀਤ ਸਿੰਘ ਘੋਤੜਾ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸਿਵਲ ਡਿਸਪੈਂਸਰੀ ਗੜ੍ਹਦੀਵਾਲਾ ਵਿਖੇ ਐੱਸ.ਐਮ.ਓ. ਡਾ.ਮਨੋਹਰ ਲਾਲ ਦੀ ਅਗਵਾਈ ਹੇਠ ਕਵਿਡ-19 ਦਾ ਟੀਕਾਕਰਣ ਦੀ 15 ਮਾਰਚ ਨੂੰ 
ਸ਼ੁਰੂਆਤ ਕੀਤੀ ਗਈ। ਇਸ ਮੌਕੇ ਐੱਸ.ਐੱਮ.ਓ.ਡਾ.ਮਨੋਹਰ ਲਾਲ ਨੇ ਦੱਸਿਆ ਕਿ ਪੀ ਐੱੱਚ ਸੀ.ਭੂੰਗਾ ਅਧੀਨ ਹੈਲਥ ਮਹਿਕਮੇ ਦੇ ਕਰਮਚਾਰੀਆਂ, ਹੋਰ ਫਰੰਟ ਲਾਈਨ ਕਰਮਚਾਰੀਆਂ ਦੇ ਟੀਕਾਕਰਣਨ ਉਪਰੰਤ ਹੁਣ 45 ਸਾਲ ਤੋਂ ਉਪਰ ਦੇ ਲੋਕਾਂ ਦੇ ਕੋਰੋਨਾਟੀਕੇ ਲਗਾਏ ਜਾ ਰਹੇ ਹਨ। ਇਸ ਮੌਕੇ ਐਸ ਐਮ ਓ ਡਾ ਮਨੋਹਰ ਲਾਲ ਨੇ ਇਲਾਕਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਸਿਵਲ ਡਿਸਪੈਂਸਰੀ ਗੜ੍ਹਦੀਵਾਲਾ ਪਹੁੰਚ ਕੇ ਕੋਵਿਡ-19 ਟੀਕਾਕਰਨ ਜਰੂਰ ਕਰਵਾਉਣ ਤਾਂ ਕਿ ਭਿਆਨਕ ਬੀਮਾਰੀ ਕੋਰੋਨਾ ਦੀ ਰੋਕਥਾਮ ਕੀਤੀ ਜਾ ਸਕੇ।ਉਨ੍ਹਾਂ ਦੱਸਿਆ ਕਿ ਹਰ ਰੋਜ ਸਵੇਰੇ 10 ਵਜੇ ਤੋਂ 2 ਵਜੇ ਤੱਕ ਟੀਕਾਕਰਨ ਕੀਤਾ ਜਾਵੇਗਾ ਅਤੇ ਐਵਾਰਡ ਨੂੰ ਛੂੱਟੀ ਰਹੇਗੀ। ਇਸ ਮੌਕੇ ਡਾ. ਨਿਰਮਲ ਸਿੰਘ, ਜਤਿੰਦਰ ਕੁਮਾਰ, ਸਰਤਾਜ ਸਿੰਘ, ਜਗਦੀਪ ਸਿੰਘ , ਮਨਜਿੰਦਰ ਸਿੰਘ,ਗੁਜਿੰਦਰ ਸਿੰਘ, ਅਰਪਿੰਦਰ ਸਿੰਘ,  (ਸਾਰੇ ਹੈਲਥ ਵਰਕਰ) ਆਦਿ ਹਾਜ਼ਰ ਸਨ ।

Related posts

Leave a Reply