LETEST..ਗੜ੍ਹਦੀਵਾਲਾ ਇਲਾਕੇ ‘ਚ 60 ਬੋਤਲਾਂ ਨਜਾਇਜ ਸ਼ਰਾਬ ਸਣੇ ਕਾਬੂ

ਗੜ੍ਹਦੀਵਾਲਾ, 25 ਫ਼ਰਵਰੀ (CHOUDHARY ) : ਗੜਦੀਵਾਲਾ ਪੁਲਿਸ ਵੱਲੋਂ ਗਸ਼ਤ ਬਾ ਚੈਕਿੰਗ ਦੌਰਾਨ ਇਕ ਵਿਅਕਤੀਆਂ ਨੂੰ 60 ਬੋਤਲਾਂਨਜਾਇਜ਼ ਸ਼ਰਾਬ ਸਮੇਤ ਕਾਬੂ ਕਰਨ ਕੀਤਾ ਹੈ।ਇਸ ਸੰਬੰਧੀ ਥਾਣਾ ਗੜ੍ਹਦੀਵਾਲਾ ਦੇ ਮੁੱਖ ਅਫਸਰ ਇੰਸਪੈਕਟਰ ਬਲਵਿੰਦਰ ਪਾਲ ਨੇ ਦੱਸਿਆ ਕਿ ਏ ਐਸ ਆਈ ਦਵਿੰਦਰ ਸਿੰਘ ਪੁਲਿਸ ਪਾਰਟੀ ਗਸ਼ਤ-ਬ-ਚੈਕਿੰਗ ਸ਼ੱਕੀ ਪੁਰਸ਼ਾਂ ਦੇ ਸੰਬੰਧ ਵਿੱਚ ਪਿੰਡ ਗੋਦਪੁਰ ਮਾਛੀਆਂ ਬਾਹਲੇ ਆਦਿ ਪਿੰਡਾਂ ਨੂੰ ਜਾ ਰਹੇ ਸੀ ਜਦੋਂ ਪੁਲਿਸ ਪਾਰਟੀ ਪਿੰਡ ਗੋਂਦਪੁਰ ਪਾਸ ਪੁੱਜੀ ਤਾਂ ਮੁੱਖਬਰ ਖਾਸ ਨੇ ਮਾਲਕੀ ਹੋ ਕੇ ਇਤਲਾਹ ਦਿੱਤੀ ਕਿਗੁਰਪ੍ਰੀਤ ਸਿੰਘ ਉਰਫ ਗੋਰਾ ਪੁੱਤਰ ਦਰਬਾਰਾ ਸਿੰਘ ਪਿੰਡ ਖੁਰਦਾਂ ਥਾਣਾ ਗੜ੍ਹਦੀਵਾਲਾ ਨਜਾਇਜ਼ ਸਰਾਬ ਵੇਚਣ ਦਾ ਧੰਦਾ ਕਰਦਾ ਹੈ ਜੋ ਅੱਜ ਵੀ ਭਾਰੀ ਮਾਤਰਾ ਵਿੱਚ ਸ਼ਰਾਬ ਨਜਾਇਜਰੱਖਕੇ ਮਾਫੀਆ ਚੋਅ ਪਾਸ ਬੈਠਾ ਹੈ,ਜਿਸਤੇ ਤੁਰੰਤ ਪੁਲਿਸ ਪਾਰਟੀ ਵਲੋਂ ਕਾਰਵਾਈ ਕਰਦਿਆਂ ਮੁੱਖਬਰ ਖਾਸ ਵਲੋਂ ਦੱਸੀ ਜਗਾ ਮਾਛੀਆਂ ਚੋਅ ਦੇ ਕੰਢੇ ਮੌਕੇ ਪੁੱਜੇ ਤਾਂ ਇੱਕ ਮੋਨਾ ਵਿਆਕਤੀ 2 ਬੋਰੋ ਪਲਾਸਟਿਕ ਵਜ਼ਨਦਾਰ ਰੱਖਕੇ ਉਪਰ  ਬੈਠਾ ਦਿਖਾਈ ਦਿੱਤਾ ਜੋ ਪੁਲਿਸ ਪਾਰਟੀ ਨੂੰ ਦੇਖਕੇ ਭੱਜਣ ਲੱਗਾ ਤਾ ਸ਼ੌਕ ਪੈਣ ਤੇ ਪੁਲਿਸ ਪਾਰਟੀ ਨੇ ਉਸ ਨੂੰ ਕਾਬੂ ਕਰਕੇ ਉਸ ਦੀ ਪਹਿਚਾਣ ਪੁੱਛੀ ਤੇ ਉਸ ਨੇ ਆਪਣਾ ਨਾਮ ਗੁਰਪ੍ਰੀਤ ਸਿੰਘ ਉਰਫ਼ ਗੋਰਾ ਪੁੱਤਰ ਦਰਬਾਰਾ ਸਿੰਘ ਪਿੰਡ ਖੁਰਦਾਂ ਥਾਣਾ ਗੜ੍ਹਦੀਵਾਲਾ ਵਜੋਂ ਦੱਸੀ। ਜਦੋਂ ਪੁਲਿਸ ਪਾਰਟੀ ਵੱਲੋਂ ਉਕਤ ਵਿਅਕਤੀ ਦੇ ਦੋ ਵਜ਼ਨਦਾਰ ਪਲਾਸਟਿਕ ਬੋਰਿਆਂ ਦੀ ਤਲਾਸ਼ੀ ਲਈ ਗਈ ਤਾਂ ਉਸ ਵਿੱਚ 60 ਬੋਤਲਾਂ ਨਜਾਇਜ਼ ਸ਼ਰਾਬ ਮਾਰਕਾ ਪੰਜਾਬ ਕਲੱਬ ਗੋਲਡ ਵਿਸਕੀ ਦੀਆਂ ਬਰਾਮਦ ਹੋਈਆਂ। ਗੜ੍ਹਦੀਵਾਲਾ ਪੁਲਿਸ ਵੱਲੋਂ ਉਕਤ ਵਿਅਕਤੀ ਨੂੰ ਨਜਾਇਜ਼਼ ਸ਼ਰਾਬ ਸਮੇਤ ਕਾਬੂ ਕਰਕੇ ਉਸਦੇ ਖਿਲਾਫ਼ ਮਾਮਲਾ ਦਰਜ਼ ਕਰਕੇ ਅਗਲੇਰੀ ਕਾਰਵਾਈ ਆਰੰਭ ਕਰ ਦਿੱਤੀ ਗਈ ਹੈ।

Related posts

Leave a Reply