LETEST..9 ਸਾਲ ਪਹਿਲਾਂ ਸ਼੍ਰੀ ਦਰਬਾਰ ਸਾਹਿਬ ਤੋਂ ਲਾਪਤਾ ਹੋਏ ਵਿਅਕਤੀ ਨੂੰ ਬਾਬਾ ਦੀਪ ਸਿੰਘ ਸੇਵਾ ਸੁਸਾਇਟੀ ਵਲੋਂ ਪਰਿਵਾਰ ਨਾਲ ਮਿਲਾਇਆ

ਗੜ੍ਹਦੀਵਾਲਾ 14 ਮਾਰਚ(ਚੌਧਰੀ) :ਬਾਬਾ ਦੀਪ ਸਿੰਘ ਸੇਵਾ ਦਲ ਅਤੇ ਵੈਲਫੇਅਰ ਸੁਸਾਇਟੀ ਗੜ੍ਹਦੀਵਾਲਾ ਵਲੋਂ ਆਪਣੀ ਸਮਾਜਿਕ ਸੇਵਾਵਾਂ ਨੂੰ ਅੱਗੇ ਵਧਾਉਂਦੇ ਹੋਏ  ਵੱਡੇ ਉਪਰਾਲੇ ਦੌਰਾਨ ਇੱਕ ਹੋਰ ਲਾਪਤਾ ਵਿਅਕਤੀ ਚਰਨਜੀਤ ਸਿੰਘ ਪੁੱਤਰ ਜਸਵੰਤ ਸਿੰਘ ਨਿਵਾਸੀ ਗੁਰਦਾਸਪੁਰ ਨੂੰ ਪਰਿਵਾਰ ਨਾਲ ਮਿਲਾਇਆ ਹੈ।ਇਸ ਸਬੰਧੀ ਸੁਸਾਇਟੀ ਦੇ ਪ੍ਰਧਾਨ ਸਰਦਾਰ ਮਨਜੋਤ ਸਿੰਘ ਤਲਵੰਡੀ ਨੇ ਦੱਸਿਆ ਕਿ ਇਹ ਨੌ ਸਾਲ ਪਹਿਲਾਂ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਲਾਪਤਾ ਹੋਇਆ ਸੀ। ਉਨਾਂ ਦੱਸਿਆ ਕਿ ਜੱਦ ਇਹ ਵਿਅਕਤੀ ਜੱਥੇਬੰਦੀ ਨੂੰ ਗੜ੍ਹਦੀਵਾਲਾ ਤੋਂ ਮਿਲਿਆ ਸੀ ਤਾਂ ਇਸ ਦੀ ਹਾਲਤ ਬਹੁਤ ਬੁਰੀ ਸੀ। ਇਸ ਵਿਅਕਤੀ ਨੂੰ ਇੱਕ ਗੁੱਜਰ ਭਾਈਚਾਰੇ ਨੇ ਬੰਦੀ ਬਣਾ ਕੇ ਰੱਖਿਆ ਹੋਇਆ ਸੀ ਅਤੇ ਇਸ ਤੋਂ ਪਸ਼ੂਆਂ ਦਾ ਗੋਹਾ ਵਗੈਰਾ ਚੁੱਕਣ ਦਾ ਕੰਮ ਕਰਵਾਉਂਦੇ ਸਨ। ਸੁਸਾਇਟੀ ਵਲੋਂ ਜਦੋਂ ਇਸ ਵਿਅਕਤੀ ਨੂੰ ਗੁਜਰ ਭਾਈਚਾਰੇ ਤੋਂ ਛੁਡਵਾਇਆ ਗਿਆ ਤਾਂ ਉਸ ਸਮੇਂ ਇਸ ਦੇ ਹੱਥ ਪੈਰ ਅਤੇ ਸਿਰ ਗੋਹੇ ਨਾਲ ਭਰੇ ਹੋਏ ਸਨ। ਪਿਛਲੇ ਇੱਕ ਸਾਲ ਤੋਂ ਸੁਸਾਇਟੀ ਇਸ ਵਿਅਕਤੀ ਦੀ ਗੁਰ ਆਸਰਾ ਸੇਵਾ ਘਰ ਬਾਹਗਾ ਵਿਖੇ ਸੇਵਾ ਸੰਭਾਲ ਕਰ ਰਹੀ ਸੀ। ਹਾਲਤ ਠੀਕ ਹੋਣ ਤੇ ਜੱਦ ਚਰਨਜੀਤ ਸਿੰਘ ਨੇ ਆਪਣੇ ਪਰਿਵਾਰ ਵਾਰੇ ਦੱਸਿਆ ਤਾਂ ਸੁਸਾਇਟੀ ਨੇ ਪਰਿਵਾਰ ਨਾਲ ਸੰਪਰਕ ਕੀਤਾ। ਇਸ ਸਮੇਂ ਸੁਸਾਇਟੀ ਵਲੋਂ ਚਰਨਜੀਤ ਸਿੰਘ ਨੂੰ ਪਰਿਵਾਰ ਨਾਲ ਮਿਲਾਇਆ ਗਿਆ ਹੈ। ਚਰਨਜੀਤ ਦੇ ਘਰ ਪਰਤਣ ਤੇ ਪਰਿਵਾਰ ਵਿਚ ਖੁਸ਼ੀ ਦਾ ਮਾਹੌਲ ਹੈ।ਅੰਤ ਵਿਚ ਪਰਿਵਾਰ ਨੇ ਬਾਬਾ ਦੀਪ ਸਿੰਘ ਸੇਵਾ ਦਲ ਅਤੇ ਵੈਲਫੇਅਰ ਸੁਸਾਇਟੀ ਗੜ੍ਹਦੀਵਾਲਾ ਦੇ ਮੈਂਬਰਾਂ ਦਾ ਦਿਲੋਂ ਧੰਨਵਾਦ ਕੀਤਾ। ਇਸ ਮੌਕੇ ਸੁਸਾਇਟੀ ਦੇ ਪ੍ਰਧਾਨ ਸਰਦਾਰ ਮਨਜੋਤ ਸਿੰਘ ਤਲਵੰਡੀ, ਮਨਿੰਦਰ ਸਿੰਘ ਭਲਵਾਨ, ਮਨੀ ਅਤੇ ਹੋਰ ਮੈਂਬਰ ਹਾਜਰ ਸਨ। 

Related posts

Leave a Reply