LETEST..ਮਾਨਗੜ੍ਹ ਟੋਲ ਪਲਾਜ਼ਾ ਤੋਂ ਕੱਲ ਹੋਵੇਗਾ ਟਰੈਕਟਰਾਂ ਸਮੇਤ ਕਿਸਾਨਾਂ ਦਾ ਵੱਡਾ ਕਾਫਲਾ ਦਿੱਲੀ ਲਈ ਰਵਾਨਾ


ਗੜ੍ਹਦੀਵਾਲਾ 22 ਜਨਵਰੀ (ਚੌਧਰੀ) : ਮਾਨਗੜ੍ਹ ਟੋਲ ਪਲਾਜ਼ਾ ‘ਤੇ ਕਿਸਾਨਾਂ ਵੱਲੋਂ ਦਿੱਤੇ ਜਾ ਰਹੇ ਧਰਨੇ ਦੇ 105 ਵੇਂ ਦਿਨ ਇਲਾਕੇ ਭਰ ਦੇ ਕਿਸਾਨਾਂ ਵੱਲੋਂ ਵੱਖ-ਵੱਖ ਕਿਸਾਨ ਜਥੇਬੰਦੀਆਂ ਦੇ ਸੱਦੇ ‘ਤੇ ਕੇਂਦਰ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕਰਕੇ ਪਿੱਟਸਿਆਪਾ ਕੀਤਾ। ਇਸ ਮੌਕੇ ਹਰਵਿੰਦਰ ਸਿੰਘ ਥਿੰਦਾ,ਮਨਦੀਪ ਸਿੰਘ ਭਾਨਾ, ਤਰਸੇਮ ਸਿੰਘ ਅਰਗੋਵਾਲ, ਅਵਤਾਰ ਸਿੰਘ ਮਾਨਗੜ੍ਹ,ਮਨਜੀਤ ਸਿੰਘ ਖਾਨਪੁਰ ਆਦਿ ਸਮੇਤ ਵੱਖ-ਵੱਖ ਬੁਲਾਰਿਆਂ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਖੇਤੀ ਵਿਰੋਧੀ ਕਾਲੇ ਕਾਨੂੰਨ ਬਣਾ ਕੇ ਕਿਸਾਨੀ ਦਾ ਘਾਣ ਕਰਨ ‘ਚ ਕੋਈ ਕਸਰ ਨਹੀਂ ਛੱਡੀ। ਉਨ੍ਹਾਂ ਕਿਹਾ ਕਿ ਅੱਜ ਕਿਸਾਨਾਂ ਨੂੰ ਆਪਣੇ ਹੱਕਾਂ ਦੀ ਰਾਖੀ ਲਈ ਸੜਕਾਂ ‘ਤੇ ਮਜਬੂਰਨ ਸੰਘਰਸ਼ ਕਰਨਾ ਪੈ ਰਿਹਾ ਹੈ, ਪਰ ਕੇਂਦਰ ਸਰਕਾਰ ਜੋ ਕਾਰਪੋਰੇਟ ਘਰਾਣਿਆਂ ਤੇ ਪੂੰਜੀਪਤੀਆਂ ਦੀ ਸ਼ਹਿ ‘ਤੇ ਜੋ ਕਰ ਰਹੀ ਹੈ,  ਇਸ ਨੂੰ ਕਿਸਾਨ ਅਤੇ ਹਰ ਵਰਗ ਦੇ ਲੋਕ ਭਲੀ ਭਾਂਤ ਜਾਣ ਚੁੱਕੇ ਹਨ। ਹੁਣ ਦੇਸ਼ ਵਾਸੀ ਇਕਜੁੱਟ ਹੋ ਕੇ ਦਿੱਲੀ ਵਿਖੇ ਕਿਸਾਨੀ ਸੰਘਰਸ਼ਆਪਣਾ ਪੂਰਨ ਸਮਰਥਨ ਦੇ ਰਹੇ ਹਨ।ਉਨ੍ਹਾਂ ਕਿਹਾ ਕਿ ਜੇਕਰ ਮੋਦੀ ਸਰਕਾਰ ਦੇਸ਼ ਦਾ ਭਲਾ ਚਾਹੁੰਦੀ ਹੈ ਤਾਂ ਉਹ ਖੇਤੀ ਵਿਰੋਧੀ ਬਣਾਏ ਕਾਲੇ ਕਾਨੂੰਨਾਂ ਨੂੰ ਰੱਦ ਕਰੋ ਨਹੀਂ ਤਾਂ  ਆਉਣ ਵਾਲੇ ਦਿਨਾਂ ‘ਚ ਕੇਂਦਰ ਸਰਕਾਰ ਨੂੰ ਇਸ ਦੇ ਨਤੀਜੇ ਭਿਆਨਕ ਵੀ ਭੁਗਤਣੇ ਪੈ ਸਕਦੇ ਹਨ, ਜਿਸ ਦੀ ਪੂਰੀ ਜ਼ਿੰਮੇਵਾਰੀ ਕੇਂਦਰ ਸਰਕਾਰ ਦੀ ਹੋਵੇਗੀ।ਇਸ ਮੌਕੇ ਕਿਸਾਨਾਂ ਨੇ ਕਿਹਾ ਕਿ 26 ਜਨਵਰੀ ਨੂੰ ਜੋ ਦਿੱਲੀ ਵਿਖੇ ਟਰੈਕਟਰ ਰੈਲੀ ਕੱਢੀ ਜਾਵੇਗੀ। ਇਸ ਸਬੰਧੀ ਗੰਨਾ ਸੰਘਰਸ਼ ਕਮੇਟੀ ਦਸੂਹਾ ਨੇ ਤਿਆਰੀਆਂ ਮੁਕੰਮਲ ਕਰ ਲਈਆਂ ਹਨ ਤੇ 23 ਜਨਵਰੀ ਨੂੰ ਸਵੇਰੇ ਸਾਢੇ 8 ਵਜੇ ਮਾਨਗੜ੍ਹ ਟੋਲ ਪਲਾਜ਼ਾ ਤੋਂ  ਕਿਸਾਨਾਂ ਦਾ ਵੱਡਾ ਕਾਫ਼ਲਾ ਟਰੈਕਟਰ ਰਾਹੀਂ ਚਾਲੇ ਪਾਵੇਗਾ ਜੋ ਗੁਰਦੁਆਰਾ ਰਾਮਪੁਰ ਖੇੜਾ ਸਾਹਿਬ ਦੇ ਟਰੈਕਟਰ ਕਾਫਲੇ ਨਾਲ ਰਲ ਕੇ ਇਕ ਵੰਡੇ ਜਲੌਅ ਦੇ ਰੂਪ ‘ਚ ਦਿੱਲੀ ਵੱਲ ਕਿਸਾਨੀ ਸੰਘਰਸ਼ ਨੂੰ ਆਪਣਾ ਸਮਰਥਨ ਦੇਣ ਲਈ ਕੂਚ ਕਰੇਗਾ।ਇਸ ਮੌਕੇ ਸਤਪਾਲ ਸਿੰਘ ਹੀਰਾਹਾਰ,ਡਾ. ਮਝੈਲ ਸਿੰਘ, ਜਥੇਦਾਰ ਹਰਪਾਲ ਸਿੰਘ,ਕੁਲਦੀਪ ਸਿੰਘ ਭਾਨਾ, ਜਰਨੈਲ ਸਿੰਘ ਰੰਧਾਵਾ, ਨੰਬਰਦਾਰ ਸੁਖਵੀਰ ਸਿੰਘ ਭਾਨਾ, ਜਤਿੰਦਰ ਸਿੰਘ ਸੰਗਲਾ, ਮਾਸਟਰ ਗੁਰਚਰਨ ਸਿੰਘ ਕਾਲਰਾ, ਭੁਪਿੰਦਰ ਸਿੰਘ ਗੜ੍ਹਦੀਵਾਲਾ,ਜੀਤ ਸਿੰਘ, ਜਰਨੈਲ ਸਿੰਘ ਜੰਡੋਰ, ਪਟਵਾਰੀ  ਜਗਤਾਰ ਸਿੰਘ, ਇਕਬਾਲ ਸਿੰਘ ਕਾਲਾ,ਗੋਪਾਲ ਕ੍ਰਿਸ਼ਨ ਭਾਨਾ, ਗੁਰਪਿੰਦਰ ਸਿੰਘ,ਅਰਸ਼ਦੀਪ ਸਿੰਘ ਆਦਿ ਹਾਜ਼ਰ ਸਨ।

Related posts

Leave a Reply