ਬੱਬਲੂ ਭੀਖੋਵਾਲ ਨੇ ਮੰਗੀ ਡੁਮੇਲੀ ਨੂੰ ਹਰਾ ਕੇ ਖ਼ਾਨਪੁਰ ਛਿੰਝ ਮੇਲੇ ਤੇ ਕੀਤਾ ਕਬਜਾ

(ਪਹਿਲਵਾਨਾਂ ਨੂੰ ਸਨਮਾਨਿਤ ਕਰਦੇ ਹੋਏ ਕਮੈਟੀ ਮੈਂਬਰ)

ਗੜ੍ਹਦੀਵਾਲਾ 1 ਮਾਰਚ (ਚੌਧਰੀ) : ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਪਿੰਡ ਖ਼ਾਨਪੁਰ ਵਿਖੇ ਛਿੰਝ ਮੇਲਾ ਬੜੀ ਧੂਮਧਾਮ ਨਾਲ ਕਰਵਾਇਆ ਗਿਆ।ਇਸ ਛਿੰਝ ਮੇਲੇ ਵਿਚ ਡੇਢ ਸੌ ਦੇ ਕਰੀਬ ਨਾਮੀ ਪਹਿਲਵਾਨਾਂ ਨੇ ਭਾਗ ਲਿਆ। ਇਸ ਛਿੰਝ ਮੇਲੇ ਵਿਚ ਵੱਡੀ ਰੁਮਾਲੀ ਦੀ ਕੁਸ਼ਤੀ ਮੰਗੀ ਡੁਮੇਲੀ ਅਤੇ ਬੱਬਲੂ ਭੀਖੋਵਾਲ ਦੇ ਵਿਚਕਾਰ ਹੋਈ।

ਜਿਸ ਵਿੱਚ ਬੱਬਲੂ ਭੀਖੋਵਾਲ ਵਾਲੇ ਜੇਤੂ ਰਿਹਾ ਸੀ ਉਸ ਨੂੰ ਕਮੇਟੀ ਵੱਲੋਂ ਨਗਦ ਇਨਾਮ ਅਤੇ ਗੁਰਜ ਦੇ ਕੇ ਸਨਮਾਨਿਤ ਕੀਤਾ ਗਿਆ। ਏਸੇ ਤਰ੍ਹਾਂ ਹੀ ਛੋਟੀ ਰੁਮਾਲੀ ਦੀ ਕੁਸ਼ਤੀ ਗੁਰਵਿੰਦਰ ਸਿੰਘ ਦਸੂਹਾ ਅਤੇ ਫਤਿਹ ਜਲੰਧਰ ਦੇ ਵਿਚਕਾਰ ਹੋਈ ਜਿਸ ਵਿੱਚ ਫਤਿਹ ਜਲੰਧਰ ਜੇਤੂ ਰਿਹਾ ਤੀਜੇ ਨੰਬਰ ਦੀ ਕੁਸ਼ਤੀ ਸੈਫ਼ ਅਲੀ ਅਤੇ ਪਰ ਵੀਰ ਪਠਾਨਕੋਟ ਦੇ ਵਿਚਕਾਰ ਹੋਈ ਇਹ ਕੁਸ਼ਤੀ ਬਰਾਬਰ ਹੀ ਰਹੀ। ਇਨ੍ਹਾਂ ਸਾਰੇ ਪਹਿਲਵਾਨਾਂ ਨੂੰ ਨਗਦ ਰਾਸ਼ੀ ਦੇ ਕੇ ਸਨਮਾਨਿਤ ਕੀਤਾ ਗਿਆ।

Related posts

Leave a Reply