LETEST…ਪੰਜਾਬ ਸਰਕਾਰ ਵਲੋਂ ਬੇਰੋਜਗਾਰਾਂ ਨੂੰ ਜਾਰੀ ਕੀਤੇ ਗਏ ਬੱਸ ਪਰਮਿਟ : ਐਸ.ਡੀ.ਐਮ.ਦਸੂਹਾ


ਦਸੂਹਾ,24 ਫਰਵਰੀ (CHOUDHARY ) : ਅੱਜ ਰਣਦੀਪ ਸਿੰਘ ਹੀਰ, ਪੀ.ਸੀ.ਐਸ., ਐਸ.ਡੀ.ਐਮ., ਦਸੂਹਾ ਵਲੋਂ ਦੱਸਿਆ ਗਿਆ ਕੈਪਟਨ ਅਮਨਿੰਦਰ ਸਿੰਘ, ਮੁੱਖ ਮੰਤਰੀ ਪੰਜਾਬ ਜੀ ਵਲੋਂ ਬੋਰੁਜ਼ਗਾਰਾਂ ਨੂੰ ਰੁਜ਼ਗਾਰ ਦੇਣ ਦੇ ਮਕਸਦ ਨਾਲ ਪੰਜਾਬ ਪੱਧਰ ਤੇ ਬੱਸਾਂ ਦੇ ਪਰਮਿਟ ਜਾਰੀ ਕਰਨ ਲਈ ਆੱਨ ਲਾਈਨ ਉਦਘਾਟਨ ਕੀਤਾ ਗਿਆ । ਇਸ ਮੌਕੇ ਐਸ.ਡੀ.ਐਮ. ਦਫਤਰ ਦਸੂਹਾ ਵਿਖੇ ਸ੍ਰੀ ਅਰੁਣ ਕੁਮਾਰ ਮਿੱਕੀ, ਹਲਕਾ ਵਿਧਾਇਕ ਦਸੂਹਾ ਵਲੋਂ 5 ਬੱਸ ਪਰਮਿਟ ਜਾਰੀ ਕੀਤੇ ਗਏ । ਹਲਕਾ ਵਿਧਾਇਕ ਵਲੋਂ ਦੱਸਿਆ ਗਿਆ ਕਿ ਪੰਜਾਬ ਸਰਕਾਰ ਵਲੋਂ ਬੇਰੁਜ਼ਗਾਰਾਂ ਨੂੰ ਰੁਜ਼ਗਾਰ ਦੇਣ ਦੇ ਮਕਸਦ ਨਾਲ ਕੀਤੇ ਜਾ ਰਹੇ ਵੱਖ ਵੱਖ ਉਪਰਾਲਿਆਂ ਵਿਚੋਂ ਇਹ ਵੀ ਇੱਕ ਵਧੀਆ ਉਪਰਾਲਾ ਕੀਤਾ ਗਿਆ ਹੈ । ਇਸ ਮੌਕੇ ਪਲਵਿੰਦਰ ਕੁਮਾਰ ਬਿੱਟੂ, ਪ੍ਰਧਾਨ, ਸ੍ਰੀ ਨਰਿੰਦਰ ਟੱਪੂ ਚੇਅਰਮੈਨ, ਸ੍ਰੀ ਸੋਹਣ ਲਾਲ ਪਰਾਸ਼ਰ ਪ੍ਰਧਾਨ, ਸ੍ਰੀ ਰਾਕੇਸ਼ ਬੱਸੀ ਐਮ.ਸੀ., ਬਾਊ ਰਾਮ ਭੱਟੀ, ਮਾਸਟਰ ਗੁਰਮੀਤ ਲਾਲ, ਸੁਖਵਿੰਦਰ ਸਿੰਘ ਚੀਮਾ, ਸੁਖਵਿੰਦਰ ਸਿੰਘ ਪੱਪੂ, ਚੰਦਰ ਸ਼ੇਖਰ ਬੰਟੀ, ਵਿਨੋਦ ਬਿੱਸਚੱਕ, ਸੁੱਚਾ ਸਿੰਘ, ਜਾਵਲ ਬੱਸੀ, ਗੋਪਾਲ ਸਿੰਘ ਆਦਿ ਹਾਜਰ ਸਨ ।

Related posts

Leave a Reply