LETEST.. ਐਨ.ਸੀ.ਸੀ ਕੈਡਟਾਂ ਵਲੋਂ ਸ਼ਹੀਦੀ ਸਮਾਰਕਾਂ ਤੇ ਚਲਾਈ ਸਫਾਈ ਮੁਹਿੰਮ


ਗੜ੍ਹਦੀਵਾਲਾ 12 ਮਾਰਚ ( ਚੌਧਰੀ ) : ਗਰੁਪ ਕਮਾਂਡਰ, ਬਰਗੇਡਿਅਰ ਅਦਿੱਵਿਤਆ ਮਦਾਨ ਦੇ ਦਿਸ਼ਾ ਨਿਰਦੇਸ਼ਾ ਹੇਠ, ਕਮਾਂਡਿੰਗ ਅਫ਼ਸਰ ਕਰਨਲ ਦੀਪਕ ਸ਼ਰਮਾਂ 12 ਪੰਜਾਬ ਬਟਾਲਿਅਨ ਐਨ.ਸੀ.ਸੀ. ਹੁਸ਼ਿਆਰਪੁਰ ਜੀ ਅਤੇ ਐਡਮ ਅਫ਼ਸਰ ਕਰਨਲ ਗੁਰਜੀਤ ਸਿੰਘ ਦੇ ਮਾਰਗ ਨਿਰਦੇਸ਼ਾ ਹੇਠ,ਸੂਭਾਸ਼ ਕੁਮਾਰ ਐਨ.ਸੀ. ਸੀ.ਅਫ਼ਸਰ ਅਤੇ ਡਾ.ਕੁਲਦੀਪ ਸਿੰਘ ਮਨਹਾਸ ਐਨ.ਸੀ.ਸੀ.ਅਫ਼ਸਰ ਦੀ ਯੋਗ ਅਗਵਾਈ ਹੇਠਾਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬੱਡਲਾ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਅੰਬਾਲਾ ਜੱਟਾਂ ਦੇ ਐਨ.ਸੀ.ਸੀ. ਕੈਡਟਾਂ ਵਲੋਂ 75 ਸਾਲਾਂ ਅਜਾਦੀ ਦਿਹਾੜੇ ਮੌਕੇ ਸ਼ਹੀਦ ਸੈਨਿਕਾਂ ਦੇ ਸਮਾਰਕਾਂ ਦੀ ਸਫ਼ਾਈ ਸਬੰਧੀ ਇਕ ਮੁਹਿਮ ਨੂੰ ਚਲਾਇਆ ਗਿਆ।

ਇਸ ਵਿੱਚ ਸਾਂਝੇ ਤੌਰ ਤੇ ਇਸ ਮੁਹਿੰਮ ਨੂੰ ਅੰਜਾਮ ਦਿੰਦੇ ਹੋਏ ਅਸ਼ੋਕ ਚੱਕਰਾਾਂ ਯਾਦਗਾਰੀ ਪਾਰਕ ਬੱਡਲਾ ਨੂੰ ਚੂਣਿਆ ਗਿਆ ਜਿਸ ਵਿੱਚ ਅਸ਼ੋਕ ਚੱਕਰ ਸ਼ਹੀਦ ਲੈਫ਼ਟੀਨੈਂਟ ਕਰਨਲ ਸ਼ਾਂਤੀ ਸਵਰੂਪ ਰਾਣਾ ਜੀ ਦੇ ਬੂਤ ਦੀ ਸਫ਼ਾਈ ਕੀਤੀ ਗਈ। ਇਸ ਮੁਹਿੰਮ ਵਿੱਚ ਐਨ.ਸੀ.ਸੀ. ਕੈਡਟਾਂ ਵਲੋਂ ਵੱਧ ਚੜ੍ਹ ਕੇ ਭਾਗ ਲਿਆ ਗਿਆ ਅਤੇ ਕੈਡਟਾਂ ਨੂੰ ਸ਼ਹੀਦਾ ਦੇ ਤਿਆਗ ਵਾਰੇ ਵਿਸ਼ੇਸ ਜਾਨਕਾਰੀ ਵੀ ਦਿਤੀ ਗਈ।

Related posts

Leave a Reply