LETEST..ਦਸੂਹਾ ਨਗਰ ਕੌਂਸਲ ਚੋਣਾਂ ‘ਚ ਕਾਂਗਰਸ ਨੇ 11 ਅਤੇ ਆਪ ਨੇ 4 ਸੀਟਾਂ ਤੇ ਕੀਤਾ ਕਬਜਾ,ਬੀਜੇਪੀ ਦਾ ਹੋਇਆ ਸਫਾਇਆ

ਦਸੂਹਾ 17 ਫਰਵਰੀ (CHOUDHARY) : ਦਸੂਹਾ ਨਗਰ ਕੌਂਸਲ ਚੋਣਾਂ ਦੇ ਨਤੀਜਿਆਂ ਵਿਚ ਹਲਕਾ ਵਿਧਾਇਕ ਕਾਂਗਰਸ ਅਰੁਣ ਡੋਗਰਾ ਦੀ ਅਗਵਾਈ ਵਿਚ ਕਾਂਗਰਸ ਨੇ ਵੱਡੀ ਜਿੱਤ ਪ੍ਰਾਪਤ ਕੀਤੀ ਹੈ। ਇਸ ਜਿੱਤ ਤੇ ਖੁਸ਼ੀ ਪ੍ਰਗਟਾਉਂਦਿਆਂ ਹਲਕਾ ਵਿਧਾਇਕ ਅਰੁਣ ਡੋਗਰਾ ਨੇ ਕਿਹਾ ਕਿ ਕਾਂਗਰਸ ਦੀ ਇਹ ਜਿੱਤ ਕਿਸਾਨਾਂ ਨੂੰ ਸਮਰਪਿਤ ਹੈ। ਉਨਾਂ ਕਿਹਾ ਕਿ ਜਦੋਂ ਕਿਸਾਨ ਦਿੱਲੀ ਤੋਂ ਸੰਘਰਸ਼ ਜਿੱਤ ਕੇ ਘਰ ਵਾਪਸ ਪਰਤਣਗੇ ਉਦੋਂ ਹੀ ਅੱਜ ਕਾਂਗਰਸ ਵਲੋਂ ਪ੍ਰਾਪਤ ਕੀਤੀ ਗਈ ਜਿੱਤ ਦਾ ਜਸ਼ਨ ਮਨਾਇਆ ਜਾਵੇਗਾ। ਜਾਣਕਾਰੀ ਅਨੁਸਾਰ 15 ਵਾਰਡਾਂ ਦੇ ਨਤੀਜਿਆਂ ਵਿਚ ਵਾਰਡਾਂ ਨੰਬਰ -01 ਮੀਨੂੰ ਕਾਂਗਰਸ,ਵਾਰਡ ਨੰਬਰ -02 ਸੰਤੋਖ ਤੋਖੀ ਆਮ ਆਦਮੀ ਪਾਰਟੀ, ਵਾਰਡ ਨੰਬਰ -03 ਸੀਮਾ ਮੇਰ ਕਾਂਗਰਸ,ਵਾਰਡ ਨੰਬਰ -04 ਯੋਵਨ ਬੱਸੀ ਕਾਂਗਰਸ,ਵਾਰਡ ਨੰਬਰ -05 ਰਾਜ ਰਾਣੀ ਕਾਂਗਰਸ,ਵਾਰਡ ਨੰਬਰ -06 ਭੁੱਲਾ ਰਾਣਾ ਕਾਂਗਰਸ,ਵਾਰਡ ਨੰਬਰ -07 ਨਿਰਮਲਾ ਦੇਵੀ ਕਾਂਗਰਸ,ਵਾਰਡ ਨੰਬਰ -08 ਚੰਦਰ ਸ਼ੇਖਰ ਬੰਟੀ ਕਾਂਗਰਸ, ਵਾਰਡ ਨੰਬਰ -09 ਸੁਖਵਿੰਦਰ ਕੌਰ ਆਮ ਆਦਮੀ ਪਾਰਟੀ,ਵਾਰਡ ਨੰਬਰ -10 ਸੁੱਚਾ ਸਿੰਘ ਕਾਂਗਰਸ,ਵਾਰਡ ਨੰਬਰ -11 ਪ੍ਰਭਜੋਤ ਕੌਰ ਘੁੰਮਣ ਆਮ ਆਦਮੀ ਪਾਰਟੀ,ਵਾਰਡ ਨੰਬਰ -12 ਅਮਰਪ੍ਰੀਤ ਸਿੰਘ ਸੋਨੂੰ ਖਾਲਸਾ ਆਮ ਆਦਮੀ ਪਾਰਟੀ,ਵਾਰਡ ਨੰਬਰ -13 ਸੁਮਨ ਦੇਵੀ ਕਾਂਗਰਸ,ਵਾਰਡ ਨੰਬਰ -14 ਰਾਜੇਸ਼ ਕੁਮਾਰ (ਪਿੰਕੀ) ਕਾਂਗਰਸ ,ਵਾਰਡ ਨੰਬਰ -15 ਰਾਕੇਸ਼ ਬੱਸੀ ਕਾਂਗਰਸ ਵਿਜੇਤਾ ਰਹੇ ਹੈਂ

Related posts

Leave a Reply