LETEST..ਜੂਨੀਅਰ ਐਥਲੈਟਿਕਸ ਚੈਂਪੀਅਨਸ਼ਿਪ ‘ਚ ਜੇ.ਸੀ. ਡੀ.ਏ.ਵੀ.ਕਾਲਜ,ਦਸੂਹਾ ਦੇ ਖਿਡਾਰੀਆਂ ਦਾ ਜਬਰਦਸਤ ਪ੍ਰਦਰਸ਼ਨ

ਦਸੂਹਾ 23 ਜਨਵਰੀ (ਚੌਧਰੀ) ਪੰਜਾਬ ਸਰਕਾਰ ਦੇ ਖੇਡ ਵਿਭਾਗ ਵਲੋਂ ਪੰਜਾਬ ਸਟੇਟ ਜੂਨੀਅਰ ਐਥਲੈਟਿਕਸ ਚੈਂਪੀਅਨਸ਼ਿਪ ਸੰਗਰੂਰ ਵਿਖੇ ਜਨਵਰੀ 13, 16 ਅਤੇ 17,ਨੂੰ ਕਰਵਾਏ ਗਏ ਮੁਕਾਬਲਿਆਂ ਵਿੱਚ ਜੇ. ਸੀ. ਡੀ. ਏ. ਵੀ. ਕਾਲਜ, ਦਸੂਹਾ ਦੇ ਖਿਡਾਰੀਆਂ ਨੇ ਜਬਰਦਸਤ ਪ੍ਰਦਰਸ਼ਨ ਕਰਦਿਆ ਜਸਵਿੰਦਰ ਸਿੰਘ ਬੀ.ਏ. ਭਾਗ-ਪਹਿਲਾ ਨੇ ਮਿਡਲੇ ਮੇਲ ਰਿਲੇਅ ਅਤੇ 400 ਮੀਟਰ ਦੌੜ ਵਿੱਚ ਸਖਤ ਮੁਕਾਬਲੇ ਤੋਂ ਬਾਅਦ ਗੋਲਡ ਮੈਡਲ ਜਿਤਿਆ।ਲੋਚਨ ਰਾਣੀ ਨੇ ਬੀ.ਏ. ਭਾਗ-ਪਹਿਲਾ ਨੇ 1500 ਮੀਟਰ ਤੇ 3000 ਮੀਟਰ ਵਿੱਚ ਦੌੜ ਕਾਂਸੇ ਦਾ ਮੈਡਲ ਜਿਤਿਆ।ਪ੍ਰਿੰਸੀਪਲ ਡਾ.ਅਮਰਦੀਪ ਗੁਪਤਾ ਨੇ ਖਿਡਾਰੀਆਂ ਨੂੰ ਇਸ ਸ਼ਾਨਦਾਰ ਪ੍ਰਦਰਸ਼ਨ ਦੀ ਵਧਾਈ ਦਿੰਦਿਆਂ ਆਸ ਪ੍ਰਗਟਾਈ ਕਿ ਇਹ ਖਿਡਾਰੀ ਭਵਿੱਖ ਵਿੱਚ ਵੀ ਕਾਲਜ ਦਾ ਨਾਂ ਰੌਸ਼ਨ ਕਰਨਗੇ।ਪ੍ਰਿੰਸੀਪਲ ਡਾ. ਅਮਰਦੀਪ ਗੁਪਤਾ ਨੇ ਖਿਡਾਰੀਆਂ ਦੇ ਇਸ ਸ਼ਾਨਦਾਰ ਪ੍ਰਦਰਸ਼ਨ ਪਿੱਛੇ ਸਰੀਰਕ ਸਿੱਖਿਆ ਵਿਭਾਗ ਦੇ ਮੁਖੀ ਡਾ. ਲਖਵੀਰ ਕੌਰ ਦੀ ਮਿਹਨਤ ਦੀ ਪ੍ਰਸੰਸਾ ਕੀਤੀ।

Related posts

Leave a Reply