LETEST.. ਗੜ੍ਹਦੀਵਾਲਾ ਦੇ ਪਿੰਡ ਸਹਿਜੋਵਾਲ ਦੀ ਜੰਮਪਲ ਭਾਵਨਾ ਭਾਰਤੀ ਨੇ ਜੱਜ ਬਣ ਕੇ ਖੇਤਰ ਦਾ ਵਧਾਇਆ ਮਾਣ,ਲੋਕਾਂ ਚ ਖੁਸ਼ੀ ਦੀ ਲਹਿਰ

ਗੜ੍ਹਦੀਵਾਲਾ 3 ਫਰਵਰੀ (CHOUDHARY /YOGESH GUPTA / PARDEEP SHARMA) : ਗੜ੍ਹਦੀਵਾਲਾ ਦੇ ਪਿੰਡ ਸਹਿਜੋਵਾਲ ਦੀ ਜੰਮਪਲ ਭਾਵਨਾ ਦੇ ਜੱਜ ਬਣ ਕੇ ਖੇਤਰ ਦਾ ਵਧਾਇਆ ਹੈ। ਪਿੰਡ ਸਹਿਜੋਵਾਲ ਦੀ ਜੰਮਪਲ ਭਾਵਨਾ ਭਾਰਤੀ ਪੁੱਤਰੀ ਮੋਤੀ ਲਾਲ ਹਾਲ ਵਾਸੀ ਹੁਸ਼ਿਆਰਪੁਰ ਵਲੋਂ ਪੀ.ਸੀ.ਐਸ ਜੂਡੀਸ਼ੀਅਲ ਪ੍ਰੀਖਿਆ ਪਾਸ ਕਰਕੇ ਜੱਜ ਬਣਨ ‘ਤੇ ਖੇਤਰ ਨਿਵਾਸੀਆਂ ‘ਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ।ਜੱਜ ਬਣਨ ਉਪਰੰਤ ਹੰਸ ਨਗਰ ਗੜ੍ਹਦੀਵਾਲਾ ਦੇ ਹੰਸ ਨਗਰ ਆਪਣੇ ਤਾਏ ਰਿਟਾਇਡ ਚੀਫ ਮੈਨੇਜਰ ਕੁਲਦੀਪ ਚੰਦ ਦੇ ਨਿਵਾਸ ਸਥਾਨ ਤੇ ਪਹੁੰਚਣ ਤੇ ਭਾਵਨਾ ਭਾਰਤੀ ਦਾ ਪਰਿਵਾਰ ਅਤੇ ਖੇਤਰ ਨਿਵਾਸੀਆਂ ਵੱਲੋਂ ਫੁੱਲਾਂ ਦੇ ਹਾਰ ਪਾ ਕੇ ਭਰਵਾਂ ਸਵਾਗਤ ਕੀਤਾ ਗਿਆ। ਦੱਸਣਯੋਗ ਹੈ ਕਿ ਭਾਵਨਾ ਭਾਰਤੀ ਦੇ ਪਿਤਾ ਮੋਤੀ ਲਾਲ ਪੇਸ਼ੇ ਤੋਂ ਪੀ.ਡਵਲਯੂ.ਡੀ ਮਹਿਕਮੇ ‘ਚ ਸੁਪਰਡੈਂਟ ਅਤੇ ਮਾਤਾ ਕੋਸ਼ਲਿਆ ਘਰੇਲੂ ਔਰਤ ਹਨ।ਇਸ ਮੌਕੇ ਮੈਨੇਜਰ ਕੁਲਦੀਪ ਚੰਦ,ਪ੍ਰਿੰਸੀਪਲ ਨਵਤੇਜ ਸਿੰਘ, ਮਾਸਟਰ ਸੁਰਿੰਦਰ ਸਿੰਘ, ਮਾਸਟਰ ਸੰਦੀਪ ਸਿੰਘ, ਡਾ.ਹਰਜੀਤ ਸਿੰਘ,ਡਾ ਜਸਪਾਲ ਸਿੰਘ, ਕੁਲਦੀਪ ਸਿੰਘ ਬਿੱਟੂ,ਬਲਦੇਵ ਸਿੰਘ ਸੈਣੀ ਗੁਰਦੀਪ ਸਿੰਘ, ਨਰਿੰਦਰ ਕੁਮਾਰ, ਕਮਲੇਸ਼ ਰਾਣੀ, ਸਮੇਤ ਅਨੇਕਾ ਲੋਕ ਹਾਜ਼ਰ ਸਨ।

Related posts

Leave a Reply