LETEST..ਕਿਸਾਨ-ਮਜ਼ਦੂਰ ਯੁਨੀਅਨ ਗੜ੍ਹਦੀਵਾਲਾ ਨੇ ਇਲਾਕੇ ਦੇ ਕਿਸਾਨਾਂ ਦੇ ਸਹਿਯੋਗ ਨਾਲ ਕੱਢੀ ਵਿਸ਼ਾਲ ਟਰੈਕਟਰ ਰੈਲੀ

(ਰੈਲੀ ਦੌਰਾਨ ਗੁਰੂਦੁਆਰਾ ਰਾਮਪੁਰ ਖੇੜਾ ਸਾਹਿਬ ਵਿਖੇ ਸੰਤ ਬਾਬਾ ਸੇਵਾ ਸਿੰਘ ਨਾਲ ਇੱਕਠੇ ਹੋਏ ਭਾਰੀ ਗਿਣਤੀ ਵਿੱਚ ਕਿਸਾਨਾਂ)

ਗੜਦੀਵਾਲਾ 21 ਫਰਵਰੀ (CHOUDHARY) : ਗੁਰਦੁਆਰਾ ਰਾਮਪੁਰ ਖੇੜਾ ਸਾਹਿਬ ਵਿਖੇ ਸੰਤ ਬਾਬਾ ਸੇਵਾ ਸ ਜੀ ਦੇ ਦਿਸ਼ਾ-ਨਿਰਦੇਸ਼ ਅਨੁਸਾਰ ਅਤੇ ਕਿਸਾਨ-ਮਜ਼ਦੂਰ ਯੂਨੀਅਨ ਗੜ੍ਹਦੀਵਾਲਾ ਦੇ ਪ੍ਰਰਧਾ ਜੁਝਾਰ ਸਿੰਘ ਕੇਸੋਪੁਰ ਦੀ ਅਗਵਾਈ ਹੇਠ ਗੁਰਦੁਆਰਾ ਰਾਮਪੁਰ ਖੇੜਾ ਸਾਹਿਬ ਤੋਂ ਮੋਦੀ ਸਰਕਾਰ ਵਲੋਂ ਖੇਤੀ ਸਬੰਧੀ ਬਣਾਏ ਕਾਲੇ ਕਾਨੂੰਨਾਂ ਦੇ ਵਿਰੋਧ ਵਿਚ ਇੱਕ ਵਿਸ਼ਾਲ ਟਰੈਕਟਰ ਰੈਲੀ ਕੱਢੀ ਗਈ। ਇਸ ਟਰੈਕਟਰ ਰੈਲੀ ਵਿੱਚ ਵੱਡੀ ਗਿਣਤੀ ਵਿੱਚ ਇਲਾਕੇ ਦੇ ਕਿਸਾਨਾਂ ਨੇੇ ਟਰੈਕਟਰ ਟਰਾਲੀਆਂ ਸਮੇਤ ਭਾਗ ਲਿਆ।

ਇਸ ਟਰੈਕਟਰ ਰੈਲੀ ਦੇ ਸ਼ੂਰੂ ਹੋਣ ਤੋਂ ਪਹਿਲ ਸੰਤ ਬਾਬਾ ਸੇਵਾ ਸਿੰਘ ਜੀ ਨੇ ਸਰਬਤ ਦੇ ਭਲੇ ਲਈ ਅਰਦਾਸ ਕੀਤੀ। ਉਸ ਉਪਰੰਤ ਇਹ ਟਰੈਕਟਰ ਰੈਲੀ ਗੁਰਦੁਆਰਾ ਰਾਮਪੁਰ ਖੇੜਾ ਸਾਹਿਬ ਤੋਂ ਸਵੇਰੇ 10 ਵਜੇ ਸ਼ੁਰੂ ਹੋਈ ਅਤੇ ਗੜ੍ਹਦੀਵਾਲਾ ਸ਼ਹਿਰ ਵਿੱਚ ਹੁੰਦੇ ਹੋਏ ਮਾਨਗੜ੍ਹ ਟੋਲ ਪਲਾਜ਼ਾ,ਭਾਨਾ,ਅੰਬਾਲਾ,ਹੁਸੈਨਪੁਰ,ਧੂਤਕਲਾਂ ਤੋਂ ਹੁੰਦੇ ਹੋਏ ਗੁਰਦੁਆਰਾ ਰਾਮਪੁਰ ਖੇੜਾ ਸਾਹਿਬ ਵਿਖੇ ਸਮਾਪਤ ਹੋਵੇਗੀ।

ਇਸ ਟਰੈਕਟਰ ਰੈਲੀ ਵਿੱਚ ਕਿਸਾਨਾਂ ਵੱਲੋਂ ਕੇਂਦਰ ਸਰਕਾਰ ਵੱਲੋ ਬਣਾਏ ਗਏ ਕਿਸਾਨ ਮਾਰੂ ਬਿੱਲਾਂ ਦਾ ਜੰਮ ਕੇ ਵਿਰੋਧ ਕੀਤਾ ਗਿਆ ਅਤੇ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ।ਇਸ ਮੌਕੇ ਤੇ ਬਾਬਾ ਸੇਵਾ ਸਿੰਘ ਜੀ ਨੇ ਕਿਹਾ ਕਿ ਜਦੋਂ ਤੱਕ ਕੇਂਦਰ ਸਰਕਾਰ ਵੱਲੋਂ ਕਨੂੰਨ ਰਦ ਨਹੀਂ ਕੀਤੇ ਜਾਂਦੇ ਉਦੋਂ ਤੱਕ ਇਹ ਸੰਘਰਸ਼ ਇਸੇ ਤਰ੍ਹਾਂ ਚੱਲਦਾ ਰਹੇਗਾ।

ਇਸ ਮੌਕੇ ਕਮੇਟੀ ਪ੍ਰਧਾਨ ਜੁਝਾਰ ਸਿੰਘ ਕੇਸ਼ੋਪੁਰ,ਗੁਰਦੀਪ ਸਿੰਘ ਦੀਪ ਮਾਂਗਾ,ਮੋਹਨਪ੍ਰੀਤ ਸਿੰਘ,ਰਾਜਾ ਗੋਂਦਪੁਰ,ਹਰਿੰਦਰ ਸਿੰਘ ਸਮਰਾ,ਰਮਨ, ਮਨਜੀਤ ਸਿੰਘ ਰੋਬੀ,ਹਰਕਮਲਜੀਤ ਸਿੰਘ ਸਹੋਤਾ,ਸੁਖਵੀਰ ਸਿੰਘ ਚੋਹਕਾ,ਅਮਰਜੀਤ ਧੁੱਗਾ,ਅਮਰਜੀਤ ਮੂਨਕ,ਨੀਲਾ ਕੁਰਾਲਾ,ਕੁਲਦੀਪ ,ਸੁਖਵਿੰਦਰ ਲਖਵਿੰਦਰ ਸਿੰਘ ਚੱਕਬਾਮੂ, ਕਾਰੀ,ਰਜੀਵ ਨੀਟਾ,ਰਵੀ, ਗੱਗਾ, ਮਨਜੀਤ ਸਿੰਘ ਸਰਪੰਚ,ਸਤਵੀਰ ਆਦਿ ਸਮੇਤ ਅਨੇਕਾਂ ਕਿਸਾਨ ਆਗੂ ਅਤੇੇ ਭਾਰੀ ਗਿਣਤੀੀ ਵਿਚ ਕਿਸਾਨ ਹਾਜ਼ਰ ਸਨ।




Related posts

Leave a Reply