LETEST..ਗੁਰੂਦੁਆਰਾ ਰਾਮਪੁਰ ਖੇੜਾ ਸਾਹਿਬ ਤੋਂ ਕਿਸਾਨਾਂ ਦਾ ਵੱਡਾ ਕਾਫਲਾ ਦਿੱਲੀ ਮੋਰਚੇ ਲਈ ਰਵਾਨਾ

ਗੜ੍ਹਦੀਵਾਲਾ 19 ਫਰਵਰੀ (CHOUDHARY) : ਅੱਜ ਸੰਤ ਬਾਬਾ ਸੇਵਾ ਸਿੰਘ ਗੁਰੂਦੁਆਰਾ ਰਾਮਪੁਰ ਖੇੜਾ ਸਾਹਿਬ ਵਾਲਿਆਂ ਦੇ ਦਿਸ਼ਾ-ਨਿਰਦੇਸ਼ ਅਨੁਸਾਰ ਬਾਬਾ ਦੀਪ ਸਿੰਘ ਸੇਵਾ ਦਲ ਅਤੇ ਵੈਲਫੇਅਰ ਸੁਸਾਇਟੀ ਦੇ ਮੁੱਖ ਸੇਵਾਦਾਰ ਸਰਦਾਰ ਮਨਜੋਤ ਸਿੰਘ ਤਲਵੰਡੀ ਦੀ ਅਗਵਾਈ ਹੇਠ ਇੱਕ ਵਿਸ਼ਾਲ ਕਾਫਲਾ ਦਿੱਲੀ ਮੋਰਚੇ ਲਈ ਰਵਾਨਾ ਹੋਇਆ।ਇਹ ਜੱਥਾ ਗੁਰਦੁਆਰਾ ਰਾਮਪੁਰ ਖੇੜਾ ਸਾਹਿਬ ਤੋਂ ਚੱਲ ਕੇ ਰੈਲੀ ਦੇ ਰੂਪ ਵਿੱਚ ਲੋਕਾਂ ਜਾਗਰੂਕ ਕਰਦਾ ਹੋਇਆ ਦਿੱਲੀ ਵਿੱਚ ਵੱਲ ਕੂਚ ਕੀਤਾ।ਇਸ ਮੌਕੇ ਸੰਤ ਬਾਬਾ ਸੇਵਾ ਸਿੰਘ ਜੀ ਨੇ ਸੰਗਤਾ ਨੂੰ ਬੇਨਤੀ ਕੀਤੀ ਕਿ ਵੱਧ ਤੋਂ ਵੱਧ ਲੋਕਾਂ ਨੂੰ ਦਿੱਲੀ ਮੋਰਚੇ ਵਿੱਚ ਸ਼ਾਮਲ ਹੋਣ ਲਈ ਜਾਗਰੂਕ ਕੀਤਾ ਜਾਵੇ। ਇਸ ਮੌਕੇ ਸੰਤ ਬਾਬਾ ਸੇਵਾ ਸਿੰਘ ਜੀ ਤੋਂ ਇਲਾਵਾ ਸਰਦਾਰ ਮਨਜੋਤ ਸਿੰਘ ਤਲਵੰਡੀ,ਐਡਵੋਕੇਟ ਗੁਰਵੀਰ ਸਿੰਘ ਚੌਟਾਲਾ, ਕਿਸਾਨ ਮਜ਼ਦੂਰ ਯੂਨੀਅਨ ਪ੍ਰਧਾਨ ਜੁਝਾਰ ਸਿੰਘ ਕੇਸੋਪੁਰ,ਡਾ ਮਨਦੀਪ ਸਿੰਘ,ਸਰਪੰਚ ਚੰਚਲ ਸਿੰਘ,ਸਰਪੰਚ ਜਸਵੀਰ ਸਿੰਘ,ਦਿਲਬਾਗ ਸਿੰਘ,ਅਜਮੇਰ ਸਿੰਘ, ਤੀਰਥ ਸਿੰਘ, ਸੁਖਵੀਰ ਸਿੰਘ ਚੋਹਕਾ,ਮਨਜੀਤ ਸਿੰਘ ਰੋਬੀ,ਹਰਕਮਲਜੀਤ ਸਿੰਘ ਸੋਹਤਾ,ਹਰਿੰਦਰ ਸਿੰਘ,ਕੁਲਦੀਪ ਸਿੰਘ,ਬਾਗ ਬਾਹਗਾ,ਬਿੱਟੂ ਬਾਹਗਾ,ਦੀਪ ਵਰਿਆਣਾ , ਗੁਰਦੀਪ ਸਿੰਘ ਡੱਫਰ,ਹੈਪੀ ਕੋਠੇ ਜੱਟਾਂ, ਮਨਵੀਰ ਸਿੰਘ ਬਾਹਗਾ, ਜਸਪਾਲ ਸਿੰਘ,ਮੋਨੂੰ ਭੂੰਗਾ,ਕਿਰਤਪਾਲ ਸਿੰਘ,ਮਨਧੀਰ ਸਿੰਘ, ਰਜਿੰਦਰ ਸਿੰਘ, ਮਨਪ੍ਰੀਤ ਸਿੰਘ, ਪ੍ਰਸ਼ੋਤਮ ਸਿੰਘ, ਕਮਲਜੀਤ ਸਿੰਘ ਆਦਿ ਮੁੱਖ ਤੋਰ ਤੇ ਮੌਜੂਦ ਸਨ। 

Related posts

Leave a Reply