LETEST ਸਿੰਘਲੈੰਡ ਸੰਸਥਾ ਯੂ ਐਸ ਏ ਵਲੋਂ ਜਰੂਰਤਮੰਦ ਦੇ ਇਲਾਜ ਲਈ 10 ਹਾਜ਼ਰ ਰੁਪਏ ਦੀ ਆਰਥਿਕ ਮਦਦ ਭੇਂਟ

(ਜਰੂਰਤਮੰਦ ਵਿਅਕਤੀ ਨੂੰ 10 ਹਜਾਰ ਰੁਪਏ ਦੀ ਆਰਥਿਕ ਮਦਦ ਭੇਂਟ ਕਰਦੇ ਹੋਏ ਸੁਸਾਇਟੀ ਮੈਂਬਰ ਮਨਦੀਪ ਸਿੰਘ ਤੇ ਹੋਰ)

ਗੜ੍ਹਦੀਵਾਲਾ 19 ਫਰਵਰੀ (CHOUDHARY) : ਸਿੰਘਲੈਂਡ ਸੰਸਥਾ ਯੂ ਐਸ ਏ ਪ੍ਰਧਾਨ ਅੰਮ੍ਰਿਤ ਪਾਲ ਸਿੰਘ ਢਿੱਲੋਂ ਦੀ ਅਗਵਾਈ ਹੇਠ ਆਪਣੇ ਸਮਾਜ ਭਲਾਈ ਦੇ ਕੰਮਾਂ ਨੂੰ ਅੱਗੇ ਵਧਾਉਂਦੇ ਹੋਏ ਟਾਂਡਾ ਦੇ ਪਿੰਡ ਜਾਜਾ ਦੇ ਨਿਵਾਸੀ ਅਨਿਲ ਕੁਮਾਰ ਦੇ ਇਲਾਜ ਲਈ 10 ਹਜਾਰ ਰੁਪਏ ਦੀ ਆਰਥਿਕ ਮਦਦ ਭੇਂਟ ਕੀਤੀ ਹੈ। ਇਸ ਮੌਕੇ ਸੰਸਥਾ ਮੈਂਬਰਾਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਅਨਿਲ ਕੁਮਾਰ ਨੂੰ ਕੁਝ ਸਮਾਂ ਪਹਿਲਾਂ ਪੈਰਾਲਾਈਜ ਹੋ ਗਿਆ ਸੀ। ਜਿਸ ਕਰਕੇ ਉਹ ਚਲਣ ਫਿਰਨ ਵਿੱਚ ਅਸਮਰੱਥ ਹੈ। ਉਨਾਂ ਦੱਸਿਆ ਕਿ ਪਰਿਵਾਰ ਵਿੱਚ ਇੱਕੋਂ ਇਹੀ ਕਮਾਉਣ ਵਾਲਾ ਸੀ। ਇਸ ਮੌਕੇ ਪਰਿਵਾਰ ਆਰਥਿਕ ਤੰਗੀ ਚ ਝੂਜ ਰਿਹਾ ਹੈ। ਸੁਸਾਇਟੀ ਨੇ ਪਰਿਵਾਰ ਦੇ ਹਾਲਾਤਾਂ ਨੂੰ ਦੇਖਦੇ ਹੋਏ ਉਨ੍ਹਾਂ ਦੇ ਘਰ ਪਹੁੰਚ ਕੇ 10 ਹਜਾਰ ਰੁਪਏ ਦੀ ਆਰਥਿਕ ਮਦਦ ਦਿੱਤੀ ਗਈ ਹੈ।ਅੰਤ ਵਿੱਚ ਪਰਿਵਾਰ ਵੱਲੋਂ ਸੁਸਾਇਟੀ ਮੈਂਬਰਾਂ ਦਾ ਧੰਨਵਾਦ ਕੀਤਾ ਗਿਆ।ਇਸ ਮੌਕੇ ਮਨਦੀਪ ਸਿੰਘ,ਸਿਮਰਨ ਸਿੰਘ, ਰਵਿੰਦਰ ਸਿੰਘ ਹਾਜਰ ਸਨ।

Related posts

Leave a Reply